Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਿਜਲੀ ਮੰਤਰੀ ਵੱਲੋਂ ਸੁਵਿਧਾ ਕੇਂਦਰ ਦੇ ਪਾਇਲਟ ਪ੍ਰੋਜੈਕਟ ਦੀ ਬਟਾਲਾ ਤੋਂ ਸ਼ੁਰੂਆਤ

ਬਿਜਲੀ ਮੰਤਰੀ ਵੱਲੋਂ ਸੁਵਿਧਾ ਕੇਂਦਰ ਦੇ ਪਾਇਲਟ ਪ੍ਰੋਜੈਕਟ ਦੀ ਬਟਾਲਾ ਤੋਂ ਸ਼ੁਰੂਆਤ

ਬਿਜਲੀ ਮੰਤਰੀ ਵੱਲੋਂ ਸੁਵਿਧਾ ਕੇਂਦਰ ਦੇ ਪਾਇਲਟ ਪ੍ਰੋਜੈਕਟ ਦੀ ਬਟਾਲਾ ਤੋਂ ਸ਼ੁਰੂਆਤ

ਪਾਵਰਕਾਮ ਦੇ ਖਪਤਕਾਰਾਂ ਨੂੰ ਹੁਣ ਸੁਵਿਧਾ ਕੇਂਦਰ ਵਿੱਚ ਮਿਲਣਗੀਆਂ ਸੇਵਾਵਾਂ – ਬਿਜਲੀ ਮੰਤਰੀ ਹਰਭਜਨ ਸਿੰਘ

ਵਿਧਾਇਕ ਸ਼ੈਰੀ ਕਲਸੀ ਨੇ ਸੁਵਿਧਾ ਕੇਂਦਰ ਦੇ ਪਾਇਲਟ ਪ੍ਰੋਜੈਕਟ ਦੀ ਬਟਾਲਾ ਤੋਂ ਸ਼ੁਰੂਆਤ ਕਰਨ ਲਈ ਸਰਕਾਰ ਦਾ ਕੀਤਾ ਧੰਨਵਾਦ

ਬਟਾਲਾ, 3 ਜੂਨ ( ਅਵਿਨਾਸ਼ ਸ਼ਰਮਾ) :  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਦੀ ਸਹੂਲਤ ਲਈ ਬਟਾਲਾ ਸ਼ਹਿਰ ਤੋਂ ਇੱਕ ਨਵਾਂ ਤੇ ਨਿਵੇਕਲਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਪਾਵਰਕਾਮ ਦੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਬਿਨ੍ਹਾਂ ਕਿਸੇ ਖੁਆਰੀ ਦੇ ਹੁਣ ਤੁਰੰਤ ਨਿਪਟਾਰਾ ਹੋ ਸਕੇਗਾ। ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਇਸ ਪਾਇਲਟ ਪ੍ਰੋਜੈਕਟ ਦੀ ਸ਼ੁਰਆਤ ਅੱਜ ਬਟਾਲਾ ਸ਼ਹਿਰ ਵਿਖੇ ਸੁਵਿਧਾ ਕੇਂਦਰ ਦਾ ਉਦਘਾਟਨ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਅਤੇ ਪਾਵਰਕਾਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਬਟਾਲਾ ਸ਼ਹਿਰ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਦੀ ਸਹੂਲਤ ਲਈ ਬਣਾਏ ਗਏ ਸੁਵਿਧਾ ਕੇਂਦਰ ਦਾ ਉਦਘਾਟਨ ਕਰਨ ਮੌਕੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਹ ਸੂਬੇ ਦਾ ਪਹਿਲਾ ਸੁਵਿਧਾ ਕੇਂਦਰ ਹੈ ਜਿਥੇ ਹੁਣ ਪਾਵਰਕਾਮ ਵੱਲੋਂ ਆਪਣੇ ਖਪਤਕਾਰਾਂ ਨੂੰ ਕਾਗਜ਼ ਰਹਿਤ, ਫੇਸ ਲੈੱਸ ਅਤੇ ਸੰਪਰਕ ਰਹਿਤ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਕੇਂਦਰ ਵਿੱਚ ਸਹਾਇਤਾ ਬਕਸਾ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਖਪਤਕਾਰ ਆਪਣੀ ਸ਼ਿਕਾਇਤ ਲਿਖ ਕੇ ਪਾ ਸਕਦਾ ਹੈ ਜਿਸਦਾ ਵਿਭਾਗ ਵੱਲੋਂ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਵਰਕਾਮ ਵੱਲੋਂ ਸੁਵਿਧਾ ਕੇਂਦਰ ਵਿੱਚ ਮਿਸਡ ਕਾਲ, ਵੱਟਸਐਪ, ਈ-ਮੇਲ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖਪਤਕਾਰ ਆਪਣੇ ਸਮਾਰਟ ਫੋਨ ਦੇ ਰਾਹੀਂ ਕਿਊ.ਆਰ. ਕੋਡ ਸਕੈਨ ਕਰਕੇ ਵੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹਨ। ਬਿਜਲੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਵਿਧੀਆਂ ਰਾਹੀਂ ਦਰਜ ਕਰਾਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੁਵਿਧਾ ਕੇਂਦਰ ਵਿੱਚ ਸਿੰਗਲ ਵਿੰਡੋ ਸੁਵਿਧਾ ਸ਼ੁਰੂੀ ਕੀਤੀ ਹੈ ਜੋ ਕਿ ਪੰਜਾਬ ਰਾਜ ਵਿੱਚ ਪਹਿਲੀ ਵਾਰ ਕੀਤਾ ਗਿਆ ਉਪਰਾਲਾ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਸੁਵਿਧਾ ਕੇਂਦਰ ਵਿੱਚ ਐਨਰਜੀ ਆਡਿਟ, ਜੀ.ਆਈ.ਐੱਸ ਅਤੇ ਡਾਟਾ ਘੋਖਣ ਦੀ ਖਿੜਕੀ ਖੋਲਣ ਦੀ ਸੁਵਿਧਾ ਦੇਣ ਦੀ ਵੀ ਤਜਵੀਜ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਬਟਾਲਾ ਵਿੱਚ ਸ਼ੁਰੂ ਕੀਤੇ ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਸੁਵਿਧਾ ਕੇਂਦਰ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਬਟਾਲਾ ਸ਼ਹਿਰ ਤੋਂ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਜਿਥੇ ਲੋਕਾਂ ਦੇ ਸਮੇਂ ਦੀ ਬਚਤ ਕਰਨਗੇ ਓਥੇ ਨਾਲ ਹੀ ਲੋਕਾਂ ਦੀ ਖੱਜਲ-ਖੁਆਰੀ ਵੀ ਖਤਮ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਕੇਂਦਰ ਬਟਾਲਾ ਵਾਸੀਆਂ ਲਈ ਵੱਡੀ ਸੁਵਿਧਾ ਲੈ ਕੇ ਆਵੇਗਾ।

ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਚੀਫ ਇੰਜੀਨੀਅਰ ਪਾਵਰਕਾਮ ਡੀ.ਕੇ. ਸ਼ਾਰਦਾ, ਚੀਫ ਇੰਜੀਨੀਅਰ ਪਰਵਿੰਦਰ ਸਿੰਘ, ਚੀਫ ਇੰਜੀਨੀਅਰ ਬਾਰਡਰ ਜੋਨ ਬਾਲ ਕਿਸ਼ਨ, ਡਿਪਟੀ ਚੀਫ ਇੰਜੀਨੀਅਰ ਗੁਰਦਾਸਪੁਰ ਅਰਵਿੰਦਰਜੀਤ ਸਿੰਘ ਬੋਪਾਰਾਏ, ਡਿਪਟੀ ਚੀਫ ਇੰਜੀਨੀਅਰ ਜਗਜੀਤ ਸਿੰਘ, ਡਿਪਟੀ ਚੀਫ ਇੰਜੀਨੀਅਰ ਜਸਵੰਤ ਜਫ਼ਰ, ਡੀ.ਆਰ ਬੰਗੜ, ਐਡੀਸ਼ਨਲ ਐੱਸ.ਈ. ਸੁਰੇਸ਼ ਕੁਮਾਰ, ਐਕਸੀਅਨ ਜਗਜੋਤ ਸਿੰਘ, ਐਕਸੀਅਨ ਮੋਹਤਮ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਹਰਜੋਤ ਸਿੰਘ, ਮਲਕੀਤ ਸਿੰਘ, ਯਸਪਾਲ ਚੌਹਾਨ, ਐਡਵੋਕੇਟ ਭਰਤ ਅਗਰਵਾਲ, ਕੌਂਸਲਰ ਰਾਜੇਸ਼ ਤੁਲੀ, ਸਰਦੂਲ ਸਿੰਘ, ਪਿ੍ਰੰਸ ਰੰਧਾਵਾ, ਬਲਵਿੰਦਰ ਮਿੰਟਾ, ਰਾਕੇਸ਼ ਤੁਲੀ, ਗੁਰਜੰਟ ਸਿੰਘ, ਕਾਕੇ ਸ਼ਾਹ, ਉਪਦੇਸ਼ ਕੁਮਾਰ ਪੀ.ਏ, ਮਾਣਕ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।