Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮੁੱਖ ਮੰਤਰੀ ਪੰਜਾਬ ਤੋਂ ਜੰਗਲਾਤ ਵਿਭਾਗ ‘ਚ ਪਿੱਛਲੇ 1 ਸਾਲ ਤੋ ਹੋਈਆਂ ਨਿਯੁਕਤੀਆਂ ਅਤੇ ਬਦਲੀਆਂ ਦੀ ਜਾਂਚ ਕਰਨ ਦੀ ਮੰਗ 

ਮੁੱਖ ਮੰਤਰੀ ਪੰਜਾਬ ਤੋਂ ਜੰਗਲਾਤ ਵਿਭਾਗ ‘ਚ ਪਿੱਛਲੇ 1 ਸਾਲ ਤੋ ਹੋਈਆਂ ਨਿਯੁਕਤੀਆਂ ਅਤੇ ਬਦਲੀਆਂ ਦੀ ਜਾਂਚ ਕਰਨ ਦੀ ਮੰਗ 

ਮੁੱਖ ਮੰਤਰੀ ਪੰਜਾਬ ਤੋਂ ਜੰਗਲਾਤ ਵਿਭਾਗ ‘ਚ ਪਿੱਛਲੇ 1 ਸਾਲ ਤੋ ਹੋਈਆਂ ਨਿਯੁਕਤੀਆਂ ਅਤੇ ਬਦਲੀਆਂ ਦੀ ਜਾਂਚ ਕਰਨ ਦੀ ਮੰਗ 

ਗੁਰਦਾਸਪੁਰ 10 ਜੂਨ (ਅਸ਼ਵਨੀ) : ਮੁੱਖ ਮੰਤਰੀ ਪੰਜਾਬ ਜੰਗਲਾਤ ਵਿਭਾਗ ਵਿੱਚ ਪਿੱਛਲੇ ਇਕ ਸਾਲ ਤੋ ਹੋਈਆਂ ਨਿਯੁਕਤੀਆ ਅਤੇ ਬਦਲੀਆਂ ਦੀ ਜਾਂਚ ਕਰਨ ਇਹ ਮੰਗ ਬੋਧ ਸਿੰਘ ਘੁੰਮਣ ਮੁੱਖ ਸਲਾਹਕਾਰ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਅਤੇ ਸਾਬਕਾ ਜਨਰਲ ਸੱਕਤਰ ਪੰਜਾਬ ਸਟੇਟ ਫਾਰੈਸਟ ਆਫਿਸਰਜ ਅਸੈਸੀਏਸ਼ਨ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਇਕ ਪੱਤਰ ਰਾਹੀ ਕੀਤੀ ।ਮੁੱਖ ਮੰਤਰੀ ਨੂੰ ਲਿਖੇ ਪੱਤਰ ਦੀਆ ਕਾਪੀਆਂ ਪੱਤਰਕਾਰਾ ਨੂੰ ਦਿੰਦੇ ਹੋਏ ਘੁੰਮਣ ਨੇ ਕਿਹਾ ਕਿ ਜੰਗਲਾਤ ਵਿਭਾਗ ਵਿੱਚ ਨਿਯਮਾਂ ਤੇ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਬਦਲੀਆਂ ਤੇ ਨਿਯੁਕਤੀਆਂ ਕਾਂਗਰਸ ਸਰਕਾਰ ਦੇ ਸਮੇਂ ਤੇ ਕੀਤੀਆਂ ਗਈਆਂ ਜ਼ਿਹਨਾਂ ਸਿਲਸਿਲਾ ਅੱਜ ਵੀ ਜਾਰੀ ਹੈ । ਬੋਧ ਸਿੰਘ ਘੁੰਮਣ ਨੇ ਹੋਰ ਕਿਹਾ ਕਿ ਸਾਬਕਾ ਜੰਗਲਾਤ ਮੰਤਰੀਆਂ ਵਿਰੁੱਧ ਦਰਜ ਹੋਏ ਕੇਸ ਤੇ ਇਕ ਮੰਤਰੀ ਤੇ ਕੂਝ ਅਧਿਕਾਰੀਆਂ ਦੀ ਚੋਕਸੀ ਵਿਭਾਗ ਵੱਲੋਂ ਗ੍ਰਿਫਤਾਰੀ ਨੇ ਉਹਨਾਂ ਵੱਲੋਂ ਲਾਏ ਦੋਸ਼ਾਂ ਨੂੰ ਸਹੀ ਸਾਬਿਤ ਕੀਤਾ ਹੈ ਜਿਸ ਤੋ ਪੱਤਾ ਲੱਗ ਜਾਂਦਾ ਹੈ ਕਿ ਜੰਗਲਾਤ ਵਿਭਾਗ ਵਿੱਚ ਸਭ ਅੱਛਾ ਨਹੀਂ ਹੈ ਇਸ ਲਈ ਜਾਂਚ ਕਰਾਉਣਾ ਜ਼ਰੂਰੀ ਹੈ ਕਿ ਜੂਨੀਅਰ ਅਧਿਕਾਰੀ ਕਿਸ ਤਰਾ ਸੀਨੀਅਰ ਅਧਿਕਾਰੀਆਂ ਨੂੰ ਅੱਖੋਂ ਪਰੋਖੇ ਕਰਕੇ ਨਿਯੁਕਤ ਤੇ ਬਦਲੀ ਕੀਤੇ ਜਾਂਦੇ ਰਹੇ । ਪੱਤਰ ਵਿੱਚ ਹੋਰ ਵੀ ਕਈ ਤਰਾ ਦੇ ਦੋਸ਼ ਲਗਾਏ ਗਏ ਹਨ ।