Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਦੋਆਬਾ ਕਿਸਾਨ ਕਮੇਟੀ ਪੰਜਾਬ ਇਕਾਈ ਗੜਦੀਵਾਲਾ ਦੀ ਹੋਈ ਅਹਿਮ ਮੀਟਿੰਗ

ਦੋਆਬਾ ਕਿਸਾਨ ਕਮੇਟੀ ਪੰਜਾਬ ਇਕਾਈ ਗੜਦੀਵਾਲਾ ਦੀ ਹੋਈ ਅਹਿਮ ਮੀਟਿੰਗ

ਦੋਆਬਾ ਕਿਸਾਨ ਕਮੇਟੀ ਪੰਜਾਬ ਇਕਾਈ ਗੜਦੀਵਾਲਾ ਦੀ ਹੋਈ ਅਹਿਮ ਮੀਟਿੰਗ

ਗੜ੍ਹਦੀਵਾਲਾ 7 ਮਈ (ਚੌਧਰੀ) : ਦੋਆਬਾ ਕਿਸਾਨ ਕਮੇਟੀ ਪੰਜਾਬ ਇਕਾਈ ਗੜਦੀਵਾਲਾ ਦੀ ਇੱਕ ਮੀਟਿੰਗ ਪਰਮਿੰਦਰ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਾਬ ਸਰਕਾਰ ਵਲੋਂ ਇਸ ਸਾਲ ਝੋਨੇ ਦੀ ਬਿਜਾਈ 10 ਜੂਨ ਦੀ ਬਜਾਏ 26 ਜੂਨ ਕਰ ਦਿੱਤੀ ਹੈ ਪਰੰਤੂ ਕਿਸਾਨਾਂ ਵਲੋਂ ਝੋਨੇ ਦੀ ਪਨੀਰੀ ਦੀ ਬਿਜਾਈ ਕਰ ਦਿੱਤੀ ਗਈ ਉਸ ਤੋ ਬਾਅਦ ਇਹ ਫੁਰਮਾਨ ਜਾਰੀ ਹੋਇਆ। ਪੂਸਾ 44 ਤਕਰੀਬਨ ਚਾਰ ਮਹੀਨੇ ਤੋਂ ਵੱਧ ਸਮੇਂ ਵਿੱਚ ਤਿਆਰ ਹੁੰਦੀ ਹੈ ਜੇਕਰ ਕਿਸਾਨ ਝੋਨਾ ਲੇਟ ਲਗਾਉਣਗੇ ਤਾਂ ਝੋਨੇ ਵਿੱਚ ਮਾਉਚਰ ਨਮੀ ਦੇ ਕਾਰਨ ਵੱਧ ਹੋਣਾ ਸੁਭਾਵਿਕ ਹੈ ਤੇ ਸਰਕਾਰ 17 ਪ੍ਰਤੀਸ਼ਤ ਵਾਲਾ ਝੋਨਾ ਹੀ ਖਰੀਦ ਕਰਦੀ ਹੈ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਬੇਟ ਇਲਾਕੇ ਵਿੱਚ ਬਰਸਾਤ ਨਾਲ ਲੇਟ ਬਿਜਾਈ ਵਾਲਾ ਝੋਨਾ ਮਰ ਜਾਂਦਾ ਹੈ ਤੇ ਕਿਸਾਨ ਨੂੰ ਦੋਹਰੀ ਮਾਰ ਪੈਂਦੀ ਹੈ, ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਇਕਾਈ ਗੜਦੀਵਾਲਾ ਦੇ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਆਪਣਾ ਇਹ ਫੈਸਲਾ ਵਾਪਸ ਲੈ ਕੇ 10 ਜੂਨ ਵਾਲਾ ਨੋਟੀਫਿਕੇਸ਼ਨ ਜਾਰੀ ਕਰੇ ਨਹੀਂ ਤਾਂ ਦੋਆਬਾ ਕਿਸਾਨ ਕਮੇਟੀ ਪੰਜਾਬ ਸਰਕਾਰ ਦਾ ਵਿਰੋਧ ਕਰਨ ਵਾਸਤੇ ਮਜਬੂਰ ਹੋਵੇਗੀ, ਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਾਲ ਲੈਕੇ ਸੰਘਰਸ਼ ਕਰੇਗੀ। ਇਸ ਮੋਕੇ ਪ੍ਰਧਾਨ ਅਵਤਾਰ ਸਿੰਘ, ਕਮਲਦੀਪ ਸਿੰਘ , ਨਵਰਾਜ ਸਿੰਘ ਕਾਲਕਟ, ਸੁਖਰਾਜ ਸਿੰਘ , ਹਰਦਿਆਲ ਸਿੰਘ , ਗੁਰਨਾਮ ਸਿੰਘ , ਹਰਵਿੰਦਰ ਸਿੰਘ ਸਮਰਾ, ਸੁਖਦੇਵ ਸਿੰਘ , ਗੁਰਪ੍ਰੀਤ ਸਿੰਘ ਚੱਗਰ , ਮਨਦੀਪ ਸਿੰਘ ਡੀਸੀ , ਅਮਰਜੀਤ ਸਿੰਘ , ਹਰਦੀਪ ਸਿੰਘ ਸਮਰਾ , ਮਲੂਕ ਸਿੰਘ ਕਾਲਕਟ ਆਦਿ ਹਾਜਰ ਸਨ