Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਕੇ ਸਮੇਂ ਦੇ ਹਾਣੀ ਬਣਾਉ : ਜਥੇਦਾਰ ਰੋਡੇ

ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਕੇ ਸਮੇਂ ਦੇ ਹਾਣੀ ਬਣਾਉ : ਜਥੇਦਾਰ ਰੋਡੇ

ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਕੇ ਸਮੇਂ ਦੇ ਹਾਣੀ ਬਣਾਉ : ਜਥੇਦਾਰ ਰੋਡੇ

ਨਵਾਂਸ਼ਹਿਰ 9 ਮਈ(ਜਤਿੰਦਰ ਪਾਲ ਸਿੰਘ ਕਲੇਰ ): ਪਿੰਡਾਂ ਦੀਆਂ ਪੰਚਾਇਤਾਂ,ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਸੀਂ ਪਿਛਲੇ ਸਾਲਾਂ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਅੱਜ ਪੰਜਾਬ ਦੇ ਸਾਰੇ ਸਕੂਲ ਤੁਹਾਡੇ ਸਹਿਯੋਗ ਨਾਲ ਸਮਾਰਟ ਅਤੇ ਸੁਪਰ ਸਮਾਰਟ ਸਕੂਲ ਬਣ ਗਏ ਹਨ,ਹੁਣ ਸਾਨੂੰ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਕੇ ਸਮੇਂ ਦੇ ਹਾਣੀ ਬਣਾਈਏ ਤਾਂਕਿ ਉਨ੍ਹਾਂ ਦਾ ਸਰਵ ਪੱਖੀ ਵਿਕਾਸ ਹੋ ਸਕੇ,ਇਹ ਵਿਚਾਰ ਜਥੇਦਾਰ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬੱਬਰ ਦਲੀਪ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੋਸਲ ਦੇ ਨਵੇ ਬਣੇ ਕਮਰਿਆਂ,ਸੁੰਦਰ ਗੇਟ ਅਤੇ ਚਾਰਦੀਵਾਰੀ ਦੇ ਉਦਾਘਨੀ ਸਮਾਰੋਹ ਵਿਖੇ ਸੰਗਤਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ,ਸਗੋਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਉੱਚ ਦਰਜੇ ਦੇ ਟ੍ਰੇਡ ਅਤੇ ਕੁਆਲੀਫਾਈਡ ਅਧਿਆਪਕ ਹਨ। ਸਾਨੂੰ ਉਨ੍ਹਾਂ ਦੀ ਉੱਚ ਦਰਜੇ ਦੀ ਵਿੱਦਿਆ ਦਾ ਲਾਭ ਆਪਣੇ ਬੱਚਿਆਂ ਨੂੰ ਦਿਵਾਉਣਾ ਚਾਹੀਦਾ ਹੈ। ਸਕੂਲ ਮੁੱਖੀ ਸਤਨਾਮ ਸਿੰਘ ਨੇ ਮੁੱਖ ਮਹਿਮਾਨਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿ ਪਿੰਡ ਨਿਵਾਸੀਆਂ ਨੇ ਪਿੰਡ ਦੇ ਸ਼ਹੀਦ ਬੱਬਰ ਦਲੀਪ ਸਿੰਘ ਦੇ ਨਾਮ ਨੂੰ ਚਿਰ ਸਦੀਵੀਂ ਯਾਦਗਾਰ ਬਨਾਉਣ ਹਿੱਤ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ਉੱਤੇ ਸਰਕਾਰ ਕੋਲੋਂ ਪਾਸ ਕਰਵਾਇਆ ਹੈ। ਉਨ੍ਹਾਂ ਦੇ ਪ੍ਰੀਵਾਰ ਵਲੋਂ ਸਕੂਲ ਨੂੰ 21 ਲੱਖ ਰੁਪਏ ਦੀ ਸਹਾਇਤਾ ਕੀਤੀ ਗਈ ਹੈ। ਇਸੇ ਪ੍ਰਕਾਰ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਨੇ ਸਕੂਲ ਉੱਤੇ ਲੱਗਭੱਗ 34 ਲੱਖ ਰੁਪਏ ਖ਼ਰਚ ਕੇ ਸਕੂਲ ਦਾ ਸੁੰਦਰੀਕਰਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਟਾਈਮ ਸਕੂਲ ਫੁੱਲੀ ਕੰਪਿਊਟਰਾਈਜ਼ ਬਣ ਗਿਆ ਹੈ ਤਾਂ ਕਿ ਬੱਚਿਆਂ ਨੂੰ ਸਮੇਂ ਦੀ ਲੋੜ ਅਨੁਸਾਰ ਆਨ ਲਾਈਨ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਸਟੇਜ਼ ਦਾ ਸੰਚਾਲਨ ਗੁਰਦਿਆਲ ਮਾਨ ਜਿਲ੍ਹਾ ਮੀਡੀਆ ਕੁਆਰਡੀਨੇਟਰ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਸਕੂਲ ਸਟਾਫ਼ ਵਲੋਂ ਐਨ ਆਰ ਆਈ ਅਤੇ ਦਾਨੀ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ। ਉਦਘਾਟਨੀ ਸਮਾਰੋਹ ਮੌਕੇ ਸਕੂਲ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸਵਰਨਜੀਤ ਸਿੰਘ ਮੁੱਖੀ ਤਰਨਾ ਦਲ ਮਿਸਲ,ਜਥੇਦਾਰ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਐਸ ਜੀ ਪੀ ਸੀ,ਸਰਪੰਚ ਅਵਤਾਰ ਸਿੰਘ ਸਾਬਕਾ ਸਰਪੰਚ ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰਦਿਆਲ ਸਿੰਘ ਗੋਸਲ ਪੁੱਤਰ ਬਖਸ਼ੀਸ਼ ਸਿੰਘ,ਗੁਰਪ੍ਰੀਤ ਚੇਅਰਮੈਨ ਐਸ ਐਮ ਸੀ,ਸੁਰਜੀਤ ਸਿੰਘ ਗੋਸਲ,ਕੁਲਵੰਤ ਸਿੰਘ,ਸਤਨਾਮ ਸਿੰਘ,ਅਮਰ ਕਟਾਰੀਆ,ਹਰਜਾਪ ਸਿੰਘ, ਰਜਿੰਦਰ ਕੁਮਾਰ ਏ ਸੀ ਐਸ,ਬਲਕਾਰ ਚੰਦ,ਰਮਨ ਕੁਮਾਰ, ਗਿਆਨ ਕਟਾਰੀਆ,ਪਵਨਦੀਪ,ਨੀਲ ਕਮਲ,ਮਨਦੀਪ ਕੌਰ, ਸੀਤਾ ਕੌਰ,ਮਨਪ੍ਰੀਤ ਸੈਣੀ,ਕਮਲਪ੍ਰੀਤ ਕੌਰ,ਸਕੂਲ ਸਟਾਫ਼, ਪੜ੍ਹੋ ਪੰਜਾਬ ਪੜਾਉ ਪੰਜਾਬ ਦੀ ਸਮੁੱਚੀ ਟੀਮ ਅਤੇ ਬੱਚਿਆਂ ਦੇ ਮਾਪੇ,ਪੰਚਾਇਤ ਮੈਂਬਰ ਹਾਜਿਰ ਰਹੇ।

ਕੈਪਸ਼ਨ: ਦਾਨੀ ਸੱਜਣਾ ਦੇ ਜਥੇਦਾਰ,ਪੰਚਾਇਤ ਅਤੇ ਸਕੂਲ ਸਟਾਫ਼ ਨਮਾਨ ਕਰਦੇ ਹੋਏ।