Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਐਨ ਡੀ ਆਰ ਐਫ਼ ਵੱਲੋਂ ਹੜ੍ਹਾਂ ਜਿਹੀ ਸਥਿਤੀ ਨਾਲ ਨਿਪਟਣ ਲਈ ਬਰਾਮਦ ਰੈਲ ਵਿਖੇ ਮੌਕ ਡ੍ਰਿਲ

ਐਨ ਡੀ ਆਰ ਐਫ਼ ਵੱਲੋਂ ਹੜ੍ਹਾਂ ਜਿਹੀ ਸਥਿਤੀ ਨਾਲ ਨਿਪਟਣ ਲਈ ਬਰਾਮਦ ਰੈਲ ਵਿਖੇ ਮੌਕ ਡ੍ਰਿਲ

ਐਨ ਡੀ ਆਰ ਐਫ਼ ਵੱਲੋਂ ਹੜ੍ਹਾਂ ਜਿਹੀ ਸਥਿਤੀ ਨਾਲ ਨਿਪਟਣ ਲਈ ਬਰਾਮਦ ਰੈਲ ਵਿਖੇ ਮੌਕ ਡ੍ਰਿਲ 

ਬਲਾਚੌਰ ਦੇ ਨਵਾਂਸ਼ਹਿਰ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼ ਤੇ ਹੋਰ ਅਧਿਕਾਰੀ ਰਹੇ ਮੌਕੇ ’ਤੇ ਮੌਜੂਦ

ਹੜ੍ਹਾਂ ਦੀ ਸੂਰਤ ’ਚ ਘਰੇਲੂ ਢੰਗਾਂ ਨਾਲ ਪਾਣੀ ਤੋਂ ਸੁਰੱਖਿਅਤ ਬਾਹਰ ਆਉਣ ਦੇ ਦੱਸੇ ਗਏ ਉਪਾਅ

ਨਵਾਂਸ਼ਹਿਰ/ਬਲਾਚੌਰ/ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਬਰਸਾਤੀ ਮੌਸਮ ਦੇ ਮੱਦੇਨਜ਼ਰ ਦਰਿਆ ਸਤਲੁੱਜ ’ਚ ਪਾਣੀ ਵਧਣ ਅਤੇ ਹੜ੍ਹ ਆਉਣ ਦੀ ਸਥਿਤੀ ਦੀ ਸੰਭਾਵਨਾ ’ਚ ਪਾਣੀ ’ਚ ਫ਼ਸੇ ਲੋਕਾਂ ਨੂੰ ਬਾਹਰ ਲਿਆਉਣ ਦੇ ਮੰਤਵ ਨਾਲ ਅੱਜ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫ਼ੋਰਸ ਦੀ ਸੱਤਵੀਂ ਬਟਾਲੀਅਨ ਬਰਾਮਦ ਰੈਲ ਵਿਖੇ ਮੌਕ ਡਿ੍ਰਲ ਕੀਤੀ ਗਈ। ਇਸ ਮੌਕ ਡਿ੍ਰਲ ਦੌਰਾਨ ਦਰਿਆ ਦੇ ਦੂਸਰੇ ਪਾਰ ਲੋਕਾਂ ਦੇ ਫ਼ਸੇ ਹੋਣ ਦਾ ਬਣਾਵਟੀ ਮਾਹੌਲ ਸਿਰਜ ਕੇ, ਉਨ੍ਹਾਂ ਨੂੰ ਪਾਣੀ ਤੋਂ ਸੁਰੱਖਿਅਤ ਥਾਂ ’ਤੇ ਲਿਆਉਣ ਦਾ ਅਭਿਆਸ ਸਫ਼ਲਤਾਪੂਰਵਕ ਕੀਤਾ ਗਿਆ।

ਇਸ ਮੌਕੇ ਬਲਾਚੌਰ ਤੇ ਬੰਗਾ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼ ਸੂਬਾ ਸਿੰਘ ਤੇ ਡਾ. ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੰਗਾਮੀ ਹਾਲਤ ਪੈਦਾ ਹੋਣ ’ਤੇ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਜੁਟਣ ਵਾਲੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ।
ਐਸ ਡੀ ਐਮ ਬਲਾਚੌਰ ਸੂਬਾ ਸਿੰਘ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਮੌਕ ਡਿ੍ਰਲਜ਼ ਦਾ ਉਦੇਸ਼ ਦਰਿਆ ਸਤਲੁਜ ਦੇ ਆਸ-ਪਾਸ ਦੇ ਪ੍ਰਭਾਵਿਤ ਹੋ ਸਕਣ ਵਾਲੇ ਲੋਕਾਂ ਨੂੰ ਹੜ੍ਹਾਂ ਦੀ ਸੂਰਤ ’ਚ ਘਰੇਲੂ ਉਪਾਵਾਂ ਰਾਹੀਂ ਹੀ ਪਾਣੀ ਤੋਂ ਸੁਰੱਖਿਅਤ ਬਾਹਰ ਆਉਣ ਬਾਰੇ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸ਼ਤੀ ਦੀ ਉਪਲਬਧਤਾ ਨਾ ਹੋਣ ’ਤੇ ਘਰ ਵਿੱਚ ਮੌਜੂਦ ਸਮਾਨ ਜਿਸ ਤਰ੍ਹਾਂ ਖਾਲੀ ਪੀਪਿਆਂ, ਪਲਾਸਟਿਕ ਦੇ ਮਰਤਬਾਨਾਂ/ਕੋਲਡ ਡਿ੍ਰੰਕਸ ਦੀਆਂ ਖਾਲੀ ਬੋਤਲਾਂ ਆਦਿ ਦੀ ਸਹਾਇਤਾ ਨਾਲ ‘ਤੈਰਾਕੀ ਸਹਾਇਕ ਯੰਤਰ’ (ਫਲੋਟਿੰਗ ਡਿਵਾਈਸ) ਬਣਾਏ ਜਾ ਸਕਦੇ ਹਨ ਅਤੇ ਅੱਜ ਦੇ ਇਸ ਅਭਿਆਸ ਦਾ ਇਹ ਸਾਰੀਆਂ ਚੀਜ਼ਾਂ ਹਿੱਸਾ ਵੀ ਸਨ।
ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ਆਖਿਆ ਕਿ ਐਨ ਡੀ ਆਰ ਐਫ਼ ਦੇ ਪੇਸ਼ੇਵਰ ਤੇ ਪ੍ਰਤੀਬੱਧ ਜੁਆਨਾਂ ਤੋਂ ਪ੍ਰਸ਼ਾਸਨ ਨੂੰ ਵੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਇਨ੍ਹਾਂ ਜੁਆਨਾਂ ਨੇ ਲੋਕਾਂ ਨੂੰ ਹੜ੍ਹ ਦੇ ਪਾਣੀ ’ਚੋਂ ਬਚਾਉਣ ਦੇ ਢੰਗ ਦੱਸੇ ਹਨ, ਉਸ ਨਾਲ ਪ੍ਰਸ਼ਾਸਨ ਨੂੰ ਵੀ ਮੱਦਦ ਮਿਲੀ ਹੈ।
ਐਨ ਡੀ ਆਰ ਐਫ਼ ਦੀ 7ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਸਵਰਨਜੀਤ ਸਿੰਘ ਅਤੇ ਇੰਸਪੈਕਟਰ ਛੇਰਿੰਗ ਗੋਂਬੋ ਦੀ ਅਗਵਾਈ ’ਚ ਪੁੱਜੀ ਟੀਮ ਨੇ ਸਭ ਤੋਂ ਪਹਿਲਾਂ ਦਰਿਆ ਦੇ ਦੇ ਪਾਰਲੇ ਪਾਸੇ ਪਾਣੀ ’ਚ ਫ਼ਸੇ ਲੋਕਾਂ ਦਾ ਬਣਾਵਟੀ ਦਿ੍ਰਸ਼ ਬਣਾ ਕੇ, ਉਨ੍ਹਾਂ ਨੂੰ ਸੁਰੱਖਿਅਤ ਕੱਢਣ ਦੀ ਡਿ੍ਰਲ ਕੀਤੀ। ਉਸ ਤੋਂ ਬਾਅਦ ਅਜਿਹੇ ਹੀ ਇੱਕ ਅਭਿਆਸ ’ਚ ਪਾਣੀ ’ਚ ਡੁੱਬ ਰਹੇ ਵਿਅਕਤੀਆਂ ਨੂੰ ਰੱਸੇ ਅਅਤੇ ਬਾਂਸ ਦੀ ਮੱਦਦ ਨਾਲ ਬਾਹਰ ਲਿਆਂਦਾ ਗਿਆ। ਇਸੇ ਤਰ੍ਹਾਂ ਪਾਣੀ ਵਿੱਚ ਰੁੜੇ ਦੋ ਵਿਅਕਤੀਆਂ ਨੂੰ ਗੋਤਾਖੋਰਾ ਦੁਆਰਾ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਦਰਿਆ ਵਿੱਚ ਬਚਾਅ ਕਾਰਜ ਦੌਰਾਨ ਕਿਸ਼ਤੀ ਉਲਟ ਜਾਣ ’ਤੇ ਉਸ ਵਿੱਚ ਬੈਠੇ ਬੰਦਿਆਂ ਨੂੰ ਸੁਰੱਖਿਅਤ ਬਾਹਰ ਲੈ ਕੇ ਆਉਣ ਦਾ ਅਭਿਆਸ ਦਿਖਾਇਆ ਗਿਆ।
ਬਾਅਦ ਵਿੱਚ ਐਨ ਡੀ ਆਰ ਐਫ਼ ਟੀਮ ਵੱਲੋਂ ਹੰਗਾਮੀ ਹਾਲਤਾਂ ਖਾਸ ਕਰ ਹੜ੍ਹਾਂ ਜਿਹੀ ਸਥਿਤੀ ਨਾਲ ਨਜਿੱਠਣ ਦੌਰਾਨ ਵਰਤੇ ਜਾਂਦੇ ਸਾਜ਼ੋ-ਸਮਾਨ ਦੀ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਨੂੰ ਸਮੂਹ ਅਧਿਕਾਰੀਆਂ ਅਤੇ ਉੱਥੇ ਮੌਜੂਦ ਲੋਕਾਂ ਨੇ ਬੜੀ ਦਿਲਚਸਪੀ ਨਾਲ ਦੇਖਿਆ।
ਇਸ ਮੌਕੇ ਡੀ ਐਸ ਪੀ ਬਲਾਚੌਰ ਸੁਰਿੰਦਰ ਚਾਂਦ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਤਹਿਸੀਲਦਾਰ ਨਵਾਂਸ਼ਹਿਰ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ ਬੰਗਾ ਗੁਰਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਡਰੇਨਜ ਗੁਰਤੇਜ ਸਿੰਘ, ਐਸ ਡੀ ਓ ਡਰੇਨੇਜ ਗੁਰਜੀਤ ਸਿੰਘ, ਐਸ ਡੀ ਓ ਲੋਕ ਨਿਰਮਾਣ ਵਿਭਾਗ ਰਾਮਪਾਲ, ਬੀ ਡੀ ਪੀ ਓ ਬਲਾਚੌਰ ਦਰਸ਼ਨ ਸਿੰਘ, ਬੀ ਡੀ ਪੀ ਓ ਸੜੋਆ ਗੁਰਪ੍ਰੀਤ ਸਿੰਘ, ਬੀ ਡੀ ਪੀ ਓ ਔੜ ਹੇਮਰਾਜ ਤੇ ਬੀ ਡੀ ਪੀ ਓ ਨਵਾਂਸ਼ਹਿਰ ਰਾਜਵਿੰਦਰ ਕੌਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਜਤਿਨ ਵਰਮਾ, ਐਸ ਐਚ ਓ ਕਾਠਗੜ੍ਹ ਗੁਰਮੁਖ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਫ਼ੋਟੋ ਕੈਪਸ਼ਨ: ਬਰਾਮਦ ਰੈਲ ਵਿਖੇ ਦਰਿਆ ਸਤਲੁੱਜ ’ਤੇ ਐਨ ਡੀ ਆਰ ਐਫ਼ ਦੇ ਜੁਆਨਾਂ ਵੱਲੋਂ ਕੀਤੀ ਗਈ ਮੌਕ ਡਿ੍ਰਲ ਦੀਆਂ ਤਸਵੀਰਾਂ।

error: copy content is like crime its probhihated