Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing ਆਰਮੀ ਦੀ ਅਗਨਵੀਰ ਭਰਤੀ ਲਈ ਰਜਿਸਟ੍ਰੇਸ਼ਨ 8 ਮਾਰਚ ਤੋਂ

ਆਰਮੀ ਦੀ ਅਗਨਵੀਰ ਭਰਤੀ ਲਈ ਰਜਿਸਟ੍ਰੇਸ਼ਨ 8 ਮਾਰਚ ਤੋਂ

ਹੁਸ਼ਿਆਰਪੁਰ, 07 ਮਾਰਚ (ਪ੍ਰਾਈਮ ਪੰਜਾਬ ਟਾਈਮਜ਼) 

ਤਹਿਸੀਲ ਗੜ੍ਹਸ਼ੰਕਰ ਦੇ ਨੌਜਵਾਨ ਲੈ ਸਕਦੇ ਹਨ ਲਾਭ

ਸਿਖਲਾਈ ਦੌਰਾਨ  ਨੌਜਵਾਨਾਂ ਨੂੰ ਰਿਹਾਇਸ਼ ਤੇ ਖਾਣਾ ਦਿੱਤਾ ਜਾਵੇਗਾ ਮੁਫਤ

: ਸੀ-ਪਾਈਟ ਕੈਂਪ ਨੰਗਲ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ/ਹੋਨਰੀ/ ਲੈਫਟੀਨੈਂਟ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ, ਰੋਪੜ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਹਿਸੀਲ ਬਲਾਚੌਰ ਦੇ ਨੌਜਵਾਨਾਂ ਲਈ  ਆਉਣ ਵਾਲੀ ਆਰਮੀ ਦੀ ਅਗਨਵੀਰ ਭਰਤੀ ਜਿਨ੍ਹਾ ਦੀ ਰਜਿਸਟ੍ਰੇਸ਼ਨ 8 ਮਾਰਚ ਤੋਂ 20 ਅਪ੍ਰੈਲ ਤੱਕ ਹੈ ਦੇ ਲਈ  ਸੀ-ਪਾਈਟ ਕੈਂਪ ਨੰਗਲ ਵਿਖੇ ਲਿਖਤੀ ਪੇਪਰ ਦੀ ਤਿਆਰੀ ਲਈ ਕਲਾਸਾਂ ਸ਼ੁਰੂ ਹੋ ਚੁਕੀਆਂ ਹਨ । ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਨਾਲ ਸਬੰਧਤ ਚਾਹਵਾਨ ਨੌਜਵਾਨ  ਕਿਸੇ ਵੀ ਦਿਨ ਸਵੇਰੇ 9 ਵਜੇ ਤੋਂ ਬਾਅਦ  ਜ਼ਰੂਰੀ ਦਸਤਾਵੇਜਾਂ ਦੀ ਅਸਲ ਅਤੇ ਫੋਟੋ ਕਾਪੀਆਂ ਲੈ ਕੇ ਕੈਂਪ ਵਿਖੇ ਹਾਜ਼ਰ ਹੋ ਸਕਦੇ ਹਨ ।  ਫੌਜ  ਦੀ ਭਰਤੀ ਵਾਸਤੇ ਉਮਰ ਸਾਢੇ 17 ਸਾਲ ਤੋਂ 21 ਸਾਲ  ਅਤੇ ਘੱਟੋ ਘੱਟ ਦਸਵੀਂ ਵਿੱਚ 45  ਫੀਸਦੀ ਅੰਕ  ਅਤੇ ਕੱਦ 170 ਸੈਂਟੀਮੀਟਰ ਤੇ ਛਾਤੀ 77/82 ਸੈਂਟੀਮੀਟਰ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਕੈਂਪ ਵਿਖੇ ਪੰਜਾਬ ਪੁਲਿਸ ਦੀ ਤਿਆਰੀ ਲਈ ਜਿਨਾ ਦੀ ਰਜਿਸਟ੍ਰੇਸ਼ਨ 13 ਮਾਰਚ ਤੱਕ ਦੀ ਹੈ ਦੇ ਲਈ ਵੀ ਕੈਂਪ ਸ਼ੁਰੂ ਹੋ ਚੁਕਿਆ ਹੈ  ।

                        ਇਸ ਤੋਂ ਇਲਾਵਾ ਕੈਂਪ ਵਿਖੇ ਪੈਰਾਮਿਲਟਰੀ ਫੋਰਸ ਦੀ ਭਰਤੀ ਲਈ ਵੀ ਫਿਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਵੀ ਕਰਵਾਈ ਜਾ ਰਹੀ  ਹੈ । ਟ੍ਰੇਨਿੰਗ ਅਧਿਕਾਰੀ ਸੂਬੇਦਾਰ/ ਹੋਨਰੀ/ ਲੈਫਟੀਨੈਂਟ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਕੈਂਪ ਵਿਚ ਸਿਖਲਾਈ ਦੌਰਾਨ  ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ । ਵਧੇਰੇ ਜਾਣਕਾਰੀ ਲਈ 78371-08092,98774-80077,98885-16122 ’ਤੇ ਸੰਪਰਕ ਕੀਤਾ ਸਕਦਾ ਹੈ।