Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਲੋਹੀ ਦੀਆਂ ਗਰਿੱਲਾ ਚੋਰੀ ਕਰਦੇ 02 ਦੋਸ਼ੀ ਪੁਲਿਸ ਅੜਿੱਕੇ 

ਲੋਹੀ ਦੀਆਂ ਗਰਿੱਲਾ ਚੋਰੀ ਕਰਦੇ 02 ਦੋਸ਼ੀ ਪੁਲਿਸ ਅੜਿੱਕੇ 

ਦਸੂਹਾ (ਚੌਧਰੀ) 

3 ਅਕਤੂਬਰ : ਲੋਹੀ ਦੀਆਂ ਗਰਿੱਲਾ ਚੋਰੀ ਕਰਦੇ 02 ਦੋਸ਼ੀਆਂ ਨੂੰ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕਸ਼ਮੀਰੀ ਸਿੰਘ ਵਾਸੀ ਫਤਿਹਗੜ ਥਾਣਾ ਦਸੂਹਾ ਅਤੇ ਅਮਿਤ ਠਾਕੁਰ ਪੁੱਤਰ ਜਗਮੀਤ ਸਿੰਘ ਵਾਸੀ-ਕੈਂਥਾ-ਮੁੱਹਲਾ ਦਸੂਹਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ  ਸਰਤਾਜ ਸਿੰਘ ਚਾਹਲ ਆਈ.ਪੀ.ਐਸ ਨੇ ਜਿਲ੍ਹੇ ਅੰਦਰ ਚੋਰਾਂ ਅਤੇ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਰਬਜੀਤ ਸਿੰਘ ਬਾਹੀਆ ਪੀ ਪੀ ਐਸ, ਪੁਲਿਸ ਕਪਤਾਨ -ਤਫਤੀਸ਼ ਹੁਸ਼ਿਆਰਪੁਰ ਜੀ ਦੀ ਸੁਪਰਵੀਜਨ ਅਧੀਨ ਹਰਕ੍ਰਿਸ਼ਨ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ, ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ । ਜਦੋ ਏ ਐਸ ਆਈ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਦੋ ਟੀ ਪੁਆਇੰਟ ਹਾਜੀਪੁਰ ਚੌਂਕ ਮਜੂਦ ਸੀ ਤਾਂ ਜਗਮੀਤ ਸਿੰਘ ਪੁੱਤਰ ਨਿਰੰਜਨ ਦਾਸ ਵਾਸੀ ਪਿੰਡ ਲਮੀਣ ਹਾਲ ਵਾਸੀ ਪਾਵਰ ਕਲੋਨੀ ਦਸੂਹਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੇ ਆਪਣਾ ਲਿਖਤੀ ਬਿਆਨ ਕਲਮਬੰਦ ਕਰਾਇਆ ਕਿ ਉਹ ਪਾਵਰ ਕਲੋਨੀ ਉੱਚੀ ਬੱਸੀ ਵਿਖੇ ਬਤੌਰ ਸਫਾਈ ਸੇਵਕ ਨੌਕਰੀ ਕਰਦਾ ਹੈ ਅਤੇ ਸਵੇਰੇ ਸ਼ਾਮ ਪਾਵਰ ਕਲੋਨੀ ਵਿੱਚ ਮੋਟਰ ਚਲਾਉਣ ਲਈ ਜਾਂਦਾ ਆਉਂਦਾ ਰਹਿੰਦਾ ਹੈ ।ਮਿਤੀ 02-10-2023 ਨੂੰ 12:10 PM ਵਜੇ ਕੰਡਮ ਹੋ ਚੁੱਕੇ ਮਕਾਨਾ ਵੱਲ ਗਿਆ ਤੇ ਦੇਖਿਆ ਕਿ ਕਾਫੀ ਮਕਾਨਾਂ ਦੀਆਂ ਗਰਿਲਾਂ ਲੋਹਾ ਲੱਥੀਆਂ ਪਈਆ ਸੀ । ਜੋ ਚੋਰਾਂ ਵਲੋ ਚੋਰੀ ਕਰ ਲਈਆਂ ਹਨ । ਉਸ ਨੂੰ ਪੂਰਾ ਯਕੀਨ ਹੈ ਕਿ ਇਹ ਗਰਿਲਾ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕਸ਼ਮੀਰੀ ਸਿੰਘ ਵਾਸੀ ਫਤਿਹਗੜ ਥਾਣਾ ਦਸੂਹਾ ਅਤੇ ਅਮਿਤ ਠਾਕੁਰ ਪੁੱਤਰ ਜਗਮੀਤ ਸਿੰਘ ਵਾਸੀ-ਕੈਂਥਾ-ਮੁੱਹਲਾ ਦਸੂਹਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੇ ਚੋਰੀ ਕੀਤੀਆ ਹਨ । ਜਿਹਨਾ ਦੇ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ । ਦੋਰਾਨੇ ਤਫਤੀਸ਼ ASI ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਉਸੇ ਦਿਨ ਹੀ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਅਮਿਤ ਠਾਕੁਰ ਉਕਤਾਨ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਚੋਰੀ ਦੀਆਂ 05 ਗਰਿੱਲਾ ਬ੍ਰਾਮਦ ਕੀਤੀਆਂ ਗਈਆਂ ਹਨ ।ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।