ਹੈਲਥ ਇੰਸਪੈਕਟਰਾਂ ਦੀ ਮਹੀਨਾਵਾਰ ਮੀਟਿੰਗ ਮਲੇਰੀਆ ਲੈਬ ‘ਚ ਹੋਈ
ਹੈਲਥ ਇੰਸਪੈਕਟਰਾਂ ਵੱਲੋਂ ਸਿਵਲ ਸਰਜਨ ਡਾ ਰੁਬਿੰਦਰ ਕੋਰ ਨੂੰ ਗੁਲਦਸਤਾ ਭੇਟ ਕਰਕੇ ਦਿਤੀਆਂ ਸ਼ੁਭ ਕਾਮਨਾਵਾਂ
ਪਠਾਨਕੋਟ 2 ਦਸੰਬਰ ( ਅਵਿਨਾਸ ਸ਼ਰਮਾ ) ਅੱਜ ਹੈਲਥ ਇੰਸਪੈਕਟਰਾਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਸਾਕਸ਼ੀ ਦੀ ਅਗਵਾਈ ਵਿੱਚ ਜ਼ਿਲ੍ਹਾ ਮਲੇਰੀਆ ਲੈਬ ਵਿੱਚ ਹੋਈ । ਜਿਸ ਦੌਰਾਨ ਮਹੀਨਾਵਾਰ ਰਿਪੋਰਟਾਂ ਇਕੱਤਰ ਕੀਤੀਆਂ ਗਈਆਂ ਅਤੇ ਅਗਲੇ ਏਜੰਡੇ ਤਿਆਰ ਕੀਤੇ ਗਏ। ਇਸ ਦੌਰਾਨ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਸਾਕਸ਼ੀ ਵੱਲੋਂ ਹੈਲਥ ਇੰਸਪੈਕਟਰਾਂ ਨੂੰ ਸੁਪਰਵਿਜਨ ਵਿਚ ਹੋਰ ਤੇਜ਼ੀ ਲਿਆਉਣ ਅਤੇ ਹੈਲਥ ਵਰਕਰਾਂ ਤੋਂ ਸਾਲਾਨਾ ਰਿਪੋਰਟਾਂ ਇਕੱਤਰ ਕਰਨ ਲਈ ਕਿਹਾ ਗਿਆ । ਉਨ੍ਹਾਂ ਕਿਹਾ ਕਿ ਹੈਲਥ ਵਰਕਰ ਆਪਣੀਆਂ ਸਾਲਾਨਾ ਆਬਾਦੀ ਰਿਪੋਰਟਾਂ 20 ਦਸੰਬਰ ਤੋਂ ਪਹਿਲਾਂ ਸਹੀ ਤਰੀਕੇ ਨਾਲ ਬਣਾ ਕੇ ਦੇਣ।
ਇਸ ਉਪਰੰਤ ਹੈਲਥ ਇੰਸਪੈਕਟਰਾਂ ਵੱਲੋਂ ਨਵ ਨਿਯੁਕਤ ਸਿਵਲ ਸਰਜਨ ਡਾ ਰੁਬਿੰਦਰ ਕੌਰ ਨੂੰ ਗੁਲਦਸਤਾ ਭੇੰਟ ਕਰਦਿਆਂ ਜ਼ਿਲ੍ਹਾ ਪਠਾਨਕੋਟ ਦਾ ਕੰਮ ਸੰਭਾਲਣ ਤੇ ਜੀ ਆਇਆਂ ਕਿਹਾ ਗਿਆ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਹੈਲਥ ਇੰਸਪੈਕਟਰਾਂ ਵੱਲੋਂ ਸਿਵਲ ਸਰਜਨ ਡਾ ਰੁਬਿੰਦਰ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੀ ਪੂਰੀ ਟੀਮ ਮਿਹਨਤ ਅਤੇ ਲਗਨ ਨਾਲ ਆਪਣੇ ਟੀਚੇ ਪੂਰੇ ਕਰਦੀ ਆਈ ਹੈ ਅਤੇ ਅੱਗੇ ਤੋਂ ਹੋਰ ਮਿਹਨਤ ਕਰੇਗੀ । ਜਿਸ ਤੇ ਡਾ ਰੁਬਿੰਦਰ ਕੌਰ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਦੀ ਹੈ ਤਾਂ ਮੇਰੇ ਨਾਲ ਸੰਪਰਕ ਕੀਤਾ ਜਾਵੇ , ਮੇਰੇ ਕੰਮ ਕਰਨ ਵਾਲੇ ਪਹਿਲ ਦੇ ਆਧਾਰ ਤੇ ਹੋਣਗੇ । ਇਸ ਮੌਕੇ ਸਿਵਲ ਸਰਜਨ ਡਾ ਰੁਬਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ ਅਦਿੱਤੀ ਸੁਲਾਰੀਆ, ਜ਼ਿਲ੍ਹਾ ਸਿਹਤ ਅਫਸਰ ਡਾ ਸੁਨੀਤਾ ਸ਼ਰਮਾ, ਐਪੀਡਿਮਾਲੋਜਿਸਟ ਡਾ ਸਾਕਸ਼ੀ,ਹੈਲਥ ਇੰਸਪੈਕਟਰ ਸ਼ਰਮਾ,ਅਨੋਖ ਲਾਲ,ਰਾਜਿੰਦਰ ਕੁਮਾਰ,ਅਮਰਬੀਰ ਸਿੰਘ ਕਾਹਲੋਂ, ਗੁਰਮੁੱਖ ਸਿੰਘ, ਕੁਲਵਿੰਦਰ ਸਿੰਘ, ਰਜਿੰਦਰ ਭਗਤ ,ਜਸਵਿੰਦਰ ਸਿੰਘ, ਦਿਲਬਾਗ ਸਿੰਘ ,ਸੋਮਨਾਥ (ਸਾਰੇ ਹੈਲਥ ਇੰਸਪੈਕਟਰ ) ਹਾਜ਼ਰ ਸਨ