Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵਾਲੀਬਾਲ ਖਿਡਾਰੀਆਂ ਕਸਾਣਾ,ਭਾਟੀਆ ਤੇ ਥੋਪੀਆ ਨੇ ਵਧਾਇਆ ਇਲਾਕੇ ਦਾ ਮਾਣ

ਵਾਲੀਬਾਲ ਖਿਡਾਰੀਆਂ ਕਸਾਣਾ,ਭਾਟੀਆ ਤੇ ਥੋਪੀਆ ਨੇ ਵਧਾਇਆ ਇਲਾਕੇ ਦਾ ਮਾਣ

ਵਾਲੀਬਾਲ ਖਿਡਾਰੀਆਂ ਕਸਾਣਾ,ਭਾਟੀਆ ਤੇ ਥੋਪੀਆ ਨੇ ਵਧਾਇਆ ਇਲਾਕੇ ਦਾ ਮਾਣ

ਬਲਾਚੌਰ 3 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਦਿਨੀਂ ਮਹਾਰਾਸ਼ਟਰ ਵਿਖੇ ਹੋਈ ਯੂਥ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ (ਅੰਡਰ 21) ‘ਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਪੰਜਾਬ ਵਾਲੀਬਾਲ ਟੀਮ ਦੇ ਕਪਤਾਨ ਪ੍ਰੀਤ ਕਰਨ ਕਸਾਣਾ ਪੁੱਤਰ ਰੌਸ਼ਨ ਲਾਲ ਕਸਾਣਾ ਪਿੰਡ ਉਧਨਵਾਲ, ਧੀਰਜ ਭਾਟੀਆ ਪੁੱਤਰ ਚਰਨਜੀਤ ਭਾਟੀਆ ਪਿੰਡ ਧਕਤਾਣਾ ਤੇ ਗਗਨਪ੍ਰੀਤ ਸਿੰਘ ਪੁੱਤਰ ਹਰਬਖਸ਼ ਸਿੰਘ ਪਿੰਡ ਥੋਪੀਆ ਆਦਿ ਦਾ ਟੀਮ ਅੰਦਰ ਖੇਡਣਾ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਸਾਬਤ ਹੋ ਰਿਹਾ ਹੈ | ਇਨ੍ਹਾਂ ਖਿਡਾਰੀਆਂ ਦਾ ਜਿੱਥੇ ਇਲਾਕਾ ਵਾਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ, ਉੱਥੇ ਵੱਖ-ਵੱਖ ਸ਼ਖ਼ਸੀਅਤਾਂ ਵਿਧਾਇਕਾ ਸੰਤੋਸ਼ ਕਟਾਰੀਆ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਚੌਧਰੀ ਅਸ਼ੋਕ ਕਟਾਰੀਆ, ਚੌਧਰੀ ਪ੍ਰੇਮ ਚੰਦ ਭੀਮਾ, ਸੇਠੀ ਸਰਪੰਚ ਥੋਪੀਆ, ਠੇਕੇਦਾਰ ਰਾਮ ਸਰੂਪ ਥੋਪੀਆ, ਚੌਧਰੀ ਸੰਦੀਪ ਭਾਟੀਆ (ਸੋਨੂੰ) ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ, ਚੌਧਰੀ ਅਜੈ ਮੰਗੂਪੁਰ, ਮਦਨ ਲਾਲ, ਰਾਮ ਲਾਲ ਥਾਣੇਦਾਰ, ਚਰਨਜੀਤ ਭਾਟੀਆ, ਹਰੀਸ਼ ਕੁਮਾਰ, ਸ਼ਿਵ ਨਿਊਜ਼ੀਲੈਂਡ, ਚਰਨ ਦਾਸ, ਸੁਭਾਸ਼ ਚੰਦਰ, ਟੀ.ਆਰ. ਭਾਟੀਆ, ਹੇਮ ਰਾਜ ਥਾਣੇਦਾਰ, ਸੁਰਜੀਤ ਚੇਚੀ, ਬਲਵੀਰ ਕੁਮਾਰ, ਮੋਹਣ ਲਾਲ, ਹਰਬੰਸ ਲਾਲ, ਰਾਮ ਪਾਲ, ਸਰਪੰਚ ਹਰਮੇਸ਼ ਕੁਮਾਰ ਮਹੈਸ਼ੀ, ਜਸਵਿੰਦਰ ਕਸਾਣਾ, ਦੇਸ ਰਾਜ, ਰਘੂਵੀਰ ਚੌਧਰੀ, ਸੂਬੇਦਾਰ ਪਰਮਿੰਦਰ ਪੱਪੂ ਆਦਿ ਨੇ ਇਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਵੀ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ |