ਦਸੂਹਾ 14 ਦਸੰਬਰ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਕੋਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕਰਨਲ ਜੇ.ਐਲ. ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹੈਲੀਕਾਪਟਰ ਦੁਰਘਟਨਾ ਵਿੱਚ ਸ਼ਹੀਦ ਹੋਏ ਚੀਫ ਆਫ ਦਿ ਡਿਫੈਂਸ ਸਟਾਫ਼ ਸ਼੍ਰੀ ਬਿਪਨ ਰਾਵਤ, ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਨਾਲ ਸ਼ਹੀਦ ਹੋਏ ਅਧਿਕਾਰੀ ਅਤੇ ਜਵਾਨਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸਕੱਤਰ ਜਰਨਲ ਚੌ. ਕੁਮਾਰ ਸੈਣੀ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਚੁਣਾਵ ਆਉਂਦੇ ਸਾਲ ਜਨਵਰੀ ਮਹੀਨੇ ਵਿੱਚ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬ੍ਰਹਮਦੇਵ ਰੱਲ੍ਹਣ, ਧਰਮਪਾਲ ਸਲਗੋਤਰਾ, ਰਜਿੰਦਰ ਸਿੰਘ ਟਿੱਲੂਵਾਲ, ਭਾਗ ਸਿੰਘ, ਰਿਟਾਇਰ ਪ੍ਰਿੰਸੀਪਲ ਸਤੀਸ਼ ਕਾਲੀਆ, ਅਨਿਲ ਕੁਮਾਰ, ਜਗਮੋਹਨ ਸ਼ਰਮਾ, ਹਰਮਿੰਦਰ ਸਿੰਘ, ਜੋਗਿੰਦਰ ਸਿੰਘ, ਸੁਰਿੰਦਰ ਨਾਥ, ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਟਾਂਡਾ ਅਤੇ ਵਿਨੋਦ ਹੰਸ ਆਦਿ ਹਾਜ਼ਰ ਸਨ।