ਗੁਰਦਾਸਪੁਰ 4 ਜਨਵਰੀ ( ਅਸ਼ਵਨੀ ) :- ਸੁਰਿੰਦਰ ਸ਼ਰਮਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਨੇ ਅੱਜ ਮਿਲਕ ਪਲਾਂਟ ਗੁਰਦਾਸਪੁਰ ਦੇ ਚੈਅਰਮੈਨ ਵਜੋਂ ਅਹੁਦਾ ਸੰਭਾਲ਼ਿਆ । ਇਸ ਮੋਕੇ ਤੇ ਸਥਾਨਕ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ , ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ , ਚੈਅਰਮੈਨ ਗੁਰਮੀਤ ਸਿੰਘ ਪਾਹੜਾ , ਕੇ ਪੀ ਸਿੰਘ ਪਾਹੜਾ , ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਮਹਾਜਨ , ਕੌਂਸਲਰ ਪਰਸ਼ੋਤਮ ਲਾਲ ਭੁੱਚੀ , ਅਟੱਲ ਸ਼ਰਮਾ , ਪੰਡਿਤ ਤੀਰਥ ਰਾਮ ਅਤੇ ਕਾਂਗਰਸੀ ਆਗੂ , ਸਰਪੰਚ ਤੇ ਕੌਂਸਲਰ ਹਾਜ਼ਰ ਸਨ । ਸੁਰਿੰਦਰ ਸ਼ਰਮਾ ਨੇ ਇਸ ਮੋਕਾ ਤੇ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਪੰਜਾਬ , ਸਥਾਨਕ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ , ਤੇ ਪਾਹੜਾ ਪਰਿਵਾਰ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ । ਇਸ ਮੋਕਾ ਤੇ ਮਿਲਕ ਪਲਾਂਟ ਗੁਰਦਾਸਪੁਰ ਦੇ ਸਾਰੇ ਅਧਿਕਾਰੀ ਤੇ ਸਾਰਾ ਸਟਾਫ਼ ਹਾਜ਼ਰ ਸੀ ।
ਸੁਰਿੰਦਰ ਸ਼ਰਮਾ ਸੀਨੀਅਰ ਕਾਂਗਰਸੀ ਆਗੂ ਨੇ ਮਿਲਕ ਪਲਾਂਟ ਗੁਰਦਾਸਪੁਰ ਦੇ ਚੈਅਰਮੈਨ ਵਜੋਂ ਅਹੁਦਾ ਸੰਭਾਲ਼ਿਆ
- Post published:January 4, 2022