Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪ੍ਰਾਈਵੇਟ ਸਕੂਲਾਂ ਦੀ ਲੁੱਟ ਨੂੰ ਸਰਕਾਰ ਵਲੋਂ ਨੱਥ ਪਾਈ ਜਾਵੇ : ਰਮੇਸ਼ ਨਈਅਰ 

ਪ੍ਰਾਈਵੇਟ ਸਕੂਲਾਂ ਦੀ ਲੁੱਟ ਨੂੰ ਸਰਕਾਰ ਵਲੋਂ ਨੱਥ ਪਾਈ ਜਾਵੇ : ਰਮੇਸ਼ ਨਈਅਰ 

ਪ੍ਰਾਈਵੇਟ ਸਕੂਲਾਂ ਦੀ ਲੁੱਟ ਨੂੰ ਸਰਕਾਰ ਵਲੋਂ ਨੱਥ ਪਾਈ ਜਾਵੇ : ਰਮੇਸ਼ ਨਈਅਰ 

ਬਟਾਲਾ (ਅਵਿਨਾਸ਼) : ਬਟਾਲਾ‌‌ ਸ਼ਿਵ ਸੈਨਾ ਬਾਲ ਠਾਕਰੇ ਦੀ ਹੰਗਾਮੀ ਮੀਟਿੰਗ ਉਪ ਪ੍ਰਮੁੱਖ ਰਮੇਸ਼ ਨਈਅਰ ਦੇ ਨਿਵਾਸ ਸਥਾਨ ਸਿਨੇਮਾ ਰੋਡ ਵਿਖੇ ਹੋਈ । ਜਿਸ ਵਿਚ ਰਮੇਸ਼ ਨਈਅਰ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਲੁੱਟ ਮਚਾਈ ਹੋਈ ਹੈ ਅਤੇ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਨਰਸਰੀ ਕਲਾਸ ਵਿੱਚ ਹੀ ਦਾਖਲਾ ਕਰਵਾਇਆ ਜਾਂਦਾ ਹੈ ਤਾਂ ਪ੍ਰਾਈਵੇਟ ਸਕੂਲਾਂ ਵਾਲੇ ਉਸ ਬੱਚੇ ਦੇ ਮਾਤਾ ਪਿਤਾ ਕੋਲੋਂ ਹਜ਼ਾਰਾਂ ਰੁਪਏ ਦਾਖ਼ਲਾ ਲੈਂਦੇ ਹਨ ਅਤੇ ਕਈ ਮਾਤਾ ਪਿਤਾ ਬੱਚੇ ਦੇ ਦਾਖ਼ਲੇ ਲਈ ਹਜ਼ਾਰਾਂ ਰੁਪਏ ਨਹੀਂ ਦੇ ਸਕਦੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਲੁੱਟ ਮਚਾਉਣ ਵਾਲਿਆਂ ਨੂੰ ਨੱਥ ਪਾਈ ਜਾਵੇ ਅਤੇ ਹਰ ਪ੍ਰਾਈਵੇਟ ਸਕੂਲ ਦੀ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦਾਖਲਾ ਫੀਸ ਤੈਅ ਕੀਤੀ ਜਾਵੇ ਅਤੇ ਮਹੀਨਾਵਾਰ ਫੀਸ ਵੀ ਤੈਅ ਕੀਤੀ ਜਾਵੇ ਤਾਂ ਜੋ ਹਰ ਘਰ ਦਾ ਬੱਚਾ ਪੜ੍ਹ ਸਕੇ ਅਤੇ ਪ੍ਰਾਈਵੇਟ ਸਕੂਲ ਬੱਚਿਆਂ ਤੋਂ ਹੋਰ ਵੀ ਬਹੁਤ ਤਰ੍ਹਾਂ ਦੇ ਫੰਡ ਲੈਂਦੇ ਹਨ ਅਤੇ ਇਹ ਫੰਡ ਹਰ ਸਾਲ ਲਏ ਜਾਂਦੇ ਹਨ ਅਤੇ ਕਈ ਮਾਤਾ ਪਿਤਾ ਇਨ੍ਹਾਂ ਨੂੰ ਨਹੀਂ ਦੇ ਸਕਦੇ , ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਨੂੰ ਖ਼ਤਮ ਕੀਤਾ ਜਾਏ ਤਾਂ ਜੋ ਆਮ ਪਬਲਿਕ ਨੂੰ ਸੁਖ ਦਾ ਸਾਹ ਆ ਸਕੇ। ਜੇਕਰ ਲੁੱਟ ਖ਼ਤਮ ਨਾ ਹੋਈ ਤਾਂ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਇਨ੍ਹਾਂ ਸਕੂਲਾਂ ਅੱਗੇ ਧਰਨਾ ਦੇਵੇਗੀ ਅਤੇ ਪੁਤਲਾ ਫੂਕਿਆ ਜਾਵੇਗਾ । ਇਸ ਸਮੇਂ ਵਿੱਕੀ ਤ੍ਰੇਹਨ ,ਤਰੁਨ ਸ਼ਰਮਾ, ਸੰਜੀਵ ਕੁਮਾਰ ਚੀਨੀ, ਸ਼ਮੀ ਨਈਅਰ ,ਗਿੱਲ ਸਟੀਵਨ ਮਸੀਹ , ਹੰਸਾ ਸਿੰਘ ਫ਼ੌਜੀ, ਸੰਜੀਵ ਕੁਮਾਰ ਆਦਿ ਹਾਜ਼ਰ ਸਨ ।