Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਦਾ ਡਾਇਰੀ ਫਾਰਮਰਸ ਵੈਲਫੇਅਰ ਐਸੋਸੀਏਸ਼ਨ ਵਲੋਂ ਕੁਅੰਟਮ ਪੇਪਰ ਮਿੱਲ ਸੈਲਾ ਖੁਰਦ ਦੇ ਮੇਨ ਗੇਟ ਦੇ ਅੱਗੇ ਦਿੱਤਾ ਧਰਨਾ

ਦਾ ਡਾਇਰੀ ਫਾਰਮਰਸ ਵੈਲਫੇਅਰ ਐਸੋਸੀਏਸ਼ਨ ਵਲੋਂ ਕੁਅੰਟਮ ਪੇਪਰ ਮਿੱਲ ਸੈਲਾ ਖੁਰਦ ਦੇ ਮੇਨ ਗੇਟ ਦੇ ਅੱਗੇ ਦਿੱਤਾ ਧਰਨਾ

ਦਾ ਡਾਇਰੀ ਫਾਰਮਰਸ ਵੈਲਫੇਅਰ ਐਸੋਸੀਏਸ਼ਨ ਵਲੋਂ ਕੁਅੰਟਮ ਪੇਪਰ ਮਿੱਲ ਸੈਲਾ ਖੁਰਦ ਦੇ ਮੇਨ ਗੇਟ ਦੇ ਅੱਗੇ ਦਿੱਤਾ ਧਰਨਾ

ਕੁਅੰਟਮ ਪੇਪਰ ਮਿੱਲ ਸੈਲਾ ਖੁਰਦ ਵਲੋਂ ਪਸ਼ੂਆਂ ਦੇ ਚਾਰੇ ਨੂੰ ਜਿਵੇਂ ਕਣਕ ਦੀ ਨਾੜ/ਤੂੜੀ ਨੂੰ ਫੈਕਟਰੀਆਂ ਦੇ ਦੁਆਰਾ ਖਰੀਦ ਕਰਨ ਤੇ ਰੋਕ ਲਾਉਣ ਸਬੰਧੀ ਦਿੱਤਾ ਮੰਗ ਪੱਤਰ 

ਗੜ੍ਹਸ਼ੰਕਰ 07 ਮਈ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਣੀਆਂ ਗੱਤਾ ਤੇ ਪੇਪਰ ਮਿੱਲ ਫੈਕਟਰੀ ਵਿੱਚ ਦੂਰ ਨੇੜੇ ਤੋਂ ਕਣਕ ਦੇ ਨਾੜ/ਤੂੜੀ ਨੂੰ ਫੈਕਟਰੀਆਂ ਵਿੱਚ ਗੱਤਾ ਤੇ ਪੇਪਰ ਬਣਾਉਣ ਲਈ ਤੇ ਕਈ ਜਗ੍ਹਾ ਬਾਲਣ ਵਜੋਂ ਵਰਤੀ ਜਾਂਦੀ ਹੈ। ਉਸ ਦੇ ਸਬੰਧੀ ਬੀਤੇ ਦਿਨ ਦਾ ਡਾਇਰੀ ਫਾਰਮਰਸ ਵੈਲਫੇਅਰ ਐਸੋਸੀਏਸ਼ਨ ਤੇ ਗਾਓਂ ਸੇਵਾ ਮਿਸ਼ਨ ਦੇ ਪ੍ਰਧਾਨ ਸੁਆਮੀ ਕਿਸ਼ਨਾ ਨੰਲ ਜੀ ਭੂਰੀ ਵਾਲਿਆਂ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਬੀਤੇ ਦਿਨ 12 ਵਜੇ ਤੋਂ ਸ਼ਾਮ ਕਰੀਬ 4 ਵਜੇ ਤੱਕ ਕੁਅੰਟਮ ਪੇਪਰ ਮਿੱਲ ਸੈਲਾ ਖੁਰਦ ਦੇ ਮੇਨ ਗੇਟ ਦੇ ਅੱਗੇ ਸ਼ਾਂਤ ਮਈ ਤਰੀਕੇ ਨਾਲ ਧਰਨਾ ਦਿੱਤਾ ਗਿਆ । ਜਿਸ ਤਹਿਤ ਕੁਅੰਟਮ ਪੇਪਰ ਮਿੱਲ ਸੈਲਾ ਖੁਰਦ ਦੇ ਪ੍ਰਬੰਧਕਾਂ ਵਲੋਂ ਕੋਈ ਵੀ ਸੀਨੀਅਰ ਅਧਿਕਾਰੀ ਧਰਨਾ ਸਥੱਲ ਤੇ ਨਾ ਪੁੱਜਣ ਕਾਰਨ ਤੇ ਪ੍ਰਦਰਸ਼ਨਕਾਰੀਆਂ ਦੀਆ ਜਾਇਜ ਮੰਗਾ ਨਾ ਮੰਗਣ ਰੱਖੀਆਂ ਗਈਆਂ। ਜਿਸ ਤਹਿਤ ਕੋਈ ਵੀ ਅਧਿਕਾਰੀ ਧਰਨਾ ਸਥੱਲ ਤੇ ਨਾ ਪੁੱਜਣ ਤੇ ਸ਼ਾਂਤ ਮਈ ਤਰੀਕੇ ਨਾਲ ਧਰਨਾ ਲਾ ਰਹੇ ਡਾਇਰੀ ਫਾਰਮਰਸ ਵੈਲਫੇਅਰ ਐਸੋਸੀਏਸ਼ਨ ਤੇ ਗਾਓਂ ਸੇਵਾ ਭਗਤਾਂ ਵਲੋਂ ਦੋ ਘੰਟੇ ਲਈ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਮੇਨ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਜਿਸ ਨਾਲ ਅਵਾਜਈ ਵੀ ਪ੍ਰਭਾਵਿਤ ਹੋਈ ਦੂਰ ਨੇੜੇ ਦੇ ਲੋਕ ਜਾਮ ਵਿੱਚ ਫਸੇ ਰਹੇ । ਇਸ ਮਾਮਲੇ ਸਬੰਧੀ ਦਾ ਡਾਇਰੀ ਫਾਰਮਰਸ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਵਲੋਂ ਮੰਗ ਕੀਤੀ ਕਿ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਸ਼ੂਆਂ ਦੇ ਚਾਰੇ ਨੂੰ ਲੈ ਕੇ 2 ਮਈ ਤੋਂ 15 ਮਈ ਤੱਕ ਫੈਕਲਟੀ ਵਲੋਂ ਤੂੜੀ ਲੈਣ ਤੇ ਰੋਕ ਲਗਾਈ ਗਈ ਸੀ । ਪਰ ਕੁਅੰਟਮ ਪੇਪਰ ਮਿੱਲ ਸੈਲਾ ਖੁਰਦ ਦੇ ਪ੍ਰਬੰਧਕਾਂ ਵਲੋਂ ਜ਼ਿਲ੍ਹਾ ਮੈਜਿਸਟਰੇਟ ਦਿੱਤੇ ਗਏ ਆਦੇਸ਼ਾਂ ਦੇ ਉਲਟ ਹੁਕਮ ਦੀ ਉਲੰਘਨਾ ਕਰ ਦੂਰ ਨੇੜੇ ਤੋਂ ਟਰੱਕ ਤੇ ਟਰਾਲੀਆਂ ਰਾਹੀ ਤੂੜੀ ਭਰ ਕੇ ਫੈਕਟਰੀ ਅੰਦਰ ਸਟੋਰ ਕੀਤੀ ਜਾ ਰਹੀ ਹੈ । ਜਿਸ ਤਹਿਤ ਇਕੱਠੇ ਹੋਏ ਦਾ ਡਾਇਰੀ ਫਾਰਮਰਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਮੈਂਬਰਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਇਸ ਸਬੰਧੀ ਉਨ੍ਹਾਂ ਨੇ ਇਸ ਦੀ ਲਿਖਤੀ ਸੂਚਨਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ , ਮੁੱਖ ਮੰਤਰੀ ਪੰਜਾਬ , ਤੇ ਹੁਸ਼ਿਆਰਪੁਰ ਤੋਂ ਐਮ.ਐਲ.ਏ ਤੇ ਕੈਬਨਿਟ ਮੰਤਰੀ ਬਿ੍ਹਮ ਸ਼ੰਕਰ ਜਿੰਪਾ ਨੂੰ ਦਿੱਤੀ ਗਈ। ਇਸ ਦੇ ਬਾਵਜੂਦ ਵੀ ਕੁਅੰਟਮ ਪੇਪਰ ਮਿੱਲ ਸੈਲਾ ਖੁਰਦ ਦੇ ਪ੍ਰਬੰਧਕਾਂ ਵਲੋਂ ਪ੍ਰਸ਼ਾਸਨ ਦੇ ਹੁਕਮਾਂ ਦੀ ਪਰਵਾਹ ਕੀਤੇ ਬਿਨਾ ਪਸ਼ੂਆਂ ਦੇ ਚਾਰੇ ਵਜੋਂ ਵਰਤਣ ਵਾਲੀ ਤੂੜੀ ਮਿੱਲ ਵਿੱਚ ਡੰਪ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਫੈਕਟਰੀਆਂ ਵਲੋਂ ਅਜਿਹਾ ਕਰਨ ਨਾਲ ਪਸ਼ੂਆਂ ਦੇ ਚਾਰੇ ਦੇ ਰੇਟ ਵਿੱਚ ਵਾਧਾ ਹੋਵੇਗਾ। ਤੇ ਡਾਇਰੀਆ ਦੇ ਨਾਲ ਨਾਲ ਪਿੰਡ ਪਿੰਡ ਪਸ਼ੂਆਂ ਦੇ ਦੁੱਧ ਦੇ ਰੇਟਾਂ ਵਿਚ ਵੀ ਵਾਧਾ ਹੋਣਾ ਸੰਭਾਵਿਕ ਹੈ । ਦਾ ਡਾਇਰੀ ਫਾਰਮਰਸ ਵੈਲਫੇਅਰ ਐਸੋਸੀਏਸ਼ਨ ਵਲੋਂ ਇਹ ਵੀ ਕਿਹਾ ਗਿਆ ਕਿ ਇਲਾਕੇ ਦੀਆਂ ਗਾਓਂ ਸਾਲਾ ਵਿਅਕਤੀ ਵੀ ਪਸ਼ੂਆਂ ਦੇ ਚਾਰੇ ਦੀ ਬਹੁਤ ਵੱਡੀ ਘਾਟ ਪੈਦਾ ਹੋ ਰਹੀ ਹੈ । ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਫੈਕਟਰੀਆਂ ਵਲੋਂ ਇਕੱਠੇ ਕੀਤੇ ਪਸ਼ੂਆਂ ਦੇ ਚਾਰੇ ਤੇ ਰੋਕ ਲਗਾਈ ਜਾਵੇ ਤੇ ਇਸ ਮਾਮਲੇ ਦਾ ਹੱਲ ਜਲਦੀ ਕੱਢਿਆ ਜਾਵੇ ਨਹੀ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।