ਦਸੂਹਾ 12 ਫਰਵਰੀ(ਚੌਧਰੀ) : ਜਿਲ੍ਹਾ ਸਿਵਲ ਸੋਸਾਇਟੀ ਦੇ ਕਨਵੀਨਰ ਚੌਧਰੀ ਕੁਮਾਰ ਸੈਣੀ ਨੇ ਕੌਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੀ ਵਿਵੇਕਾਨੰਦ ਦੁਆਰਾ ਸੰਨ 1893 ਵਿੱਚ ਅਮਰੀਕਾ ਦੇ ਸੰਸਦ ਸ਼ਿਕਾਗੋ ਤੋਂ ਵਾਪਸ ਪਰਤਣ ਤੇ ਭਾਸ਼ਣ ਦਿੰਦੇ ਹੋਏ ਕਿਹਾ ਸੀ ਕਿ “ਗਰਵ ਸੇ ਕਹੋ ਹਮ ਹਿੰਦੂ ਹੈਂ”, ਦੇ ਸ਼ਬਦ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਸਬੇ ਅਤੇ ਸ਼ਹਿਰਾਂ ਵਿੱਚ ਇੱਕ ਸਮੁਦਾਇ ਵੱਲੋਂ ਪ੍ਰਚਾਰੇ ਜਾ ਰਹੇ ਹਨ। ਸ਼ਹਿਰੀ ਇਲਾਕਿਆਂ ਵਿੱਚ ਇਸ ਸਲੋਗਨ ਨੂੰ ਕਾਫੀ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਵਿੱਚ ਬਦਲਾਅ ਦੀ ਹਾਲਤ ਵਿੱਚ ਅਜਿਹੀ ਸਰਕਾਰ ਚਾਹੁੰਦੇ ਹਨ ਕਿ ਜੋ ਪੰਜਾਬ ਨੂੰ ਆਰਥਿਕ ਸੰਕਟ ਵਿੱਚੋਂ ਕੱਢ ਸਕੇ ਅਤੇ ਸਮੁੱਚੇ ਪੰਜਾਬ ਵਿੱਚ ਵਿਕਾਸ ਦਾ ਕੰਮ ਕਰ ਸਕੇ। ਪੰਜਾਬ ਦੇ ਲੋਕ ਮਾਫੀਆ ਮੁਕਤ ਸੂਬਾ ਬਣਾਉਣ ਦੀ ਵੀ ਇੱਛਾ ਰੱਖਦੇ ਹਨ। ਇਸ ਇੱਛਾ ਦੀ ਪੂਰਤੀ ਲਈ ਜਰੂਰੀ ਹੈ ਕਿ ਕੇਂਦਰੀ ਸਰਕਾਰ ਨਾਲ ਸਹਿਯੋਗ ਕਰਨ ਵਾਲੀ ਕੋਈ ਵੀ ਧਿਰ ਪੰਜਾਬ ਦੀ ਸੱਤਾ ਵਿੱਚ ਆਵੇ ਤਾਂ ਜੋ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਬਾਵਜੂਦ ਸੂਬੇ ਦਾ ਵਿਕਾਸ ਹੋ ਸਕੇ। ਇਸ ਚੋਣਾਂ ਦੌਰਾਨ ਰਾਜਨੀਤੀਕ ਪਾਰਟੀਆਂ ਵੱਲੋਂ ਦਿੱਤੇ ਜਾ ਰਹੇ ਫ੍ਰੀ ਵਾਅਦਿਆਂ ਨੂੰ ਵੀ ਬਹੁਤੀ ਮਹੱਤਤਾ ਨਹੀਂ ਦੇ ਰਹੇ, ਕਿਉੰਕਿ ਆਖਰਕਾਰ ਇਹਨਾ ਦਾ ਬੋਝ ਸੂਬੇ ਦੇ ਆਮ ਲੋਕਾਂ ਤੇ ਹੀ ਪੈਂਦਾ ਹੈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਬਲੱਗਣ, ਰਿਟਾਇਰ ਪ੍ਰਿੰਸੀਪਲ ਸਤੀਸ਼ ਕਾਲੀਆ, ਰਿਟਾਇਰ ਹੈਡਮਾਸਟਰ ਰਣਬੀਰ ਚੰਦ, ਰਾਜਿੰਦਰ ਸਿੰਘ ਟਿੱਲੂਵਾਲ, ਮਾਸਟਰ ਰਮੇਸ਼ ਸ਼ਰਮਾ, ਵਿਨੋਦ ਕੁਮਾਰ ਹੰਸ, ਜਗਮੋਹਨ ਸ਼ਰਮਾ, ਕਰਨਲ ਜੇ.ਐਲ. ਸ਼ਰਮਾ ਅਤੇ ਸੁਰਿੰਦਰ ਨਾਥ ਆਦਿ ਹਾਜ਼ਰ ਸਨ।
ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੱਲ ਰਹੀ ਹੈ ਬਦਲਾਅ ਦੀ ਹਵਾ : ਜਿਲਾ ਸਿਵਲ ਸੋਸਾਇਟੀ
- Post published:February 12, 2022
You Might Also Like
ਟਾਂਡਾ ਢੋਲਵਾਹਾ ਰੋੜ ਦਾ ਕੰਮ ਕਰੀਬ 1 ਸਾਲ ਤੱਕ ਵੀ ਪੂਰਾ ਨਹੀਂ ਹੋਇਆ,ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਬਣਿਆ
*ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਐਨ.ਪੀ.ਐਸ.ਦੀ ਕਟੌਤੀ ਬੰਦ ਨਾ ਹੋਣ ਕਾਰਨ ਮੁਲਾਜਮਾਂ ‘ਚ ਭਾਰੀ ਰੋਸ : ਪ੍ਰਿੰਸ ਗੜ੍ਹਦੀਵਾਲਾ*
*ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ…. ਪੜ੍ਹੋ ਵੇਰਵਾ*
ऑपरेशन प्रहार के तहत दसूहा पुलिस ने चलाया सर्च अभियान







