Prime Punjab Times

Latest news
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन
ADVERTISEMENT
You are currently viewing ਸੱਲ ਕਲਾਂ ਕਤਲ ਕੇਸ ‘ਚ ਪੁਲਿਸ ਨੂੰ ਅਗਲੇਰੀ ਸਫਲਤਾ – ਬਾਕੀ ਰਹਿੰਦੇ 02 ਦੋਸ਼ੀ ਵੀ ਗ੍ਰਿਫਤਾਰ

ਸੱਲ ਕਲਾਂ ਕਤਲ ਕੇਸ ‘ਚ ਪੁਲਿਸ ਨੂੰ ਅਗਲੇਰੀ ਸਫਲਤਾ – ਬਾਕੀ ਰਹਿੰਦੇ 02 ਦੋਸ਼ੀ ਵੀ ਗ੍ਰਿਫਤਾਰ

ਸੱਲ ਕਲਾਂ ਕਤਲ ਕੇਸ ਵਿੱਚ ਪੁਲਿਸ ਨੂੰ ਅਗਲੇਰੀ ਸਫਲਤਾ – ਬਾਕੀ ਰਹਿੰਦੇ 02 ਦੋਸ਼ੀ ਵੀ ਗ੍ਰਿਫਤਾਰ

ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) ਸੰਦੀਪ ਕੁਮਾਰ ਸ਼ਰਮਾ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਜੀ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਸੱਲ ਕਲਾਂ ਕਤਲ ਮਾਮਲੇ ਵਿੱਚ ਮ੍ਰਿਤਕ ਤੇ ਗੋਲ‌ੀਆ ਚਲਾਉਣ ਵਾਲੇ ਬਾਕੀ ਰਹਿੰਦੇ ਦੋਨਾਂ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰਕੇ ਮਾਮਲਾ ਪੂਰੀ ਤਰ੍ਹਾਂ ਸੁਲਝਾ ਲਿਆ ਗਿਆ। ਇਸ ਸਬੰਧੀ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਮ੍ਰਿਤਕ ਦੀ ਭੈਣ ਮੰਨਦੀਪ ਕੌਰ ਨੇ ਖੁਲਾਸਾ ਕੀਤਾ ਸੀ ਕਿ ਉਸ ਦਾ ਆਪਣੇ ਪਤੀ ਨਾਲ ਤਲਾਕ ਹੋਣ ਤੋਂ ਬਾਅਦ ਉਹ ਆਪਣੇ ਪੇਕੇ ਘਰ ਪਿੰਡ ਸੱਲ ਕਲਾਂ ਹੀ ਰਹਿੰਦੀ ਸੀ। ਉਸ ਦਾ ਭਰਾ ਅਮਰਜੀਤ ਸਿੰਘ ਜੋ ਸ਼ਰਾਬ ਪੀਣ ਦਾ ਆਦੀ ਸੀ ਉਸ ਨਾਲ ਕੁੱਟ ਮਾਰ ਕਰਦਾ ਸੀ ਜਿਸ ਦੀਆਂ ਆਦਤਾਂ ਤੋਂ ਤੰਗ ਹੋ ਕੇ ਅਤੇ ਆਪਣੇ ਪਿਤਾ ਵੱਲੋਂ ਆਪਣੀ ਜੱਦੀ ਜ਼ਮੀਨ ਜੋ ਕਿ ਪਹਿਲਾਂ ਮਨਦੀਪ ਕੌਰ ਦੇ ਨਾਮ ਤੇ ਕਰ ਦਿੱਤੀ ਸੀ ਜੋ ਉਸ ਨੂੰ ਹੁਣ ਡਰ ਸੀ ਕਿ ਉਸ ਦਾ ਪਿਤਾ ਇਹ ਜ਼ਮੀਨ ਦੁਆਰਾ ਉਸ ਦੇ ਭਰਾ ਅਮਰਜੀਤ ਸਿੰਘ ਦੇ ਨਾਮ ਕਰ ਸਕਦਾ ਹੈ, ਜਿਸ ਕਰਕੇ ਮੰਨਦੀਪ ਕੌਰ ਨੇ ਆਪਣੀ ਸਹੇਲੀ ਗੁਰਵਿੰਦਰ ਕੌਰ ਵਾਸੀ ਚਰਾਣ ਨਾਲ ਮਿਲੀ ਭੁਗਤ ਕਰਕੇ ਆਪਣੇ ਭਰਾ ਅਮਰਜੀਤ ਸਿੰਘ ਦਾ ਕਤਲ ਕਰਵਾਉਣ ਲਈ ਗੱਲਬਾਤ ਕੀਤੀ ਜਿਸ ਤੇ ਗੁਰਵਿੰਦਰ ਕੌਰ ਨੇ ਅੱਗੇ ਆਪਣੀ ਜਾਣ-ਪਹਿਚਾਣ ਦੇ ਲਖਵੀਰ ਕੁਮਾਰ ਵਾਸੀ ਮਹਿਮੂਦਪੁਰ ਗਾਦੜੀਆਂ ਨਾਲ ਗੱਲ ਕੀਤੀ ਜੋ ਲਖਵੀਰ ਕੁਮਾਰ ਨੇ ਅੱਗੇ ਅਮਰਜੀਤ ਸਿੰਘ ਦਾ ਕਤਲ ਕਰਨ ਲਈ ਸਰਬਜੀਤ ਸਿੰਘ ਸਾਬੀ ਪੁੱਤਰ ਸੱਤਪਾਲ ਵਾਸੀ ਪਿੰਡ ਚਰਾਣ ਨਾਲ ਗੱਲ ਕੀਤੀ। ਗੱਲਬਾਤ ਮੁਤਾਬਿਕ ਸਰਬਜੀਤ ਸਾਬੀ ਨੇ ਅਮਰਜੀਤ ਸਿੰਘ ਦਾ ਕਤਲ ਕਰਨ ਦੇ ਬਦਲੇ 75,000/-ਰੁਪਏ ਦੀ ਮੰਗ ਕੀਤੀ ਅਤੇ ਬਣਾਈ ਗਈ ਸਲਾਹ ਮੁਤਾਬਿਕ ਸਰਬਜੀਤ ਸਾਬੀ ਨੇ ਮਿਤੀ 25/05/2022 ਨੂੰ ਆਪਣੇ ਇੱਕ ਅਣ-ਪਛਾਤੇ ਦੋਸਤ ਨਾਲ ਮਿਲ ਕੇ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਮ੍ਰਿਤਕ ਅਮਰਜੀਤ ਸਿੰਘ ਨੂੰ ਉਸ ਦੇ ਘਰ ਪਿੰਡ ਸੱਲ ਕਲਾਂ ਤੋਂ ਬਹਾਨੇ ਨਾਲ ਬੁਲਾ ਕੇ ਪਿੰਡ ਬਾਲੋਂ ਰੋਡ ਤੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਦੀ ਭੈਣ ਮੰਨਦੀਪ ਕੌਰ ਪਾਸੋਂ 40,000/-ਰੁਪਏ ਹਾਸਲ ਕਰ ਲਏ। ਇਸ ਤੋਂ ਇਲਾਵਾ ਮੰਨਦੀਪ ਕੌਰ ਨੇ ਸਰਬਜੀਤ ਸਿੰਘ ਸਾਬੀ ਨੂੰ ਜੋ 35,000/- ਰੁਪਏ ਅਜੇ ਹੋਰ ਦੇਣੇ ਸਨ ਉਹ ਵੀ ਮਨਦੀਪ ਕੌਰ ਪਾਸੋਂ ਬ੍ਰਾਮਦ ਕੀਤੇ ਜਾ ਚੁੱਕੇ ਹਨ। ਗੁਰਵਿੰਦਰ ਕੌਰ ਰਾਹੀਂ ਲਖਵੀਰ ਸਿੰਘ ਨੂੰ ਵੀ 20,000/-ਰੁਪਏ ਇਸ ਕੰਮ ਲਈ ਦਿੱਤੇ ਸਨ ਜਿਸ ਵਿੱਚੋਂ 10,000/-ਰੁ: ਵੀ ਬ੍ਰਾਮਦ ਕਰ ਲਏ ਗਏ ਸਨ।
ਮੁਕੱਦਮਾ ਵਿੱਚ ਨਾਮਜ਼ਦ ਦੋਸ਼ੀ ਗੁਰਵਿੰਦਰ ਕੌਰ ਅਤੇ ਲਖਵੀਰ ਕੁਮਾਰ ਨੂੰ ਗ੍ਰਿਫਤਾਰ ਕਰਕੇ ਮਿਤੀ 02-06-2022 ਨੂੰ ਅਦਾਲਤ ਵਿੱਚ ਪੇਸ਼ ਕਰਕੇ 05 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਦੋਰਾਨੇ ਰਿਮਾਂਡ ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ਤੇ ਪੁਲਿਸ ਵੱਲੋਂ ਅਮਰਜੀਤ ਸਿੰਘ ਤੇ ਗੋਲੀਆ ਚਲਾਉਣ ਵਾਲੇ ਦੋਵੇ ਮੋਟਰਸਾਈਕਲ ਸਵਾਰ ਦੋਸ਼ੀਆਂ ਸਰਬਜੀਤ ਸਿੰਘ ਉਰਫ ਸਾਬੀ ਵਾਸੀ ਚਰਾਣ ਅਤੇ ਸੰਜੇ ਕੁਮਾਰ ਉਰਫ ਸੰਜੂ ਪਿੰਡ ਕੰਗਣਾ ਬੇਟ ਨੂੰ ਵੀ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋ ਵਾਰਦਾਤ ਦੋਰਾਨ ਵਰਤਿਆ ਪਿਸਟਲ ਅਤੇ ਮੋਟਰਸਾਈਕਲ ਨੰਬਰ PB32-AB-3885 ਮਾਰਕਾ ਸਪਲੈਂਡਰ ਵੀ ਬ੍ਰਾਮਦ ਕੀਤਾ ਗਿਆ ਹੈ।ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਕੱਦਮਾ ਵਿੱਚ ਅਗਲੇਰੀ ਤਫਤੀਸ਼ ਜਾਰੀ ਹੈ।

error: copy content is like crime its probhihated