Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦੋ ਅਧਿਆਪਕਾਂ ਨੂੰ ਸਸਪੇੰਡ ਕਰਨ ਤੇ ਜਥੇਬੰਦੀਆਂ ‘ਚ ਰੋਸ,ਪ੍ਰੀਖਿਆਵਾਂ ਦੇ ਬਾਈਕਾਟ ਦੀ ਚੇਤਾਵਨੀ

ਦੋ ਅਧਿਆਪਕਾਂ ਨੂੰ ਸਸਪੇੰਡ ਕਰਨ ਤੇ ਜਥੇਬੰਦੀਆਂ ‘ਚ ਰੋਸ,ਪ੍ਰੀਖਿਆਵਾਂ ਦੇ ਬਾਈਕਾਟ ਦੀ ਚੇਤਾਵਨੀ

ਬਟਾਲਾ 19 ਮਾਰਚ (ਅਵਿਨਾਸ਼ ਸ਼ਰਮਾ)

: ਸਮੂਹ ਅਧਿਆਪਕ ਜਥੇਬੰਦੀਆਂ ਨੇ ਗੁਰਦਾਸਪੁਰ ਵਿਖੇ ਮੀਟਿੰਗ ਕਰਕੇ ਆਗੂ ਬਲਰਾਜ ਸਿੰਘ, ਹਰਜਿੰਦਰ ਸਿੰਘ,ਸੋਮ ਸਿੰਘ, ਤਰਸੇਮ ਪਾਲ, ਸਰਬਜੀਤ ਸਿੰਘ, ਜਤਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਦੇ ਸੁਪਰਿੰਟੇੰਡੈਂਟ ਅਸ਼ਵਨੀ ਕੁਮਾਰ ਅਤੇ ਨਿਗਰਾਨ  ਕਿਰਨਦੀਪ ਨੂੰ ਪ੍ਰੀਖਿਆ ਡਿਊਟੀ ਦੇ ਰਹੇ ਕਰਮਚਾਰੀਆਂ ਨੂੰ ਬਿਨਾਂ ਪੱਖ ਸੁਣੇ ਮੁੱਅਤਲ ਕਰਨ ਦੀ ਨਿਖੇਧੀ ਕਰਦਿਆਂ ਹੋਇਆ ਦੱਸਿਆ ਕੀ ਇਹ ਕਰਮਚਾਰੀ ਬਹੁਤ ਹੀ ਇਮਾਨਦਾਰੀ ਨਾਲ ਡਿਊਟੀ ਦੇ ਰਹੇ ਸਨ । ਉਹਨਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੈੱਕਿੰਗ ਟੀਮ ਵਲੋਂ ਲਗਾਏ ਦੋਸ਼ ਬਿਲਕੁੱਲ ਗ਼ਲਤ ਅਤੇ ਬੇਬੁਨਿਆਦ ਹਨ | ਟੀਮ ਵਲੋਂ ਨਾ ਤਾਂ ਕੋਈ ਯੂ ਐਮ ਸੀ ਕੇਸ ਅਤੇ ਨਾ ਹੀ ਪ੍ਰੀਖਿਆ ਰੱਦ ਕਰਨ ਦੀ ਸਿਫਾਰਿਸ਼ ਕੀਤੀ ਪਰ ਸੁਪਰਿੰਟੇੰਡੈਂਟ ਅਤੇ ਨਿਗਰਾਨ ਨੂੰ ਸਸ੍ਪੇੰਡ ਕਰਨਾ ਬਿਲਕੁੱਲ ਬੇਤੁੱਕਾ ਅਤੇ ਤਰਕਹੀਨ ਜਾਪਦਾ ਹੈ |ਅਧਿਆਪਕ ਜਥੇਬੰਦੀਆਂ ਵਿੱਚ ਬਹੁਤ ਰੋਸ਼ ਹੈ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਮੁਅੱਤਲ ਕੀਤੇ ਕਰਮਚਾਰੀਆਂ ਨੂੰ ਤੁਰੰਤ ਬਹਾਲ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ ਜਿਸ ਦੀ ਜਿੰਮੇਵਾਰੀ ਸਿੱਖਿਆ ਵਿਭਾਗ ਅਤੇ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ।ਇਸ ਮੌਕੇ ਤੇ ਉਪਕਾਰ ਸਿੰਘ,ਯੋਧ ਸਿੰਘ, ਰਜਿੰਦਰ ਕੁਮਾਰ,ਸੁਨੀਲ ਕੁਮਾਰ,ਜਤਿੰਦਰ ਸਿੰਘ,ਸਰਬਜੀਤ ਸਿੰਘ,ਪਰਦੀਪ ਸਿੰਘ,ਬਲਵਿੰਦਰ ਸਿੰਘ, ਮਨਮੋਹਨ ਰਾਏ,ਅਜੇ ਕੁਮਾਰ,ਪੰਕਜ ਸ਼ਰਮਾ,ਪ੍ਰਵੀਨ ਕੁਮਾਰ, ਮਨਜੀਤ ਸਿੰਘ,ਸ਼ਸ਼ੀ ਕੁਮਾਰ, ਮਨੋਹਰ ਲਾਲ ਆਦਿ ਹਾਜ਼ਰ ਸਨ।