Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing *ਟਾਂਡਾ ਪੁਲਿਸ ਵੱਲੋਂ ਨਬਾਲਿਗ ਲੜਕੀ ਨਾਲ ਬਲਤਕਾਰ ਕੇਸ ਵਿਚ 24 ਘੰਟੇ ਅੰਦਰ ਦੋ ਦੋਸ਼ੀ ਗ੍ਰਿਫਤਾਰ*

*ਟਾਂਡਾ ਪੁਲਿਸ ਵੱਲੋਂ ਨਬਾਲਿਗ ਲੜਕੀ ਨਾਲ ਬਲਤਕਾਰ ਕੇਸ ਵਿਚ 24 ਘੰਟੇ ਅੰਦਰ ਦੋ ਦੋਸ਼ੀ ਗ੍ਰਿਫਤਾਰ*

ਟਾਂਡਾ (PPT NEWS) 

21 ਅਗਸਤ : ਨਬਾਲਿਗ ਲੜਕੀ ਨਾਲ ਬਲਤਕਾਰ ਕੇਸ ਵਿਚ 24 ਘੰਟੇ ਅੰਦਰ ਦੋ ਦੋਸ਼ੀ ਗ੍ਰਿਫਤਾਰ ਨੂੰ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਗੋਤਮ ਪੁੱਤਰ ਵਿਜੇ ਕੁਮਾਰ ਵਾਸੀ ਰੋਸ਼ਨੀ ਪੀਰ ਮਹੱਲਾ ਟਾਂਡਾ ਥਾਣਾ ਟਾਂਡਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਨਸੀਬ ਚੰਦ ਵਾਸੀ ਰੋਸ਼ਨੀ ਪੀਰ ਮਹੱਲਾ ਟਾਂਡਾ ਥਾਣਾ ਟਾਂਡਾ ਵਜੋਂ ਹੋਈ ਹੈ ।

ਇਸ ਸਬੰਧੀ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਨੇ ਜਿਲੇ ਅੰਦਰ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ। ਜਿਸ ਤਹਿਤ ਸਰਬਜੀਤ ਸਿੰਘ ਬਾਹੀਆਂ ਐਸ.ਪੀ ਇੰਨਵੈਸੀਗੇਸ਼ਨ ਅਤੇ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਦੀ ਅਗਵਾਈ ਵਿਚ ਇੰਸ ਕਮਲੇਸ਼ ਕੌਰ ਅਤੇ ਏ ਐਸ ਆਈ ਮਨਿੰਦਰ ਕੋਰ ਵਲੋਂ ਥਾਣਾ ਟਾਂਡਾ ਦੇ ਏਰੀਆ ਵਿਚ ਮਿਤੀ 19-08-2023 ਦੇਰ ਸ਼ਾਮ ਨੂੰ ਨਬਾਲਿਗ ਲੜਕੀ ਨਾਲ ਹੋਏ ਬਲਤਕਾਰ ਸਬੰਧੀ ਮੁਕਦਮਾ ਦਰਜ ਕਰਕੇ ਤੁਰੰਤ ਤਫਤੀਸ਼ ਅਮਲ ਵਿਚ ਲਿਆਦੀ ਅਤੇ ਅਧੁਨਿਕ ਢੰਗ ਤਰੀਕੇ ਨਾਲ ਉਪਰਾਲੇ ਕਰਕੇ 24 ਘੰਟੇ ਅੰਦਰ ਦੋ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਇਕ ਹੋਰ ਦੋਸ਼ੀ ਦੀ ਤਲਾਸ਼ ਸਬੰਧੀ ਰੇਡ ਕੀਤੇ ਜਾ ਰਹੇ ਹਨ । ਗ੍ਰਿਫਤਾਰ ਦੋਸ਼ੀਆਨ ਨੂੰ ਜਾਬਤਾ ਅਨੁਸਾਰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।