Prime Punjab Times

Latest news
ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ADVERTISEMENT
You are currently viewing ਰਿਸ਼ਤੇਦਾਰ ਦੱਸ ਕੇ 16.25 ਲੱਖ ਦੀ ਠੱਗੀ ਮਾਰਨ ਤੇ ਚਾਰ ਨਾਮਜ਼ਦ

ਰਿਸ਼ਤੇਦਾਰ ਦੱਸ ਕੇ 16.25 ਲੱਖ ਦੀ ਠੱਗੀ ਮਾਰਨ ਤੇ ਚਾਰ ਨਾਮਜ਼ਦ

ਗੁਰਦਾਸਪੁਰ ( ਅਸ਼ਵਨੀ )

19 ਅਪ੍ਰੈਲ – ਰਿਸ਼ਤੇਦਾਰ ਦੱਸ ਕੇ ਫ਼ੋਨ ਕਰਕੇ ਠੱਗੀ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਸਥਾਨਕ ਗਲੀ ਮੋਹਨ ਪਲਾਜਾ ਡੇਰਾ ਬਾਬਾ ਨਾਨਕ ਰੋਡ ਵਸਨੀਕ ਇਕ ਵਿਅਕਤੀ ਨੂੰ ਫਰਜੀ ਰਿਸ਼ਤੇਦਾਰ ਭਾਣਜਾ ਦੱਸ ਕੇ 16.25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ । ਅਜੈਬ ਸਿੰਘ ਪੁੱਤਰ ਲੇਟ ਗੁਲਜ਼ਾਰ ਸਿੰਘ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਨੂੰ ਕਿਸੇ ਨੇ ਕਾਲ ਕਰਕੇ ਕਨੇਡਾ ਰਹਿੰਦਾ ਉਸ ਦਾ ਭਾਣਜਾ ਦੱਸਿਆ ਤੇ ਗੱਲਾ ਵਿੱਚ ਲੈ ਕੇ ਸੰਦੀਪ ਸ਼੍ਰੀ ਵਾਸੀ ਹਰਿਆਣਾ , ਪਰਸਨਾਥ ਵਾਸੀ ਝਾਰਖੰਡ , ਸ਼ਿਵ ਕੁਮਾਰ ਕੰਧਾਰੇ ਮੱਧ ਪ੍ਰਦੇਸ਼ ਅਤੇ ਆਸਵਾਤੀਸੇਨ ਵਾਸੀ ਮੱਧ ਪ੍ਰਦੇਸ਼ ਨੇ ਆਪਣੇ ਖਾਤਿਆਂ ਵਿੱਚ 16.25 ਲੱਖ ਰੁਪਏ ਟਰਾਂਸਫਰ ਕਰਵਾ ਕੇ ਧੋਖਾਧੜੀ ਕੀਤੀ ਹੈ । ਸਹਾਇਕ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਅਜੈਬ ਸਿੰਘ ਵੱਲੋ ਕੀਤੀ ਸ਼ਿਕਾਇਤ ਦੀ ਜਾਂਚ ਉਪ ਕਪਤਾਨ ਪੁਲਿਸ ਸਿਟੀ ਗੁਰਦਾਸਪੁਰ ਵੱਲੋ ਕਰਨ ਉਪਰਾਂਤ ਉਕਤ ਚਾਰ ਵਿਅਕਤੀ ਨੂੰ ਨਾਮਜ਼ਦ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ।