Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਤਨ, ਮਨ ਤੇ ਕੁਦਰਤ ਦੀ ਸ਼ੁੱਧਤਾ ਦਾ ਦਿੱਤਾ ਸੰਦੇਸ਼, ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦਾ ਆਧਿਆਤਮਿਕ ਸਮਾਗਮ ਸੰਪੰਨ

ਤਨ, ਮਨ ਤੇ ਕੁਦਰਤ ਦੀ ਸ਼ੁੱਧਤਾ ਦਾ ਦਿੱਤਾ ਸੰਦੇਸ਼, ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦਾ ਆਧਿਆਤਮਿਕ ਸਮਾਗਮ ਸੰਪੰਨ

ਬਟਾਲਾ, 29 ਜੂਨ (ਅਵਿਨਾਸ਼ ਸ਼ਰਮਾ)

: ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਬਟਾਲਾ ਵੱਲੋਂ ਅਰਮਾਨ ਪੈਲੇਸ ਵਿਖੇ “ਤਨਮੇ ਮਨ: ਸ਼ਿਵਸੰਕਲਪਮਸਤੁ” ਵਿਸ਼ੇ ’ਤੇ ਇੱਕ ਵਿਸ਼ਾਲ ਆਧਿਆਤਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਤ੍ਰਿਪਦਾ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਭਗਵਾਨ ਸ਼ਿਵ ਦੇ ਆਦਰਸ਼ਾਂ ’ਤੇ ਚੱਲਣ ਅਤੇ ਕੁਦਰਤ ਦੀ ਸੰਭਾਲ ਦਾ ਸੰਦੇਸ਼ ਦਿੱਤਾ।

ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਭਾਵੇਂ ਸੰਹਾਰ ਦੇ ਦੇਵਤਾ ਮੰਨੇ ਜਾਂਦੇ ਹਨ, ਪਰ ਉਹ ਮਹਾਨ ਦਾਨੀ ਅਤੇ ਸ੍ਰਿਸ਼ਟੀ ਦੇ ਰੱਖਿਅਕ ਵੀ ਹਨ। ਸਮੁੰਦਰ ਮੰਥਨ ਦੌਰਾਨ ਕਾਲਕੂਟ ਵਿਸ਼ ਪੀ ਕੇ ਉਨ੍ਹਾਂ ਨੇ ਸੰਸਾਰ ਦੀ ਰੱਖਿਆ ਕੀਤੀ ਅਤੇ ਪਵਿੱਤਰ ਗੰਗਾ ਨੂੰ ਆਪਣੀਆਂ ਜਟਾਵਾਂ ਵਿੱਚ ਧਾਰਨ ਕਰਕੇ ਮਨੁੱਖਤਾ ਨੂੰ ਜੀਵਨਦਾਇਨੀ ਧਾਰਾ ਬਖ਼ਸ਼ੀ। ਉਨ੍ਹਾਂ ਅਫ਼ਸੋਸ ਜਤਾਇਆ ਕਿ ਅੱਜ ਮਨੁੱਖੀ ਲਾਪਰਵਾਹੀ ਕਾਰਨ ਗੰਗਾ ਸਮੇਤ ਦੇਸ਼ ਦੀਆਂ ਨਦੀਆਂ ਅਤੇ ਪੂਰੀ ਪ੍ਰਕਿਰਤੀ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਹੈ।

ਸਾਧਵੀ ਤ੍ਰਿਪਦਾ ਭਾਰਤੀ ਨੇ ਕਿਹਾ ਕਿ ਸਵਾਰਥ ਵੱਸ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪਰਾਲੀ ਨੂੰ ਅੱਗ ਲਗਾਉਣ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਅਤੇ ਨਹਿਰਾਂ ਵਿੱਚ ਛੱਡਣ ਕਾਰਨ ਵਾਤਾਵਰਨ ਲਗਾਤਾਰ ਦੂਸ਼ਿਤ ਹੋ ਰਿਹਾ ਹੈ, ਜਿਸ ਦੇ ਗੰਭੀਰ ਨਤੀਜੇ ਮਨੁੱਖੀ ਸਿਹਤ ਅਤੇ ਭਵਿੱਖ ’ਤੇ ਪੈਣਗੇ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਨ ਦੀ ਰੱਖਿਆ ਲਈ ਜਾਗਰੂਕ ਹੋਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਇੱਕ ਆਦਰਸ਼ ਸਮਾਜ ਦੀ ਸਿਰਜਣਾ ਲਈ ਹਰ ਵਿਅਕਤੀ ਦਾ ਆਧਿਆਤਮਿਕ ਅਤੇ ਨੈਤਿਕ ਤੌਰ ’ਤੇ ਵਿਕਸਤ ਹੋਣਾ ਬੇਹੱਦ ਜ਼ਰੂਰੀ ਹੈ। ਵਿਅਕਤੀਗਤ ਵਿਕਾਸ ਹੀ ਸਮਾਜ ਨਿਰਮਾਣ ਦੀ ਬੁਨਿਆਦ ਹੈ ਅਤੇ ਭਾਰਤ ਦੀ ਅਧਿਆਤਮਿਕ ਪਰੰਪਰਾ ਸਦੀਆਂ ਤੋਂ ਵਿਸ਼ਵ ਨੂੰ ਮਨੁੱਖੀ ਕਲਿਆਣ ਦਾ ਰਾਹ ਦਿਖਾਉਂਦੀ ਆ ਰਹੀ ਹੈ।

ਸਮਾਗਮ ਦੌਰਾਨ ਸਾਧਵੀ ਸਦਾ ਭਾਰਤੀ, ਸਾਧਵੀ ਭਾਵਰਚਨਾ ਭਾਰਤੀ, ਸਾਧਵੀ ਪ੍ਰਭੂਜਯੋਤੀ ਭਾਰਤੀ ਅਤੇ ਸਾਧਵੀ ਕ੍ਰਾਲਿਕਾ ਭਾਰਤੀ ਨੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਭਾਵਪੂਰਣ ਭਜਨ ਪੇਸ਼ ਕੀਤੇ, ਜਿਸ ਨਾਲ ਸਮੁੱਚਾ ਮਾਹੌਲ ਭਗਤੀ ਰਸ ਨਾਲ ਸਰਾਬੋਰ ਹੋ ਗਿਆ।

ਇਸ ਮੌਕੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ, ਭਾਜਪਾ ਬਟਾਲਾ ਦੇ ਪ੍ਰਧਾਨ ਹੀਰਾਵਾਲੀਆ, ਕਾਂਗਰਸ ਕਮੇਟੀ ਬਟਾਲਾ ਦੇ ਪ੍ਰਧਾਨ ਸੰਜੀਵ ਸ਼ਰਮਾ, ਮੇਅਰ ਪੋਪਿੰਦਰ ਸਿੰਘ, ਹਿਮਾਲਿਆ ਪਰਿਵਾਰ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਗਿੱਲ, ਅਰੁਣ ਅਗਰਵਾਲ, ਭਾਰਤ ਭੂਸ਼ਣ ਅਗਰਵਾਲ, ਸੰਜੀਵ ਅਗਰਵਾਲ, ਰਾਜੀਵ ਅਗਰਵਾਲ, ਰਾਜਕੁਮਾਰ ਬਾਂਸਲ, ਪੰਕਜ ਬਾਂਸਲ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।