ਗੜ੍ਹਦੀਵਾਲਾ 7 ਮਾਰਚ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਸਿੱਖਿਆ ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਜੀ ਦੀ ਅਗਵਾਈ ਹੇਠ ਸੰਗੀਤ ਵਿਭਾਗ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ, ਜਿਸਦਾ ਵਿਸ਼ਾ “ਸੰਗੀਤ ਸਿੱਖਿਆ ਵਿੱਚ ਖੋਜ ਵਿਧੀਆਂ” ਸੀ। ਇਸ ਮੌਕੇ ਸੰਗੀਤ ਵਿਭਾਗ ਦੇ ਵਿਦਿਆਰਥੀ ਜੁਝਾਰ ਸਿੰਘ, ਗੁਰਬਖਸ਼ੀਸ਼ ਸਿੰਘ ਅਤੇ ਹਰਸ਼ਦੀਪ ਸਿੰਘ ਨੇ ਸ਼ਬਦ ਨਾਲ ਵਰਕਸ਼ਾਪ ਨੂੰ ਸ਼ੁਰੂ ਕੀਤਾ । ਸੰਗੀਤ ਵਿਭਾਗ ਦੇ ਮੁਖੀ ਅਸਿਸਟੈਂਟ ਪ੍ਰੋਫੈਸਰ ਗੁਰਪਿੰਦਰ ਸਿੰਘ ਨੇ ਆਏ ਹੋਏ ਬੁਲਾਰਿਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਇਸ ਮੌਕੇ ਡਾ. ਸ਼ਿਵਾਨੀ (ਕਾਰਜਕਾਰੀ ਪ੍ਰਿੰਸੀਪਲ ਅਤੇ ਸੰਗੀਤ ਵਿਭਾਗ ਦੇ ਮੁਖੀ) ਸੰਤ ਮਾਝਾ ਸਿੰਘ ਕਰਮਜੋਤ ਕਾਲਜ ਮਿਆਣੀ ਨੇ ਸੰਗੀਤ ਸਿੱਖਿਆ ਵਿੱਚ ਖੋਜ ਵਿਧੀਆਂ ਵਿਸ਼ੇ ਉੱਪਰ ਲੈਕਚਰ ਦਿੱਤਾ। ਇਸ ਤੋਂ ਬਾਅਦ ਸੰਗੀਤ ਵਿਭਾਗ ਦੇ ਪੁਰਾਣੇ ਵਿਦਿਆਰਥੀ ਗੁਰਦੀਪ ਸਿੰਘ ਨੇ ਸੰਗੀਤ ਕਲਾ ਅਤੇ ਸਾਹਿਤ ਕਲਾ ਵਿੱਚ ਆਪਸੀ ਸੰਬੰਧਾਂ ‘ਤੇ ਖੋਜ ਪੇਪਰ ਪੜਿਆ। ਇਸ ਮੌਕੇ ਵਿਦਿਆਰਥੀ ਜਸਪ੍ਰੀਤ ਕੌਰ, ਜਸਲੀਨ ਕੌਰ, ਸਿੰਪਲ ਦੇਵੀ ਅਤੇ ਮੁਸਕਾਨਦੀਪ ਕੌਰ ਨੇ ਵੀ ਪੀ. ਪੀ. ਟੀ. ਉੱਪਰ ਆਪਣੇ- ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।ਪ੍ਰਿੰਸੀਪਲ ਡਾ ਜਸਪਾਲ ਸਿੰਘ ਜੀ ਨੇ ਦੱਸਿਆ ਕਿ ਕਲਾਵਾਂ ਲਈ ਖੋਜ ਖੇਤਰ ਦਾ ਦਾਇਰਾ ਬਹੁਤ ਵਿਸ਼ਾਲ ਹੈ ਇਸ ਤਰ੍ਹਾਂ ਦੀਆਂ ਵਰਕਸ਼ਾਪ ਲੱਗਣੀਆਂ ਬਹੁਤ ਜ਼ਰੂਰੀ ਹਨ। ਇਸ ਮੌਕੇ ਸ੍ਰੀ ਦਵਿੰਦਰ ਕੁਮਾਰ ਅਤੇ ਡਾ. ਅਮਨਦੀਪ ਸਿੰਘ ਹਾਜ਼ਰ ਸਨ। ਮੰਚ ਦਾ ਸੰਚਾਲਨ ਵਿਦਿਆਰਥੀ ਜਸਲੀਨ ਕੌਰ ਨੇ ਕੀਤਾ।