Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing *ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ*

*ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ*

*ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ*

ਲੁਧਿਆਣਾ 9 ਮਈ( ਅਵਿਨਾਸ਼ ਸ਼ਰਮਾ ) : ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਕੁਲਵੀਰ ਸਿੰਘ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਵੱਖ-ਵੱਖ 14 ਜਿਲਿਆਂ ਤੋਂ ਪ੍ਰਧਾਨ ਸਕੱਤਰ ਅਤੇ ਸਟੇਟ ਕਮੇਟੀ ਮੈਬਰਾਂ ਨੇ ਹਿੱਸਾ ਲਿਆ ਜਿਸ ਵਿੱਚ ਪਿਛਲੇ ਦਿਨੀਂ ਹੋਈ ਘਟਨਾਕ੍ਰਮ ਅਤੇ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ। ਸਮੁੱਚੇ ਜਿਲਿਆਂ ਤੋਂ ਲਗਭਗ18 ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਫੈਸਲਾ ਕੀਤਾ ਕਿ 15 ਮਈ ਤੱਕ ਬਲਾਕਾਂ ਦੀਆਂ ਚੋਣਾਂ ਅਤੇ 31ਮਈ ਤੱਕ ਜ਼ਿਲ੍ਹਿਆਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਜ਼ਿਲਾ ਚੋਣ ਕਰਵਾਉਣ ਲਈ ਮਿਤੀ 15 ਮਈ ਤੱਕ ਸਟੇਟ ਕਮੇਟੀ ਮੈਬਰਾਂ ਦੀ ਡਿਉਟੀ ਲਗਾ ਦਿੱਤੀ ਜਾਵੇਗੀ ਕੇਡਰ ਦਾ ਨਾਮ ਬਦਲਣ ਸਬੰਧੀ ਮਾਨਸਾ ਵਾਲੇ ਸਾਥੀਆਂ ਦੀ ਡਿਊਟੀ ਲਗਾਈ ਗਈ ਹੈ। ਜਿਸ ਨੂੰ ਸਟੇਟ ਵਲੋਂ ਸਹਿਯੋਗ ਦਿੱਤਾ ਜਾਵੇਗਾ।ਆਈ ਡੀ ਐਸ ਪੀ ਰਿਪੋਰਟ ਜਦੋਂ ਤੱਕ ਟੈਬ ਅਤੇ ਨੈੱਟ ਡਾਟਾ ਨਹੀਂ ਦਿੱਤਾ ਜਾਂਦਾ ਉਹਨਾ ਸਮਾਂ ਪਹਿਲਾ ਵਾਂਗ ਆਫ ਲਾਈਨ ਰਿਪੋਰਟ ਦਿੱਤੀ ਜਾਵੇਗੀ।ਕੇਡਰ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਤਿਆਰ ਕਰਕੇ ਸਿਹਤ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਨਾਲ ਰਾਬਤਾ ਚੱਲ ਰਿਹਾ ਹੈ।ਮੀਟਿੰਗ ਮਿਲਣ ਤੇ ਸਾਰੇ ਸਾਥੀਆਂ ਨੂੰ ਦੱਸ ਦਿੱਤਾ ਜਾਵੇਗਾ।ਇਸ ਸਮੇਂ ਗਗਨਦੀਪ ਸਿੰਘ ਬਠਿੰਡਾ ਜਨਰਲ ਸਕੱਤਰ,ਗੁਲਜ਼ਾਰ ਖਾਨ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮਾਨਸਾ, ਕੁਲਪ੍ਰੀਤ ਸਿੰਘ ਲੁਧਿਆਣਾ, ਸੁਖਵਿੰਦਰ ਸਿੰਘ ਦੋਦਾ ਮੁਕਤਸਰ ਟਹਿਲ ਸਿੰਘ ਫਾਜਿਲਕਾ,ਸਤਪਾਲ ਸਿੰਘ ਫਿਰੋਜ਼ਪੁਰ,ਜਗਤਾਰ ਸਿੰਘ ਕਰਮਦੀਨ ਰਣਧੀਰ ਸਿੰਘ ਅਸ਼ੋਕ ਕੁਮਾਰ ਸੰਗਰੂਰ,ਭੁਪਿੰਦਰ ਕੌਰ,ਜਸਵਿੰਦਰ ਸ਼ਰਮਾ ਬਠਿੰਡਾ,ਜਰਨੈਲ ਸਿੰਘ ਗੁਰਪ੍ਰੀਤ ਸਿੰਘ,ਹਰਵਿੰਦਰ ਸਿੰਘ ਲਾਡੀ ਬਰਨਾਲਾ, ਗੁਰਵੀਰ ਸਿੰਘ,ਜਸਵਿੰਦਰ ਸਿੰਘ ਤਰਨਤਾਰਨ, ਕਮਲਜੀਤ ਸਿੰਘ ,ਪ੍ਰਦੀਪ ਸਿੰਘ ਅਮ੍ਰਿਤਸਰ, ਦਲਜੀਤ ਸਿੰਘ ਨਵਾਂਸ਼ਹਿਰ, ਅਮਨਦੀਪ ਸਿੰਘ ਰੋਪੜ,ਸੁਖਵਿੰਦਰ ਸਿੰਘ ਗੁਰਪਾਲ ਸਿੰਘ ਮਾਨਸਾ, ਅਮਨਦੀਪ ਸਿੰਘ ਮਨਦੀਪ ਸਿੰਘ ਰੋਪੜ ਆਦਿ ਆਗੂ ਹਾਜਰ ਸਨ।