Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਤੇ ਸੁਸਾਈਡ ਕਰਨ ਵਾਲੀ ਹੁਸ਼ਿਆਰਪੁਰ ਦੀ ਲੜਕੀ ਦੇ ਘਰ ‘ਚ ਮਾਤਮ ਦਾ ਮਾਹੌਲ

ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਤੇ ਸੁਸਾਈਡ ਕਰਨ ਵਾਲੀ ਹੁਸ਼ਿਆਰਪੁਰ ਦੀ ਲੜਕੀ ਦੇ ਘਰ ‘ਚ ਮਾਤਮ ਦਾ ਮਾਹੌਲ

ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਤੇ ਸੁਸਾਈਡ ਕਰਨ ਵਾਲੀ ਹੁਸ਼ਿਆਰਪੁਰ ਦੀ ਲੜਕੀ ਦੇ ਘਰ ‘ਚ ਮਾਤਮ ਦਾ ਮਾਹੌਲ 
ਦੋ ਦਿਨ ਪਹਿਲਾਂ ਗਈ ਸੀ ਦਿੱਲੀ,ਨੌਕਰੀ ਜਾਣ ਤੋਂ ਸੀ ਪ੍ਰੇਸ਼ਾਨ
ਹੁਸ਼ਿਆਰਪੁਰ / ਦਿੱਲੀ 15 ਅਪ੍ਰੈਲ (ਬਿਊਰੋ) :- ਬੁੱਧਵਾਰ ਸਵੇਰੇ ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੋਸ਼ਿਸ਼ ਕਰਨ ਵਾਲੀ ਲੜਕੀ ਦੀਆ ਦੀ ਵੀਰਵਾਰ ਰਾਤ ਨੂੰ ਹਸਪਤਾਲ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਜਿਸ ਦੇ ਚੱਲਦਿਆਂ ਕਮਾਲਪੁਰ ਦੇ ਮੁਹੱਲਾ ਰਾਜਸਥਾਨੀ ਵਿਖੇ ਉਸ ਦੇ ਘਰ ਵਿਚ ਮਾਤਮ ਦਾ ਮਾਹੌਲ ਹੈ। ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਉਸਦੀ ਨੌਕਰੀ ਚੱਲੀ ਗਈ ਸੀ ਖੁਦਕੁਸ਼ੀ ਕਰਨਾ,ਜਿਸਦਾ ਕਾਰਨ ਦੱਸਿਆ ਜਾ ਰਿਹਾ ਹੈ। ਉਹ ਹੀ ਘਰ ਨੂੰ ਚਲਾਉਣ ਵਿਚ ਮਾਪਿਆਂ ਦਾ ਸਹਾਰਾ ਸੀ।
ਦੀਆ ਦੀ ਪ੍ਰੋਫਾਈਲ ਫੋਟੋ 
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੋ ਦਿਨ ਪਹਿਲਾਂ ਕੰਮ ਕਾਜ ਲਈ ਦਿੱਲੀ ਗਈ ਸੀ ਅਤੇ ਜਲਦ ਵਾਪਸ ਆਉਣ ਦਾ ਕਹਿ ਗਈ ਸੀ। ਰਾਤ ਨੂੰ ਇੱਕ ਫੋਨ ਆਇਆ ਸੀ ਕਿ ਦੀਆਂ ਦੀ ਮੌਤ ਹੋ ਗਈ ਹੈ। ਪਰ ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ। ਪਰ ਪੁਲਿਸ ਨੂੰ ਇਸ ਸਬੰਧੀ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਸ਼ੁਕਰਵਾਰ ਸਵੇਰੇ ਪਿਤਾ ਸੰਜੀਵ ਕੁਮਾਰ ਅਤੇ ਮਾਤਾ ਸੀਮਾ ਬੇਟੀ ਦੀ ਲਾਸ਼ ਨੂੰ ਲੈਣ ਲਈ ਦਿੱਲੀ ਰਵਾਨਾ ਹੋ ਗਏ।