Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing UPDATED.. ਬੀਣੇਵਾਲ ਦੇ ਪਤੀ ਪਤਨੀ ਹੈਰੋਇਨ, ਟੀਕਿਆਂ ਅਤੇ ਡਰੱਗ ਮਨੀ ਸਮੇਤ ਕਾਬੂ

UPDATED.. ਬੀਣੇਵਾਲ ਦੇ ਪਤੀ ਪਤਨੀ ਹੈਰੋਇਨ, ਟੀਕਿਆਂ ਅਤੇ ਡਰੱਗ ਮਨੀ ਸਮੇਤ ਕਾਬੂ

ਗੜ੍ਹਸ਼ੰਕਰ 12 ਫਰਵਰੀ (ਅਸ਼ਵਨੀ ਸ਼ਰਮਾ)– ਗੜ੍ਹਸ਼ੰਕਰ ਪੁਲਿਸ ਨੇ ਹੈਰੋਇਨ, ਪਾਬੰਦੀਸ਼ੁਦਾ ਟੀਕਿਆਂ ਤੇ ਡਰੱਗ ਮਨੀ ਸਮੇਤ ਪਤੀ-ਪਤਨੀ ਨੂੰ ਗਿ੍ਫਤਾਰ ਕਰਨ ਉਪਰੰਤ ਇਸ ਮਾਮਲੇ ‘ਚ ਪੁੱਛ-ਗਿੱਛ ਦੌਰਾਨ ਇਕ ਹੋਰ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਥਾਣਾ ਮੁੱਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਵੀ.ਆਈ.ਪੀ. ਡਿਊਟੀ ਦੇ ਸਬੰਧ ਵਿਚ ਬੀਣੇਵਾਲ ਵਿਖੇ ਤਾਇਨਾਤ ਸੀ ਜਿਸ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਵਿਕਾਸ ਉਰਫ ਵਿੱਕੀ ਸਮੇਤ ਉਸਦੀ ਪਤਨੀ ਸ਼ਿਵਾਨੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਨਸ਼ੇ ਦੀ ਸਮਗਲਿੰਗ ਕਰਦੇ ਹਨ ਜਿਨ੍ਹਾਂ ਪਾਸ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਮਿਲ ਸਕਦਾ ਹੈ | ਇਸ ਦੇ ਸਬੰਧ ਵਿਚ ਮਕਾਨ ‘ਤੇ ਰੇਡ ਕਰਨ ਮੌਕੇ ਘਰ ਤੋਂ ਸਕੂਟਰੀ ‘ਤੇ ਨਿਕਲਣ ਸਮੇਂ ਪਤੀ ਪਤਨੀ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਪ ਪੁਲਿਸ ਕਪਤਾਨ ਨਰਿੰਦਰ ਸਿੰਘ ਔਜਲਾ ਦੇ ਮੌਕੇ ‘ਤੇ ਪਹੁੰਚਣ ‘ਤੇ ਦੋਵਾਂ ਦੀ ਤਲਾਸ਼ੀ ਦੌਰਾਨ ਦੋਵਾਂ ਪਾਸੋਂ 50 ਪਾਬੰਦੀਸ਼ੁਦਾ ਟੀਕੇ, 100 ਗ੍ਰਾਮ ਹੈਰੋਇਨ ਅਤੇ ਐਕਟਿਵਾ ਦੀ ਡਿੱਗੀ ਵਿਚੋਂ 3 ਲੱਖ 27 ਹਜ਼ਾਰ ਦੀ ਡਰੱਗ ਮਨੀ ਬ੍ਰਾਮਦ ਕੀਤੀ ਗਈ | ਪੁਲਿਸ ਵਲੋਂ ਵਿਕਾਸ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਬੀਣੇਵਾਲ ਅਤੇ ਉਸ ਦੀ ਪਤਨੀ ਸ਼ਿਵਾਨੀ ਖਿਲਾਫ਼ ਐੱਨਡੀਪੀਐੱਸ. ਐਕਟ ਤਹਿਤ ਮਾਮਲਾ ਦਰਜ਼ ਕਰਕੇ ਪੁੱਛ-ਗਿੱਛ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਵਿਕਾਸ ਉਰਫ ਵਿੱਕੀ ਨੇ ਇੰਕਸਾਫ ਕੀਤਾ ਕਿ ਇਸ ਧੰਦੇ ਵਿਚ ਸੁਨੀਲ ਕੁਮਾਰ ਪੁੱਤਰ ਭਜਨ ਦਾਸ ਵਾਸੀ ਟਿੱਬੀਆਂ ਸ਼ਾਮਿਲ ਹੈ ਜਿਸਨੂੰ ਪੁਲਿਸ ਨੇ ਵਾਧਾ ਜੁਰਮ ਕਰਦਿਆਂ ਗਿ੍ਫਤਾਰ ਕੀਤਾ ਹੈ | ਕਾਬੂ ਕੀਤੇ ਕਥਿਤ ਦੋਸ਼ੀਆਂ ਖਿਲਾਫ਼ ਪਹਿਲਾ ਵੀ ਮੁਕੱਦਮੇ ਦਰਜ਼ ਹਨ |