Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing BREAKING …ਮਾਸੀ ਭਾਣਜੇ ਤੇ ਅੰਧਾਧੁੰਦ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

BREAKING …ਮਾਸੀ ਭਾਣਜੇ ਤੇ ਅੰਧਾਧੁੰਦ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਮਾਸੀ ਭਾਣਜੇ ਤੇ ਅੰਧਾਧੁੰਦ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਹਰਿਆਣਾ / ਗੜ੍ਹਦੀਵਾਲਾ (ਚੌਧਰੀ) : 25  ਮਾਰਚ ਨੂੰ ਸਵੇਰੇ 8.40 ਵਜੇ ਦੇ ਕਰੀਬ ਇੱਕ ਨੌਜਵਾਨ ਵਲੋਂ ਮਾਸੀ ਭਾਣਜੇ ਤੇ ਅੰਧਾਧੁੰਦ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਵਿੱਚ ਮਾਸੀ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਭਾਣਜਾ ਗੰਭੀਰ ਜਖਮੀ ਹੋ ਗਿਆ ਸੀ।ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਹਰਿਆਣਾ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਭੂਮੀ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਟੈਟਪਾਲ, ਥਾਣਾ ਹਰਿਆਣਾ (ਹੁਸ਼ਿਆਰਪੁਰ) ਵਜੋਂ ਹੋਈ ਹੈ।ਪ

ਥਾਣਾ ਹਰਿਆਣ ਦੇ ਐਸ ਐਚ ਓ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ 25-3-2022 ਨੂੰ ਜਦੋਂ ਰਜਨੀਸ਼ ਕੁਮਾਰ ਪੁੱਤਰ ਸੁਖਰਾਜ ਸਿੰਘ ਵਾਸੀ ਪਿੰਡ ਟੈਟਪਾਲ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਸਮੇਤ ਆਪਣੀ ਮਾਸੀ ਰਕਸ਼ਾ ਦੇਵੀ ਪਤਨੀ ਤਰਸੇਮ ਸਿੰਘ ਵਾਸੀ ਢੋਲਵਾਹਾ ਨਾਲ ਆਪਣੇ ਪਲੈਟਿਨਾ ਮੋਟਰਸਾਇਕਲ ਪਰ ਸਵਾਰ ਹੋ ਕੇ ਆਪਣੀ ਦੂਸਰੀ ਮਾਸੀ ਬੋਲਚਨਾ ਦੀ ਖਬਰ ਲੈਣ ਲਈ ਦੌਲਤਪੁਰ ਹਿਮਾਚਲ ਪ੍ਰਦੇਸ਼ ਨੂੰ ਜਾ ਰਿਹਾ ਸੀ ਤਾਂ ਵਕਤ ਕਰੀਬ 8:40 AM ਦਾ ਹੋਵੇਗਾ ਕਿ ਜਦੋਂ ਉਹ ਪਿੰਡ ਬੇਹੜਾ ਤੋਂ ਅੱਗੇ ਹਿਮਾਚਲ ਦੇ ਬਾਰਡਰ ਨਜਦੀਕ ਪੁੱਜੇ ਤਾ ਉਸ ਦੇ ਸੱਜੇ ਮੋਢੇ ਵਿੱਚ ਪਿਛਿਉ ਗੋਲੀ ਵੱਜੀ ਅਤੇ ਉਸਨੂੰ ਗੋਲੀ ਚਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਉਸ ਨੇ ਆਪਣਾ ਮੋਟਰਸਾਇਕਲ ਰੋਕ ਲਿਆ। ਇੰਨੇ ਨੂੰ ਭੂਮੀ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਟੈਂਟਪਾਲ ਜੋ ਚਿੱਟੇ ਰੰਗ ਦੀ ਪਲੇਜਰ ਸਕੂਟਰੀ ਤੇ ਸਵਾਰ ਸੀ ਉਸ ਦੇ ਬਰਾਬਰ ਆ ਗਿਆ ਅਤੇ ਆਪਣੀ ਸਕੂਟਰੀ ਸੁੱਟ ਕੇ ਆਪਣੀ ਦਸਤੀ ਪਿਸਤੌਲ ਨਾਲ ਮਾਰ ਦੇਣ ਦੀ ਨੀਅਤ ਨਾਲ ਰਜਨੀਸ਼ ਕੁਮਾਰ ਤੇ ਇੱਕ ਫਾਇਰ ਕੀਤਾ ਜੋ ਰਜਨੀਸ਼ ਕੁਮਾਰ ਵੱਲੋਂ ਇੱਕ ਸਾਇਡ ਵੱਲ ਹੋਣ ਕਰਕੇ ਉਸ ਦੇ ਨਹੀ ਲੱਗਾ। ਜੋ ਰਕਸ਼ਾ ਦੇਵੀ ਨੇ ਮੋਟਰਸਾਈਕਲ ਤੋਂ ਉਤਰ ਕੇ ਰਜਨੀਸ਼ ਕੁਮਾਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਭੂਮੀ ਸਿੰਘ ਨੇ ਰਕਸ਼ਾ ਦੇਵੀ ਦੇ ਵੀ ਗੋਲੀਆਂ ਮਾਰੀਆਂ। ਜਿਸ ਨਾਲ ਰਕਸ਼ਾ ਦੇਵੀ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਰ ਦੁਬਾਰਾ ਭੂਮੀ ਸਿੰਘ ਨੇ ਰਜਨੀਸ਼ ਕੁਮਾਰ ਦੇ ਆਪਣੇ ਪਿਸਤੌਲ ਨਾਲ ਗੋਲੀ ਮਾਰੀ ਜੋ ਰਜਨੀਸ਼ ਕੁਮਾਰ ਦੇ ਸੱਜੇ ਮੋਡੇ ਉਪਰ ਲੱਗੀ ਅਤੇ ਦੋਸ਼ੀ ਭੂਮੀ ਸਿੰਘ ਦੇ ਪਿਸਤੋਲ ਵਿੱਚੋਂ ਗੋਲੀਆਂ ਖਤਮ ਹੋ ਗਈਆਂ। ਜਦੋਂ ਰਜਨੀਸ਼ ਕੁਮਾਰ ਨੇ ਆਪਣੇ ਬਚਾਅ ਲਈ ਜ਼ਮੀਨ ਤੋਂ ਪੱਥਰ ਚੁੱਕ ਕੇ ਭੂਮੀ ਸਿੰਘ ਦੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਭੂਮੀ ਸਿੰਘ ਆਪਣੀ ਪਲੈਜਰ ਸਕੂਰਟੀ ਪਰ ਸਵਾਰ ਹੋ ਕੇ ਹਿਮਾਚਲ ਸਾਇਡ ਨੂੰ ਫਰਾਰ ਹੋ ਗਿਆ। ਜੋ ਮਜਰੂਬ ਰਜਨੀਸ਼ ਕੁਮਾਰ ਇਲਾਜ ਲਈ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਹਸਪਤਾਲ ਦਾਖਲ ਹੈ ।ਜਿਸ ਦਾ ਬਿਆਨ ਹਾਸਲ ਕਰਕੇ ਮੁੱਕਦਮਾ ਨੰਬਰ 21 ਮਿਤੀ 25-03-2022 ਅ/ਧ 302, 307 IPC 25,27-54-59 ARMS ACT ਥਾਣਾ ਹਰਿਆਣਾ ਬਰਖਿਲਾਫ ਭੂੰਮੀ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਟੈਟਪਾਲ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਮੁਕੱਦਮਾ ਹਜਾ ਦੀ ਤਫਤੀਸ਼ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਹਰਿਆਣਾ ਵਲੋਂ ਅਮਲ ਵਿੱਚ ਲਿਆਦੀ ਗਈ ਹੈ।ਜਿਨਾ ਵਲੋ ਮੁਕੱਦਮਾ ਹਜਾ ਵਿੱਚ ਨਾਮਜਦ ਦੋਸ਼ੀ ਭੂਮੀ ਸਿੰਘ ਉਕਤ ਨੂੰ ਮਿਤੀ 26-03-2022 ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਸ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਅਤੇ ਉਸਦਾ ਪਿਸਤੌਲ ਵੀ ਰਿਕਵਰ ਕੀਤਾ ਜਾਵੇਗਾ।

error: copy content is like crime its probhihated