ਗੜ੍ਹਦੀਵਾਲਾ (ਚੌਧਰੀ)
6 ਅਕਤੂਬਰ : ਉਘੇ ਖੇਤੀਬਾੜੀ ਵਿਗਿਆਨੀ ਡਾਕਟਰ ਸਵਾਮੀ ਨਾਥਨ 28 ਸਤੰਬਰ 2023 ਨੂੰ ਆਪਣੀ ਜੀਵਨ ਯਾਤਰਾ ਪੂਰੀ ਕਰ ਕਰ ਗਏ ਸਨ। ਉਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ 08 ਅਕਤੂਬਰ ਦਿਨ ਐਤਵਾਰ ਨੂੰ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਸਟੇਟ ਫੇਸ 2 ਨੂੰ ਜਲੰਧਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਸਮੇਂ ਸਰਦਾਰ ਮਨਜੀਤ ਸਿੰਘ ਜਿਲਾ ਪ੍ਰਧਾਨ ਹੁਸ਼ਿਆਰਪੁਰ ਨੇ ਦੱਸਿਆ ਕਿ ਡਾਕਟਰ ਸੁਆਮੀ ਨਾਥਨ ਨੇ ਸਾਰੀ ਉਮਰ ਕਿਸਾਨਾਂ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਵਾਸਤੇ ਲਗਾ ਦਿੱਤੀ। ਉਨਾਂ ਨੇ ਵਿਦੇਸ਼ ਚੋਂ ਖੇਤੀਬਾੜੀ ਦੀ ਡਿਗਰੀ ਪ੍ਰਾਪਤ ਕੀਤੀ ਸੀ ਲੇਕਿਨ ਮਿੱਟੀ ਦਾ ਮੋਹ ਉਹਨਾਂ ਨੂੰ ਵਾਪਸ ਹਿੰਦੁਸਤਾਨ ਲੈ ਆਇਆ ਤੇ ਸਾਰੀ ਉਮਰ ਕਿਸਾਨਾਂ ਦੀ ਗਰੀਬਾਂ ਦੀ ਆਰਥਿਕ ਹਾਲਤ ਸੁਧਾਰਨ ਨੂੰ ਲਾ ਦਿੱਤੀ। ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਸਮੇਂ ਮਨਜੀਤ ਸਿੰਘ ਖਾਨਪੁਰ, ਹਰਦੀਪ ਸਿੰਘ ਅਰਗੋਵਾਲ, ਜਰਨੈਲ ਸਿੰਘ ਮੱਲੀ, ਪਰਗਟ ਸਿੰਘ, ਬਹਾਦਰ ਸਿੰਘ, ਪ੍ਰੇਮ ਸਿੰਘ, ਤਰਸੇਮ ਸਿੰਘ, ਖਾਨਪੁਰ ਗੁਰਜਿੰਦਰ ਸਿੰਘ ਸੰਧੂ ਆਦਿ ਸ਼ਾਮਲ ਸਨ।








