ਅਮ੍ਰਿੰਤਸਰ-ਹਰਗੋਬਿੰਦਰਪੁਰ-ਟਾਂਡਾ-ਊਨਾ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ15,ਪਿੰਡਾਂ ਕੀਤੀ ਜਮੀਨ ਐਕੁਵਾਇਰ ਤੇ ਹੁਣ ਕਿਸਾਨ ਨਵੀਂ ਫਸਲ ਦੀ ਬਿਜਾਈ ਨਾ ਕਰਨ : ਐਸ.ਡੀ.ਐਮ.ਓਜਸਵੀ
25 ਅਕਤੂਬਰ : ਐਸ.ਡੀ.ਐਮ. ਦਫਤਰ, ਦਸੂਹਾ ਵਿਖੇ ਸ੍ਰੀ ਓਜਸਵੀ, (ਆਈ.ਏ.ਐਸ.), ਐਸ.ਡੀ.ਐਮ.ਦਸੂਹਾ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਤਹਿਸੀਲ ਦਸੂਹਾ ਦੀ ਸਬ-ਤਹਿਸੀਲ ਟਾਂਡਾ ਵਿੱਖੇ ਨੈਸ਼ਨਲ ਹਾਈਵੇ ਵਲੋਂ ਅਮ੍ਰਿੰਤਸਰ-ਹਰਗੋਬਿੰਦਰਪੁਰ-ਟਾਂਡਾ-ਊਨਾ ਸੜਕ ਨੂੰ ਚਾਰ ਮਾਰਗੀ ਬਣਾਉਣ 15 ਪਿੰਡਾਂ (ਰੜਾ, ਰਾਂਦੀਆਂ, ਪੁਲਪੁਖਤਾ, ਬੈਂਸ ਅਵਾਨ, ਭੂਲਪੁਰ, ਗਿੱਲ, ਕੋਟਲੀ-45, ਕੋਟਲੀ-521, ਪੰਡੋਰੀ, ਸ਼ਹਿਬਾਜਪੁਰ, ਦਾਰਾਪੁਰ, ਉੜਮੁੜ, ਹਰਸੀ ਪਿੰਡ ਅਤੇ ਜਾਜਾ) ਦੀ ਜਮੀਨ ਐਕੁਵਾਇਰ ਕੀਤੀ ਜਾ ਰਹੀ ਹੈ । ਇਹ ਸੜਕ ਦੇ ਚਾਰ ਮਾਰਗੀ ਹੋਣ ਨਾਲ ਲੋਕਾਂ ਨੂੰ ਬਹੁਤ ਸਹੂਲਤ ਹੋਵੇਗੀ ਅਤੇ ਅਮ੍ਰਿੰਤਸਰ-ਟਾਂਡਾ ਰਾਸ਼ਟਰੀ ਮਾਰਗ ਤੱਕ ਆਣ-ਜਾਣ ਲਈ ਘੱਟ ਸਮਾਂ ਲਗੇਗਾ ।
ਉਕਤ ਸੜਕ ਨੂੰ ਬਣਾਉਣ ਲਈ ਜਮੀਨ ਦੀ ਐਕੁਜੇਸ਼ਨ ਦਾ ਕੰਮ ਲੱਗਭੱਗ ਪੂਰਾ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਇਸ ਦਿਵਾਲੀ ਦੇ ਤਿਓਹਾਰ ਦੌਰਾਨ ਮੁਆਵਜਾ ਰਾਸ਼ੀ ਦੀ ਵੰਡ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ । ਜਮੀਨ ਦੇ ਮਾਲਕਾਂ ਨੂੰ ਮੁਆਵਜਾ ਰਾਸ਼ੀ ਦੀ ਵੰਡ ਕਰਨ ਲਈ ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਭੌਂ ਮਾਲਕਾਂ ਵਲੋਂ ਦਸਤਾਵੇਜ ਇੱਕਠੇ ਕੀਤੇ ਜਾ ਰਹੇ ਹਨ। ਜੋ ਭੌਂ ਮਾਲਕ ਕੈਂਪ ਵਿਖੇ ਨਹੀ ਆ ਸਕੇ ਉਹ ਸਿਧੇ ਉਪ ਮੰਡਲ ਮੈਜਿਸਟ੍ਰੇਟ, ਦਸੂਹਾ ਦੇ ਦਫਤਰ ਆ ਕੇ ਆਪਣੇ ਦਸਤਾਵੇਜ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕਈ ਭੌਂ ਮਾਲਕ ਜੋ ਵਿਦੇਸ਼ਾਂ ਵਿਚ ਹਨ ਜਾਂ ਕਿਸੇ ਹੋਰ ਸਟੇਟ ਵਿਖੇ ਰਹਿੰਦੇ ਹਨ ਜੇਕਰ ਉਹ ਕੈਂਪ ਜਾਂ ਇਸ ਦਫਤਰ ਵਿਖੇ ਨਹੀਂ ਆ ਸਕਦੇ ਤਾਂ ਉਹ ਆਪਣੇ ਮੁਖਤਿਆਰ ਵਲੋਂ ਵੀ ਆਪਣੇ ਦਸਤਾਵੇਜ ਮੁਆਵਜਾ ਲੈਣ ਲਈ ਜਮ੍ਹਾਂ ਕਰਵਾ ਸਕਦੇ ਹਨ। ਪ੍ਰਸ਼ਾਸ਼ਨ ਸਾਰੇ ਜਮੀਨ ਦੇ ਮਾਲਕਾਂ ਦੀ ਪੂਰੀ ਸਹਾਇਤਾ ਅਤੇ ਸਹਿਯੋਗ ਕਰਨ ਲਈ ਤਿਆਰ ਅਤੇ ਹਰ ਸਮੇਂ ਉਪਲਬਧ ਹੈ । ਜੇਕਰ ਕਿਸੇ ਭੌਂ ਮਾਲਕ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਉਪ ਮੰਡਲ ਮੈਜਿਸਟ੍ਰੈਟ, ਦਸੂਹਾ ਦੇ ਦਫਤਰ ਵਿਖੇ ਦਫਤਰੀ ਸਮੇਂ ਦੌਰਾਨ ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ ਆ ਕੇ ਆਪਣੇ ਮੁਆਵਜੇ ਸਬੰਧੀ ਸਾਰੀ ਜਾਣਕਾਰੀ ਹਾਂਸਲ ਕਰ ਸਕਦੇ ਹਨ ਜਾਂ sdm.dasuya@punjab.gov.in ਤੇ ਈ-ਮੇਲ ਰਾਹੀਂ ਸੰਪਰਕ ਕਰ ਸਕਦੇ ਹਨ।
ਐਕੁਵਾਇਰ ਹੋਣ ਵਾਲੀ ਜਮੀਨ ਦੇ ਪੰਜੈਸ਼ਨ ਦਾ ਕੰਮ ਦਿਵਾਲੀ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਲਈ ਸਾਰੇ ਕਿਸਾਨਾਂ / ਭੌ ਮਾਲਕਾਂ ਨੂੰ ਪ੍ਰਸ਼ਾਸ਼ਨ ਵਲੋਂ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਦੀ ਜਮੀਨ ਇਸ ਸੜਕ ਨੂੰ ਚਾਰ ਮਾਰਗੀ ਕਰਨ ਲਈ ਐਕੁਵਾਇਰ ਕੀਤੀ ਜਾ ਰਹੀ ਹੈ ਜੇਰਕ ਉਨ੍ਹਾਂ ਨੇ ਝੋਨੇ ਦੀ ਫਸਲ ਦੀ ਕਟਾਈ ਕਰ ਲਈ ਹੈ ਤਾਂ ਉਹ ਨਵੀਂ ਫਸਲ ਦੀ ਬਿਜਾਈ ਨਾਂ ਕਰਨ ਤਾਂ ਜੋ ਜਮੀਨ ਦਾ ਪੋਜੈਸ਼ਨ ਲੈਣ ਵਿੱਚ ਪ੍ਰਸ਼ਾਸਨ ਨੂੰ ਕਿਸੇ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਸਰਕਾਰ ਆਪ ਸਭ ਦੇ ਸਹਿਯੋਗ ਲਈ ਧੰਨਵਾਦੀ ਹੋਵੇਗੀ।








