Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਅਸਮਾਨੀ ਚੜੀਆਂ ਕੀਮਤਾਂ ਦੇ ਚਲਦਿਆਂ ਹੋਈ ਮਹਿੰਗਾਈ ਨਾਲ ਆਮ ਆਦਮੀ ਹੋਇਆ ਹਾਲੋ ਬੇਹਾਲ

ਅਸਮਾਨੀ ਚੜੀਆਂ ਕੀਮਤਾਂ ਦੇ ਚਲਦਿਆਂ ਹੋਈ ਮਹਿੰਗਾਈ ਨਾਲ ਆਮ ਆਦਮੀ ਹੋਇਆ ਹਾਲੋ ਬੇਹਾਲ

ਅਸਮਾਨੀ ਚੜੀਆਂ ਕੀਮਤਾਂ ਦੇ ਚਲਦਿਆਂ ਹੋਈ ਮਹਿੰਗਾਈ ਨਾਲ ਆਮ ਆਦਮੀ ਹੋਇਆ ਹਾਲੋ ਬੇਹਾਲ

ਗੋਭੀ ਦਾ ਰੇਟ ਹੋਇਆ ਘੱਟ,ਪਰ ਮਹਿੰਗੇ ਭਾਅ ਵਿੱਕ ਰਹੇ ਨਿੰਬੂ ਨੇ ਕੱਢੇ ਲੋਕਾ ਦੇ ਵੱਟ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) :ਪੈਟਰੋਲ ਅਤੇ ਡੀਜ਼ਲ ਦੀਆਂ ਦਿਨ ਪ੍ਰਤੀ ਦਿਨ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਹੁਣ ਹਰ ਵਰਗ ਦੀ ਰਸੋਈ ਉਪਰ ਵੀ ਮਾੜਾ ਪੈਣ ਲੱਗਾ ਹੈ ਜਿਸ ਦੀ ਸੁਰੂਆਤ ਗੈਸ ਦੀਆਂ ਵਧੀਆਂ ਕੀਮਤਾਂ ਨੇ ਕਰਨ ਉਪਰੰਤ ਹੁਣ ਰਹਿੰਦੀ ਖੂਹਦੀ ਕਸਰ ਸਬਜੀਆਂ ਅਤੇ ਫਲ ਫਰੂਟ ਦੀਆਂ ਅਸਮਾਨੀ ਚੜੇ ਭਾਅ ਨੇ ਕਰ ਦਿੱਤੀ ਹੈ।ਇਸ ਮਹਿਗਾਈ ਦੇ ਦਿਨੋ ਦਿਨ ਵੱਧਦੇ ਜਾਣ ਕਾਰਨ ਗਰੀਬ ਅਤੇ ਮੱਧਵਰਗੀ ਪਰਿਵਾਰਾ ਨੂੰ ਛੋਟੀਆਂ ਬੱਚਤਾਂ ਰਾਹੀਂ ਸੇਵਿੰਗ ਕਰਨੀ ਤਾਂ ਦੂਰ ਦੀ ਗੱਲ ਆਪਣੇ ਘਰਾ ਦੇ ਚੁੱਲੇ ਚੌਕੇ ਚਲਾਉਣੇ ਵੀ ਔਖੇ ਕਰ ਦਿੱਤੇ ਹਨ । ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮਾਰਕੀਟ ਦੀਆਂ ਦੁਕਾਨਾ ਅਤੇ ਰੇਹੜੀ ਫੜੀ ਵਾਲਿਆ ਕੋਲ ਹਰ ਸਬਜੀ ਦੇ ਰੇਟ ਅਸਮਾਨੀ ਚੜੇ ਸੁਣਨ ਨੂੰ ਮਿਲਦੇ ਹਨ ।ਆਮ ਆਦਮੀ ਪਾਰਟੀ ਦੇ ਰਾਜ ਭਾਗ ਵਿੱਚ ਹੁਣ ਲੋਕ ਨਿੰਬੂ ਪਾਣੀ ਦੀ ਸਿ਼ਕੰਜਵੀਂ ਨੂੰ ਤਰਸ ਰਹੇ ਹਨ ਹੋਰ ਚੀਜ਼ਾ ਖਰੀਦਣਾ ਤਾਂ ਦੂਰ ਦੀ ਗੱਲ ਹੈ । ਲੋਕ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ । ਉਹਨਾਂ ਦੱਸਿਆ ਕਿ ਗਰਮੀ ਦਾ ਮੌਸਮ ਸੁਰੂ ਹੋ ਚੁੱਕਾ ਹੈ । ਇਸ ਮੌਸਮ ਵਿੱਚ ਹਰ ਅਮੀਰ , ਮੱਧ ਵਰਗੀ ਅਤੇ ਗਰੀਬ ਵਿਅਕਤੀ ਦਿਨ ਵਿੱਚ ਇੱਕ ਵਾਰੀ ਨਿੰਬੂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਣ ਦੇ ਨਾਲ ਸਰੀਰ ਨੂੰ ਠੰਡਕ ਦਿੰਦਾ ਹੈ, ਮਗਰ ਨਿੰਬੂ ਦਾ ਭਾਅ ਮਾਰਕੀਟ ਵਿੱਚ 250 ਰੁਪੈ ਤੋਂ ਉਪਰ ਹੈ ਜਿਸ ਕਾਰਨ ਲੋਕਾ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਲੋਕ ਨਿੰਬੂ ਪਾਣੀ ਨੂੰ ਵੀ ਤਰਸ ਰਹੇ ਹਨ ।ਇਸ ਸਬੰਧ ਵਿੱਚ ਕੀਤੀ ਗਈ ਗੱਲਬਾਤ ਦੇ ਅੰਸ਼ ।

ਅਸਮਾਨੀ ਛੂਹਦੀ ਮਹਿੰਗਾਈ ਨੂੰ ਸਰਕਾਰ ਕਰੇ ਕੰਟਰੋਲ … ਰਾਮਾ ਧੀਮਾਨ

ਇਸ ਸਬੰਧੀ ਵਿੱਚ ਸਾਬਕਾ ਕੌਸਲਰ ਬਲਾਚੌਰ ਰਾਮਾ ਧੀਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪ ਪਾਰਟੀ ਦੇ ਭਗਵੰਤ ਮਾਨ ਵਲੋਂ ਪਹਿਲਾ ਦੂਜੀਆ ਸਰਕਾਰਾ ਦੀ ਕਾਰਗੁਜਾਰੀ ਦਾ ਭੰਡੀ ਪ੍ਰਚਾਰ ਕਰਦਿਆ ਕਿਹਾ ਸੀ ਕਿ ਜੇਕਰ ਉਹ ਸਤਾ ਵਿੱਚ ਆਉਦੇ ਹਨ ਤਾਂ ਪੈਟਰੋਲ , ਡੀਜ਼ਲ ਅਤੇ ਬਿਜਲੀ ਦੇ ਰੇਟਾ ਵਿੱਚ ਕਟੋਤੀ ਕਰਕੇ ਹਰ ਨਾਗਰਿਕ ਨੂੰ ਰਾਹਤ ਦਵਾਉਣਗੇ । ਮਗਰ ਹੁਣ ਉਹਨਾਂ ਦੇ ਸੱਤਾ ਪ੍ਰਾਪਤੀ ਤੋਂ ਬਾਅਦ ਵੀ ਉਹਨਾਂ ਵਲੋਂ ਡੀਜ਼ਲ ਅਤੇ ਪੈਟਰੋਲ ਦੇ ਰੇਟਾ ਵਿੱਚ ਉਪਰ ਕਟੋਤੀ ਤਾਂ ਕੀ ਕਰਨੀ ਸੀ ਉਨ੍ਹਾਂ ਨੂੰ ਵੱਧਣ ਤੋਂ ਵੀ ਨਹੀ ਰੋਕਿਆ ਜਿਸ ਕਾਰਨ ਅੱਜ ਬਜਾਰ ਵਿੱਚ ਜਿੱਥੇ ਸਬਜੀਆ, ਫਰੂਟ ਦੇ ਰੇਟ ਅਸਮਾਨ ਛੂਹਦੇ ਛਲਾਂਗਾ ਮਾਰ ਰਹੇ ਹਨ ਉਥੇ ਹੀ ਦਾਲਾ , ਤੇਲ , ਘਿਓ ਦੇ ਰੇਟਾ ਵਿੱਚ ਵੀ ਵਾਧਾ ਹੋਇਆ ਹੈ ।ਜਿਸ ਨਾਲ ਹਰ ਆਮ ਪਰਿਵਾਰ ਪ੍ਰਭਾਵਿਤ ਹੋ ਰਿਹਾ ਹੈ ।

ਪੈਟਰੋਲ ਡੀਜ਼ਲ ਦੇ ਰੇਟਾ ਨੂੰ ਆਪ ਦੀ ਸਰਕਾਰ ਘਟਾ ਕੇ ਲੋਕਾਂ ਨੂੰ ਦੇਵੇ ਰਾਹਤ…ਸ਼ਰਫਰਾਜ ਮੁਹੰਮਦ

ਸਬਜ਼ੀ ਅਤੇ ਫਰੂਟ ਦੇ ਕਾਰੋਬਾਰ ਨਾਲ ਸਬੰਧਤ ਸਰਫਰਾਜ ਮੁਹੰਮਦ ਵਾਸੀ ਬਲਾਚੌਰ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਿਵੇਂ ਜਿਵੇਂ ਵੱਧਦੇ ਜਾ ਰਹੇ ਹਨ ਉਵੇਂ ਉਵੇਂ ਹੀ ਸਬਜੀਆ ਅਤੇ ਫਲ ਫਰੂਟ ਦੇ ਰੇਟ ਵੀ ਵੱਧਣੇ ਸੰਭਾਵਿਕ ਹਨ ਕਿਉਕਿ ਲੋਕਲ ਸਬਜੀਆ ਅਤੇ ਫਰੂਟ ਘੱਟ ਹਨ ਜਿਹੜੇ ਕਿ ਦੂਰ ਦੁਰਾਡੇ ਦੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆ ਤੋਂ ਆਉਂਦੀਆ ਹਨ ਜਿਸ ਕਾਰਨ ਉਹਨਾਂ ਦ ਢੋਆ ਢੁਆਈ ਗੱਡੀਆ ਰਾਹੀਂ ਹੁੰਦੀ ਹੈ ਅਤੇ ਗੱਡੀਆ ਪੈਟਰੋਲ ਡੀਜ਼ਲ ਨਾਲ ਹੀ ਚੱਲਦੀਆ ਹਨ । ਪੈਟਰੋਲ ਅਤੇ ਡੀਜ਼ਲ ਦਾ ਭਾਅ 95/100 ਰੁਪੈ ਤੋਂ ਪਾਰ ਹੋ ਚੁੱਕਾ ਹੈ । ਇਸ ਤਰ੍ਹਾਂ ਜੇਕਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਘੱਟ ਹੋਣ ਤਾਂ ਇਹਨਾਂ ਸਬਜੀਆ ਅਤੇ ਫਰੂਟ ਦੇ ਰੇਟ ਵੀ ਆਪੇ ਘੱਟ ਹੋਣਗੇ ।ਜਿਸ ਲਈ ਆਪ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਪਹਿਲੋ ਪੈਟਰੋਲ ਅਤੇ ਡੀਜ਼ਲ ਦੇ ਰੇਟਾ ਨੂੰ ਨੱਥ ਪਾਏ ਤਾਂ ਜੋ ਮਹਿੰਗਾਈ ਘੱਟ ਸਕੇ।

ਕਿਸਾਨਾਂ ਪੱਲੇ ਤਾਂ ਲਾਗਤ ਵੀ ਨਹੀ ਪੈਂਦੀ … ਕੁਲਵਿੰਦਰ ਪਰਾਗਪੁਰ

ਸਬਜ਼ੀ ਮੰਡੀ ਵਿੱਚ ਕਿਸਾਨ ਆਗੂ ਕੁਲਵਿੰਦਰ ਪਰਾਗਪੁਰ ਦੇ ਦੱਸਣ ਅਨੁਸਾਰ ਉਹਨਾਂ ਦੀਆਂ ਸਬਜੀਆ ਮੰਡੀਆ ਵਿੱਚ ਆੜਤੀਆ ਵਲੋਂ ਕਾਫੀ ਘੱਟ ਰੇਟ ਉਪਰ ਖਰੀਦੀਆਂ ਜਾਂਦੀਆਂ ਹਨ ਜਿਸ ਕਾਰਨ ਕਦੇ ਕਦੇ ਤਾਂ ਉਨ੍ਹਾਂ ਪੱਲੇ ਲਾਗਤ ਵੀ ਨਹੀ ਪੈਂਦੀ , ਮਗਰ ਜਿ਼ਮੀਦਾਰ ਦੀ ਜਿਨਸ ਵੇਚਣ ਬਾਅਦ ਆੜਤੀਆਂ ਕੋਲ ਪੁੱਜਣ ਉਪਰੰਤ ਉਹੀ ਚੀਜਾ ਦੇ ਭਾਅ ਪਤਾ ਨਹੀ ਕਿਹੜੇ ਕਾਰਨਾ ਕਰਕੇ ਅਸਮਾਨੀ ਚੜ੍ਹ ਜਾਂਦੇ ਹਨ । ਉਹਨਾਂ ਆਖਿਆ ਕਿ ਜਿੰਮੀਦਾਰ ਕੜੀ ਮਿਹਨਤ ਕਰਕੇ ਅਤੇ ਆਪਣੇ ਪੱਲਿਓ ਪੈਸ਼ੇ ਖਰਚ ਕਰਕੇ ਸਬਜ਼ੀਆ ਦੀ ਪੈਦਾਵਾਰ ਕਰਦਾ ਹੈ ਉਸ ਨੂੰ ਉਸ ਦੀ ਮਿਹਨਤ ਮੁਤਾਬਕ ਮੁੱਲ ਨਹੀ ਮਿਲਦਾ ਹੈ, ਮਗਰ ਉਸ ਵਲੋਂ ਵੇਚੀ ਹੋਈ ਜਿਨਸ ਮੰਡੀਆਂ ਵਿੱਚ ਵਿਕਣ ਉਪਰੰਤ ਆੜਤੀਆ ਕੋਲ ਜਾਣ ਉਪਰੰਤ ਰੇਟ ਕਾਫੀ ਵੱਧ ਜਾਂਦੇ ਹਨ ਜਿਸ ਕਾਰਨ ਰੈਹੜੀ ਫੜੀ ਵਾਲਿਆ ਤੱਕ ਪੁੱਜਣ ਉਪਰੰਤ ਵਸਤਾਂ ਦੇ ਭਾਅ ਅਸਮਾਨੀ ਚੜ ਜਾਂਦੇ ਹਨ ਜਿਹੜੇ ਕਿ ਆਮ ਲੋਕਾਂ ਦੀ ਖਰੀਦ ਤੋਂ ਬਾਹਰ ਹੋ ਜਾਂਦੇ ਹਨ ।
ਫੋਟੋ : ਨੌਜਵਾਨ ਜਿਮੀਦਾਰ ਕੁਲਵਿੰਦਰ ਪਰਾਗਪੁਰ ।

ਪੱਤਰਕਾਰ ਵਲੋਂ ਸਬਜ਼ੀਆਂ ਦੇ ਭਾਅ ਸਬੰਧੀ ਇੱਕ ਵਿਕਰੇਤਾ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਦੁਕਾਨਦਾਰ ਨੇ ਮੁਸਕਰਾਉਂਦੇ ਹੋਏ ਆਖਿਆ ਕਿ ਪੱਤਰਕਾਰ ਭਰਾ ਜੀ ਮਿਰਚਾਂ ਤਾਂ ਸਸਤੀਆਂ ਹਨ , ਮਗਰ ਦੂਜੀਆਂ ਸਬਜ਼ੀਆਂ ਦੇ ਭਾਅ ਸੁਣ ਕੇ ਸਾਡੇ ਗਾਹਕਾ ਨੂੰ ਤਾਂ ਪਤਾ ਨਹੀ ਕਿਹੜੀਆਂ ਮਿਰਚਾਂ ਲੱਗ ਜਾਂਦੀਆਂ ਉਹ ਦੁਕਾਨ ਤੋਂ ਭੱਜਦੇ ਨਜ਼ਰ ਆਉਂਦੇ ਹਨ ।ਉਸ ਨੇ ਦੱਸਿਆ ਕਿ ਕੁੱਝ ਦਿਨਾ ਤੋਂ ਸਬਜੀਆ ਮਹਿੰਗੀਆਂ ਹੋ ਜਾਣ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਉਪਰ ਵੀ ਬਹੁਤ ਹੀ ਮਾੜਾ ਅਸਰ ਪਿਆ ਹੈ । ਲੋਕ ਸਬਜੀਆ ਦੇ ਭਾਅ ਤਾਂ ਜਰੂਰ ਪੁੱਛਦੇ ਹਨ , ਮਗਰ ਖਰੀਦ ਬਹੁਤ ਘੱਟ ਕਰਦੇ ਹਨ । ਜਿੱਥੇ ਪਹਿਲੋ ਲੋਕ ਖੁੱਲੀਆ ਸਬਜੀਆ ਆਦਿ ਖਰੀਦ ਕੇ ਲੈ ਜਾਂਦੇ ਸਨ ਉਥੇ ਹੀ ਹੁਣ ਲੋਕ ਬਹੁਤ ਘੱਟ ਖਰੀਦ ਕਰ ਰਹੇ ਹਨ । ਜਿਸ ਕਾਰਨ ਉਸ ਦੀਆ ਸਬਜੀਆ ਬਚ ਜਾਂਦੀਆ ਹਨ ਅਤੇ ਨੁਕਸਾਨ ਹੋ ਜਾਂਦਾ ਹੈ।