Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬੀਜੇਪੀ ਦੇ ਨੇਤਾ ਸਿਆਸੀ ਲਾਹਾ ਖੱਟਣ ਲਈ ਬੇਤੁਕੇ ਬਿਆਨ ਦੇ ਕੇ ਪੰਜਾਬੀਆਂ ਤੇ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕਰਨ : ਹਰਪ੍ਰੀਤ ਸਿੰਘ ਕਾਹਲੋਂ

ਬੀਜੇਪੀ ਦੇ ਨੇਤਾ ਸਿਆਸੀ ਲਾਹਾ ਖੱਟਣ ਲਈ ਬੇਤੁਕੇ ਬਿਆਨ ਦੇ ਕੇ ਪੰਜਾਬੀਆਂ ਤੇ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕਰਨ : ਹਰਪ੍ਰੀਤ ਸਿੰਘ ਕਾਹਲੋਂ

ਬਟਾਲਾ ( ਅਵਿਨਾਸ਼ ) ਜ਼ਿਲ੍ਹਾ ਕਨਵੀਨਰ ਭਾਰਤੀ ਕਿਸਾਨ ਯੂਨੀਅਨ ਏਕਤਾ ਡੱਲੇਵਾਲ ਦੋ ਦਿਨਾਂ ਤੋਂ ਹਾਲਾਤਾਂ ਨੂੰ ਵੇਖਦੇ ਹੋਏ ਬੀ ਕੇ ਯੂ ਏ ਸਿੱਧੂਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਬਲਾਕ ਆਗੂਆਂ ਦੀ ਮੀਟਿੰਗ ਹਰਪ੍ਰੀਤ ਸਿੰਘ ਕਾਹਲੋਂ ਜ਼ਿਲ੍ਹਾ ਕਨਵੀਨਰ ਦੀ ਅਗਵਾਈ ਹੇਠ ਹੋਈ ।p ਜਿਸ ਵਿਚ ਬੋਲਦਿਆਂ ਹਰਪ੍ਰੀਤ ਸਿੰਘ ਕਾਹਲੋਂ ਨੇ ਦੇਸ਼ ਅਤੇ ਪੰਜਾਬ ਦੇ ਬੀ ਜੇ ਪੀ ਦੇ ਲੀਡਰਾਂ ਨੂੰ ਕਿਹਾ ਕਿ ਉਹ ਵੱਖ ਵੱਖ ਤਰ੍ਹਾਂ ਦੇ ਬੇਤੁਕੇ ਬਿਆਨ ਦੇ ਕੇ ਪੰਜਾਬੀਆਂ ਅਤੇ ਕਿਸਾਨਾਂ ਨੂੰ ਬਦਨਾਮ ਕਰਨਾ ਤੁਰੰਤ ਬੰਦ ਕਰਨ ਅਤੇ ਇਸ ਸਚਾਈ ਨੂੰ ਕਬੂਲ ਕਰਨ ਕੇ ਪੰਜਾਬੀਆਂ ਅਤੇ ਕਿਸਾਨ ਮਜ਼ਦੂਰ ਭਾਈਚਾਰੇ ਦਾ ਮੋਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਜਿਸ ਕਰ ਕੇ 5 ਜਨਵਰੀ ਦੀ ਰੈਲੀ ਵਿੱਚ ਕੁਰਸੀਆਂ ਖਾਲੀ ਰਹੀਆਂ ,ਇੱਕ ਸਾਲ ਵਿੱਚ 750 ਕਰੀਬ ਸ਼ਹੀਦ ਕਿਸਾਨ ਮਜ਼ਦੂਰਾਂ ਦੀਆਂ ਸ਼ਹਾਦਤਾਂ ਅਤੇ ਲਖੀਮਪੁਰ ਕਾਂਡ ਦੇ ਤਹਿ ਹੋ ਚੁੱਕੇ ਅਜੇ ਮਿਸ਼ਰਾ ਅਤੇ ਪਰਿਵਾਰਕ ਮੈਂਬਰ ਦੋਸ਼ੀ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਖੁੱਲ੍ਹੇਆਮ ਸਰਕਾਰੀ ਪ੍ਰੋਗਰਾਮਾਂ ਵਿਚ ਹਿੱਸਾ ਲੈ ਰਹੇ ਹਨ। ਐੱਮ ਐੱਸ ਪੀ ਅਤੇ ਹੋਰ ਕਿਸਾਨੀ ਮੰਗਾਂ ਤੇ ਸਰਕਾਰ ਨੇ ਵਾਅਦਾ ਕਰ ਕੇ ਇਕ ਸਟੈੱਪ ਵੀ ਅੱਗੇ ਨਹੀਂ ਪੁੱਟਿਆ। ਮੋਦੀ ਦੇਸ਼ ਦਾ ਪ੍ਰਧਾਨ ਹੋ ਕੇ ਤੇ ਉਸਦੇ ਟੋਲੀ ਦਾਰ ਦੂਜੇ ਰਾਜਾਂ ਚ ਸਿਆਸੀ ਲਾਹਾ ਲੈਣ ਲਈ ਝੂਠੀ ਅਤੇ ਬੇਤੁਕੀ ਬਿਆਨਬਾਜ਼ੀ ਕਰ ਕੇ ਪੰਜਾਬ ਨੂੰ ਬਦਨਾਮ ਕਰ ਰਹੇ ਹਨ ,ਤੁਰੰਤ ਬੰਦ ਹੋਵੇ । ਲੋਕਤੰਤਰ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਉਣ ਵਾਲੀਆਂ ਸਰਕਾਰਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਸਿੰਘ ਭੰਬੋਈ, ਦਰਸ਼ਨ ਸਿੰਘ ਔਲਖ ਕੈਸ਼ੀਅਰ, ਦਫ਼ਤਰ ਸਕੱਤਰ ਜਗੀਰ ਸਿੰਘ ਖਹਿਰਾ, ਬੁਲਾਰਾ ਅਜਾਇਬ ਸਿੰਘ, ਪਾਲ ਸਿੰਘ ਭੰਬੋਈ, ਬਿਕਰਮਜੀਤ ਸਿੰਘ ਸ਼ਾਹਬਾਦ, ਸੀਨੀਅਰ ਨੇਤਾ ਅਮਰੀਕ ਸਿੰਘ ਗੋਰਖਾ ,ਗੁਰਪ੍ਰੀਤ ਸਿੰਘ ,ਬਲਾਕ ਆਗੂ ਬਲਜਿੰਦਰ ਸਿੰਘ, ਪ੍ਰੈੱਸ ਸਕੱਤਰ ਸੁਰਜੀਤ ਸਿੰਘ, ਕੋ ਕਨਵੀਨਰ ਰਾਮ ਸਿੰਘ ਗੁਰਾਇਆ ,ਬੀਬੀ ਜਤਿੰਦਰ ਕੌਰ ਬਲਾਕ ਆਗੂ ਬਟਾਲਾ ,ਸੀਨੀਅਰ ਸਾਥੀ ਦੀਪ ਬਾਬਾ, ਚਮਨ ਲਾਲ ਸਿੰਘ, ਕੋ ਕਨਵੀਨਰ ਤਰਲੋਕ ਸਿੰਘ ਰੰਧਾਵਾ, ਸੂਬੇਦਾਰ ਬਲਵਿੰਦਰ ਸਿੰਘ, ਸੁਖਚੈਨ ਸਿੰਘ ਆਦੋਵਾਲੀ ,ਗੁਰਦੀਪ ਸਿੰਘ ,ਲਖਵਿੰਦਰ ਸਿੰਘ ਤਲਵੰਡੀ ਲਾਲ ਸਿੰਘ, ਪ੍ਰਧਾਨ ਲਖਵਿੰਦਰ ਸਿੰਘ, ਬਖਸ਼ੀਸ ਸਿੰਘ, ਪਲਵਿੰਦਰ ਸਿੰਘ, ਰਣਜੀਤ ਸਿੰਘ ਬਹਾਦਰ ਹੁਸੈਨ, ਸੁਰਜੀਤ ਸਿੰਘ ਊਧਨਵਾਲ, ਸੁਰਿੰਦਰਪਾਲ ਮੱਲ੍ਹੀ , ਸਤਿੰਦਰਪਾਲ ਸਿੰਘ ,ਇੰਦਰਜੀਤ ਬੌਬੀ, ਬਿਕਰਮਜੀਤ ਸਿੰਘ ਮਸਾਣੀਆਂ, ਨਿਸ਼ਾਨ ਸਿੰਘ, ਸਤਨਾਮ ਸਿੰਘ ਕਾਲੀਆ ਆਦਿ ਹਾਜ਼ਰ ਸਨ ।