Prime Punjab Times

Latest news
*ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing ਸਠਿਆ ਗਏ ਚਾਚੇ ਸਹੁੱਰੇ ਨੇ ਰਿਸਤਿਆ ਨੂੰ ਕੀਤਾ ਤਾਰ ਤਾਰ.. ਘਿਨੌਣੀ ਹਰਕਤ ਤੇ ਮਾਮਲਾ ਹੋਇਆ ਦਰਜ 

ਸਠਿਆ ਗਏ ਚਾਚੇ ਸਹੁੱਰੇ ਨੇ ਰਿਸਤਿਆ ਨੂੰ ਕੀਤਾ ਤਾਰ ਤਾਰ.. ਘਿਨੌਣੀ ਹਰਕਤ ਤੇ ਮਾਮਲਾ ਹੋਇਆ ਦਰਜ 

ਸਠਿਆ ਗਏ ਚਾਚੇ ਸਹੁੱਰੇ ਨੇ ਰਿਸਤਿਆ ਨੂੰ ਕੀਤਾ ਤਾਰ ਤਾਰ.. ਘਿਨੌਣੀ ਹਰਕਤ ਤੇ ਮਾਮਲਾ ਹੋਇਆ ਦਰਜ 

ਬਲਾਚੌਰ  (ਜਤਿੰਦਰ ਪਾਲ ਸਿੰਘ ਕਲੇਰ) : ਨੂਰਪੁਰ ਬੇਦੀ ਰੋਡ ਤੇ ਪੈਂਦੇ ਸਬ ਡਿਵੀਜ਼ਨ ਬਲਾਚੌਰ ਦੇ  ਆਖ਼ਰੀ ਪਿੰਡ ਦੀ ਇੱਕ ਵਿਆਹੁਤਾ ਨੌਜਵਾਨ ਮਹਿਲਾ ਨਾਲ ਉਸ ਦੇ ਚਾਚੇ ਸਹੁਰੇ ਵੱਲੋਂ ਸਾਰੇ ਰਿਸ਼ਤਿਆਂ ਨੂੰ ਤਾਰ ਤਾਰ ਕਰਦਿਆਂ ਜਬਰ ਜਨਾਹ ਕਰਨ ਦੀ ਕੀਤੀ ਗਈ ਘਿਨਾਉਣੀ ਹਰਕਤ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਬਲਾਚੌਰ ‘ਚ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਹਿਲਾ ਵੱਲੋਂ ਪੁਲੀਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਅਤੇ ਰਿਸ਼ਤੇ ‘ਚ  ਲੱਗਦੇ ਚਾਚਾ ਸਹੁੱਰਾ ਜਦ ਕਿਸੇ ਕੰਮ ਲਈ ਘਰ ਗਈ ਤਾਂ  ਉਥੇ ਉਹ  ਮੌਜੂਦ ਸੀ ਵਿਅਕਤੀ ਸੀ ਜਿਸ ਦੀ ਉਹ ਕਾਫ਼ੀ ਇੱਜ਼ਤ ਕਰਦੀ ਸੀ । ਜਦੋਂ ਉਸ ਨੇ ਘਰ ਦੀ ਔਰਤ ਬਾਰੇ ਉਨ੍ਹਾਂ ਨੂੰ ਪੁੱਛਿਆ ਤਾਂ ਉਸ ਨੇ ਆਖਿਆ ਕਿ ਉਹ ਅੰਦਰ ਹੈ ਜਦ ਉਹ ਕਮਰੇ ਅੰਦਰ ਗਈ ਤਾਂ ਉਸ ਨੇ ਵੇਖਿਆ ਕਿ ਉੱਥੇ ਕੋਈ ਨਹੀਂ ਸੀ ਜਿਊ ਹੀ ਉਹ ਵਾਪਸ ਮੁੜਨ ਲੱਗੀ ਤਾਂ   ਇਹ ਵਿਅਕਤੀ ਵੀ ਉਸ ਦੇ ਮਗਰ ਦੱਬੇ ਪੈਰੀਂ ਆ ਗਿਆ  ਅਤੇ ਉਸ ਨੂੰ ਫੜ ਕੇ ਗ਼ਲਤ ਹਰਕਤਾਂ ਕਰਨ ਲੱਗਾ । ਇਸ ਦੌਰਾਨ ਮਹਿਲਾ ਨੇ ਆਪਣੀ ਇੱਜ਼ਤ ਬਚਾਉਣ ਲਈ ਕਾਫੀ ਜੱਦੋ ਜਹਿਦ ਕੀਤੀ ਅਤੇ ਬੜੀ ਮੁਸ਼ਕਲ ਨਾਲ ਉਸ ਦੇ ਚੁੰਗਲ ਚੋਂ ਛੁੱਟ ਕੇ ਬਾਹਰ ਨਿਕਲੀ ਜਿਸ ਉਪਰੰਤ ਉਸ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਸਭ ਦੱਸਿਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਗਰਾਮ ਪੰਚਾਇਤ ਨੂੰ ਦੱਸਿਆ ਗਿਆ ਅਤੇ ਪੰਚਾਇਤੀ ਵਿਅਕਤੀਆਂ ਨੇ ਸਵੇਰ ਨੂੰ ਪੰਚਾਇਤੀ ਇਕੱਠ ਕਰਕੇ ਮਹਿਲਾ ਨੂੰ ਇਨਸਾਫ ਦੁਆਉਣ ਲਈ ਆਖਿਆ ਗਿਆ । ਅਗਲੇ ਦਿਨ ਹੋਏ ਪੰਚਾਇਤੀ ਇਕੱਠ ਵਿਚ ਵੀ ਪੀੜਤ ਮਹਿਲਾ ਜਦ ਆਪਣੇ ਨਾਲ ਬੀਤੀ ਹੋਈ ਹੱਡਬੀਤੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਅੱਗੇ ਬਿਆਨ ਕਰ ਰਹੀ ਸੀ ਤਾਂ ਤੈਸ਼ ਵਿੱਚ ਆਏ  ਉਸ ਵਿਅਕਤੀ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ  । ਜਿਸ ਨਾਲ ਪੀਡ਼ਤ ਮਹਿਲਾ ਗੰਭੀਰ ਰੂਪ ‘ਚ ਜਖ਼ਮੀ ਹੋ ਗਈ  ਜਿਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਦਾਖ਼ਲ ਕਰਾਇਆ ਗਿਆ । ਪੁਲਿਸ ਥਾਣਾ ਸਦਰ ਬਲਾਚੌਰ ਦੇ  ਏਐਸਆਈ ਹੰਸਰਾਜ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ ਤੇ ਉਨ੍ਹਾਂ ਵੱਲੋਂ ਉਨ੍ਹਾਂ ਦੇ ਗੁਆਂਢੀ ਵਿਅਕਤੀ ਖ਼ਿਲਾਫ਼ ਮੁਕੱਦਮਾ ਨੰਬਰ  48 ਭਾਰਤੀ ਦੰਡਾਵਲੀ ਦੀ ਧਾਰਾ  323/354 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

error: copy content is like crime its probhihated