Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing *ਜਸਮੀਤ ਸਿੰਘ ਦੀ ਨੈਸ਼ਨਲ ਖੇਡਾਂ ਲਈ ਹੋਈ ਚੌਣ*

*ਜਸਮੀਤ ਸਿੰਘ ਦੀ ਨੈਸ਼ਨਲ ਖੇਡਾਂ ਲਈ ਹੋਈ ਚੌਣ*

ਗੜ੍ਹਦੀਵਾਲਾ 29 ਜੂਨ (ਚੌਧਰੀ) 

: 28 ਵੀ ਰਾਜ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਲੜਕੇ ਜੋ ਕਿ ਟਾਂਡਾ ਦੇ ਜੀਵਨ ਪੈਲਿਸ ਵਿਖੇ ਹੋਈ। ਇਹ ਚੈਂਪੀਅਨਸ਼ਿਪ ਵੁਸੂ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਆਈ ਪੀ ਐਸ ਸੁਰਿੰਦਰ ਸਿੰਘ ਸੋਢੀ ਉਲੰਪੀਅਨ, ਪੰਜਾਬ ਵੁਸ਼ੂ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਅਤੇ ਪੰਜਾਬ ਵੁਸ਼ੂ ਐਸੋਸੀਏਸ਼ਨ ਦੇ ਟੈਕਨੀਕਲ ਡਾਇਰੈਕਟਰ ਪਰਵਿੰਦਰ ਸਿੰਘ  ਦੀ ਦੇਖ ਰੇਖ ਵਿੱਚ ਹੋਈ।ਜਿਸ ਵਿੱਚ ਪੂਰੇ ਪੰਜਾਬ ਦੇ ਵੱਖ ਵੱਖ 20 ਜ਼ਿਲ੍ਹਿਆਂ ਤੋ ਲੱਗਭਗ 500 ਖਿਡਾਰੀ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਦੇ ਜਸਮੀਤ ਸਿੰਘ ਨੇ ਯੂਥ ਗਰੁੱਪ 90 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਸ੍ਰੀਨਗਰ ਵਿਖੇ ਹੋ ਰਹੀਆਂ ਨੈਸ਼ਨਲ ਖੇਡਾਂ ਲਈ ਕੁਆਲੀਫਾਈ ਕੀਤਾ। ਇਸ ਜਿੱਤ ਦਾ ਸਿਹਰਾ ਜਸਮੀਤ ਸਿੰਘ ਦੇ ਕੋਚ ਪਰਵਿੰਦਰ ਸਿੰਘ ਅਤੇ ਜਸਮੀਤ ਸਿੰਘ ਦੇ ਪਿਤਾ ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਜਾਂਦਾ ਹੈ। ਜਸਮੀਤ ਸਿੰਘ ਦੀ ਜਿੱਤ ਲਈ ਮਨਹੋਤਾ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸਰਜੀਵਨ ਕੁਮਾਰ, ਲੈਕਚਰਾਰ ਸੁਰਿੰਦਰ ਸਿੰਘ, ਲੈਕਚਰਾਰ ਗੁਰਪ੍ਰੀਤ ਸਿੰਘ, ਲੈਕਚਰਾਰ ਕੁਲਦੀਪ ਸਿੰਘ, ਲੈਕਚਰਾਰ ਜਸਪਿੰਦਰ ਸਿੰਘ, ਲੈਕਚਰਾਰ ਦਵਿੰਦਰ ਸਿੰਘ,  ਖੁਸ਼ਵੰਤ ਸਿੰਘ,  ਸੰਜੀਵ ਕੁਮਾਰ,  ਨਿਰਮਲ ਸੌਖਾਲਾ, ਸੰਜੀਵ ਭਾਟੀਆ, ਰਣਵੀਰ ਸਿੰਘ, ਇੰਚਾਰਜ਼ ਨਵਜੋਤ ਕੌਰ, ਜਤਿੰਦਰ ਕੌਰ, ਸਰਪੰਚ ਮਦਨ ਲਾਲ ਜੀ ਇਲਾਕਾ ਨਿਵਾਸੀਆਂ ਨੇ ਮੁਬਾਰਕਬਾਦ ਦਿੱਤੀ।