ਟਾਂਡਾ / ਦਸੂਹਾ (ਚੌਧਰੀ )
: ਮਰਨਾ ਸੱਚ, ਤੇ ਜਿਉਣਾ ਝੂਠ, ਇਸ ਸੰਸਾਰ ਵਿੱਚ ਜੋ ਵੀ ਵਿਅਕਤੀ ਆਇਆ ਹੈ। ਉਸ ਨੂੰ ਇੱਕ ਦਿਨ ਜਾਣਾ ਜਰੂਰ ਪਵੇਗਾ, ਪ੍ਰੰਤੂ ਹਰੇਕ ਇਨਸਾਨ ਨੂੰ ਮਰਨ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਸ ਦੇ ਨਾਲ ਲੋਕ ਉਸ ਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਣ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਰੋਟਰੀ ਕਲੱਬ ਹੁਸ਼ਿਆਰਪੁਰ ਦੇ ਚੇਅਰਮੈਨ ਮਨੋਜ ਓਹਰੀ ਨੇ ਅੱਜ ਇਕ ਪ੍ਰੈਸ ਵਾਰਤਾਲਾਪ ਦੌਰਾਨ ਸਾਂਝੇ ਕੀਤੇ, ਉਹਨਾਂ ਦੱਸਿਆ ਕਿ ਇਨਸਾਨ ਨੂੰ ਆਪਣੇ ਜਿਉਂਦੇ ਜੀ ਰਕਤ ਦਾਨ🩸 ਤੇ ਮਰਨ ਉਪਰੰਤ 👀 ਅੱਖਾਂ ਦਾਨ ਤੇ ਸਰੀਰ ਦਾਨ🫁🫀 ਕਰਨਾ ਚਾਹੀਦਾ ਹੈ| ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਦਾ ਭਲਾ ਹੋ ਸਕੇ|ਸ਼੍ਰੀ ਮਨੋਜ ਉਹੜੀ ਨੇ ਦੱਸਿਆ ਕਿ ਇਸ ਸੰਸਾਰ ਵਿੱਚ ਕਿਸੇ ਨੇਤਰਹੀਣ ਵਿਅਕਤੀ ਦਾ ਵਿਚੜਨਾ ਬਹੁਤ ਮੁਸ਼ਕਿਲ ਹੁੰਦਾ ਹੈ, ਇਸ ਲਈ ਮਰਨ ਉਪਰੰਤ ਕਿਸੇ ਵਿਅਕਤੀ ਵੱਲੋਂ ਦਾਨ ਕੀਤੀਆਂ ਅੱਖਾਂ👀 ਨੇਤਰਹੀਣ ਵਿਅਕਤੀ ਲਈ ਵਰਦਾਨ ਤੋਂ ਘੱਟ ਨਹੀਂ ਹੁੰਦੀਆਂ| ਤੇ ਮ੍ਰਿਤਕ ਵਿਅਕਤੀ ਮਰ ਕੇ ਵੀ ਕਿਸੇ ਦੂਸਰੇ ਦੇ ਮਾਧਿਅਮ ਰਾਹੀਂ ਇਸ ਸੰਸਾਰ ਨੂੰ ਦੇਖ ਸਕਦਾ ਹੈ|ਤੇ ਮ੍ਰਿਤਕ ਵਿਅਕਤੀ ਦੀਆਂ👀 ਅੱਖਾਂ ਮਰਨ ਤੋਂ ਚਾਰ ਤੋਂ ਛੇ ਘੰਟਿਆਂ ਅੰਦਰ ਦਾਨ ਕੀਤੀਆਂ ਜਾ ਸਕਦੀਆਂ ਹਨ| ਮਨੋਜ ਓਹਰੀ ਨੇ ਆਖਿਆ ਕਿ ਕੋਈ ਵੀ ਨੇਤਰਹੀਣ ਵਿਅਕਤੀ ਅੱਖਾਂ ਦੀ ਪੁਤਲੀ ਦੇ ਮੁਫਤ ਅਪਰੇਸ਼ਨ ਲਈ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ, ਨੇਤਰਦਾਨ ਸੰਸਥਾ ਹੁਸ਼ਿਆਰਪੁਰ, ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਡਾਕਟਰ ਕੇਵਲ ਸਿੰਘ, ਐਸ ਐਮ ਓ ਟਾਂਡਾ ਡਾਕਟਰ ਕਰਨ ਸਿੰਘ ਸੈਣੀ,ਭਾਈ ਵਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ| ਇਸ ਮੌਕੇ ਭਾਈ ਵਰਿੰਦਰ ਸਿੰਘ ਮਸੀਤੀ ਨੇ ਆਖਿਆ ਕਿ ਅੱਖਾਂ ਦੀ ਪੁਤਲੀ ਦਾ ਮੁਫਤ ਆਪਰੇਸ਼ਨ ਮਨੁੱਖਤਾ ਦੇ ਭਲੇ ਲਈ ਪਲੈਨੋ ਮੈਟਰੋ ਰੋਟਰੀ ਕਲੱਬ ਟੈਕਸਾਸ ਯੂਐਸਏ ਵੱਲੋਂ ਰੋਟਰੀ ਕਲੱਬ ਹੁਸ਼ਿਆਰਪੁਰ ਦੁਆਰਾ ਕੀਤਾ ਗਿਆ ਇੱਕ ਸ਼ਲਾਂਗਾ ਯੋਗ ਉਪਰਾਲਾ ਹੈ ਜਿਸ ਦਾ ਲੋੜਵੰਦ ਵਿਅਕਤੀਆਂ ਨੂੰ ਲਾਹਾ ਲੈਣਾ ਚਾਹੀਦਾ ਹੈ|








