Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸ਼ੈਰੀ ਕਲਸੀ ਦੀ ਲੋਕਪ੍ਰਿਯਤਾ ਨੇ ਸੇਖੜੀ ਤੇ ਫਤਹਿ ਬਾਜਵਾ ਨੂੰ ਪਾਈਆ ਭਾਜੜਾਂ

ਸ਼ੈਰੀ ਕਲਸੀ ਦੀ ਲੋਕਪ੍ਰਿਯਤਾ ਨੇ ਸੇਖੜੀ ਤੇ ਫਤਹਿ ਬਾਜਵਾ ਨੂੰ ਪਾਈਆ ਭਾਜੜਾਂ

ਹੂੰਝਾਂ ਫੇਰ ਜਿੱਤ ਦੇ ਬਿਲਕੁਲ ਕਰੀਬ ਸ਼ੈਰੀ ਕਲਸੀ

ਬਟਾਲਾ, 12 ਫਰਵਰੀ (ਬੀਊਰੋ)– ਬਟਾਲਾ ਵਿਧਾਨ ਸਭਾ ’ਚ
ਕਾਂਗਰਸ ਦੇ ਉਮੀਦਵਾਰ ਅਸ਼ਵਨੀ ਸੇਖੜੀ ਤੇ ਭਾਜਪਾ ਦੇ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਦੇ ਮੱਥੇ ’ਤੇ ਇਸ ਸਰਦ ਰੁੱਤੇ ਵੀ ਤਰੇਲੀਆਂ ਆ ਰਹੀਆਂ ਹਨ ਤੇ ਜਿਸਦਾ ਸਿਰਫ ਤੋਂ ਸਿਰਫ ਇਕ ਕਾਰਨ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੀ ਚੋਣਾਂ ’ਚ ਵਧ ਰਹੀ ਲੋਕਪਿ੍ਰਯਤਾ। ਸ਼ੈਰੀ ਕਲਸੀ ਦੀ ਲੋਕਪਿ੍ਰਯਤਾ ਨੇ ਵਿਰੋਧੀ ਉਮੀਦਵਾਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ ਜਿਸ ਨਾਲ ਉਨਾਂ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਤਰਾਂ ਤਰਾਂ ਦੀ ਜੁਮਲੇਬਾਜ਼ੀ ਕੀਤੀ ਜਾ ਰਹੀ ਹਨ ਲੇਕਿਨ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਦੀ ਜੁਮਲੇਬਾਜ਼ੀ ਦਾ ਸ਼ੈਰੀ ਕਲਸੀ ਦੀ ਲੋਕਪਿ੍ਰਯਤਾ ਨੂੰ ਕੋਈ ਫਰਕ ਨਹੀ ਪੈ ਰਿਹਾ ਹੈ।
ਝਾੜੂ ਨੂੰ ਵੋਟ ਪਾਉਣ ਦਾ ਉਤਸ਼ਾਹ- ਤਾਜ਼ਾ ਮਾਹੌਲ ਦੀ ਗੱਲ ਕਰੀਏ ਤਾਂ ਬਟਾਲਾ ਵਾਸੀਆਂ ਵਿੱਚ ਝਾੜੂ ਵਾਲੀ ਪਾਰਟੀ ਨੂੰ ਵੋਟ ਪਾਉਣ ਦਾ ਕਰੇਜ ਹੈ, ਸ਼ੋਸਲ ਮੀਡੀਆਂ ਦੇ ਆਂਕੜਿਆਂ ਤੇ ਸੂਤਰਾਂ ਤੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਝਾੜੂ ਦੀ ਲਹਿਰ ਇਸ ਸਮੇਂ ਬਲੁੰਦੀਆਂ ਨੂੰ ਛੂ ਰਹੀ ਹੈ ਜਿਸ ਨਾਲ ਸ਼ੈਰੀ ਕਲਸੀ ਦੇ ਹੱਕ ਵਿੱਚ ਰਿਕਾਰਡ ਤੋੜ ਵੋਟਾਂ ਨਿੱਤਰਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ।
ਬਟਾਲਾ ’ਚ ਛਾਇਆ ਸ਼ੈਰੀ ਕਲਸੀ ਦਾ ਚੋਣ ਪ੍ਰਚਾਰ-
ਅੱਗ ਵਾਂਗੂ ਫੈਲੀ ਚੋਣ ਪ੍ਰਚਾਰ ਮੁਹਿੰਮ ਦਾ ਵੀ ਸ਼ੈਰੀ ਕਲਸੀ ਨੂੰ ਬਹੁਤ ਫਾਇਦਾ ਮਿਲ ਰਿਹਾ, ਸ਼ੈਰੀ ਕਲਸੀ ਦਿਨ ਰਾਤ ਮੇਹਨਤ ਕਰਕੇ ਆਪਣਾ ਚੋਣ ਪ੍ਰਚਾਰ ਕਰਦੇ ਹੋਏ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀ ਜਾ ਰਹੀਆਂ ਗਰੰਟੀਆਂ ਤੇ ਪਾਰਟੀਆਂ ਦੀ ਨੀਤੀਆਂ ਦਾ ਲੋਕਾਂ ’ਤੇ ਬਹੁਤ ਪ੍ਰਭਾਵ ਪੈ ਰਿਹਾ ਹੈ ਜਿਸ ਨਾਲ ਸ਼ੈਰੀ ਕਲਸੀ ਨੂੰ ਲੋਕਾਂ ਵੱਲੋਂ ਚੋਣ ਮੀਟਿੰਗਾਂ ਦੌਰਾਨ ਭਾਰੀ ਹੁੰਗਾਰਾਂ ਵੀ ਦਿੱਤਾ ਜਾ ਰਿਹਾ ਹੈ।
ਸ਼ੈਰੀ ਕਲਸੀ ਬਣਿਆ ਸੇਖੜੀ ਤੇ ਫਤਹਿ ਬਾਜਵਾ ਲਈ ਲਈ ਚਿੰਤਾ ਵਿਸ਼ਾ
-ਜਿਸ ਤਰਾਂ ਸ਼ੈਰੀ ਕਲਸੀ ਦੀ ਚੋਣ ਮੁਹਿੰਮ ਨੂੰ ਲੋਕਾਂ ਵੱਲੋਂ ਭਾਰੀ ਹੰੁਗਾਰਾਂ ਦਿੱਤਾ ਜਾ ਰਿਹਾ ਹੈ ਉਸ ਨਾਲ ਭਾਜਪਾ, ਅਕਾਲੀ ਤੇ ਕਾਂਗਰਸ ਉਮੀਦਵਾਰਾਂ ਦੀ ਚੋਣ ਮੁਹਿੰਮ ਫਿੱਕੀ ਪੈ ਰਹੀ ਹੈ ਜਿਸ ਨਾਲ ਵਿਰੋਧੀ ਉਮੀਦਵਾਰਾਂ ਲਈ ਸ਼ੈਰੀ ਕਲਸੀ ਚਿੰਤਾ ਦਾ ਵਿਸ਼ਾ ਬਣਿਆਂ ਹੋਇਆ।