ਚੰਡੀਗੜ੍ਹ :- PPT BUREAU ਪਿਛਲੇ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੇ ਮੋਰਚਾ ਜਿੱਤ ਲਿਆ ਹੈ । ਕੇਂਦਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗ ਮੰਨ ਲਾਈਆਂ ਹਨ ਤੇ ਲਿਖਤੀ ਦੇ ਦਿੱਤਾ ਗਿਆ ਹੈ . ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਤੋਂ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਹੈ । ਦਿੱਲੀ ਬਾਰਡਰਾਂ ‘ਤੇ ਲਗਭਗ ਇੱਕ ਸਾਲ 13 ਦਿਨਾਂ ਤੱਕ ਚੱਲਿਆ ਕਿਸਾਨ ਅੰਦਲੋਨ ਜਿੱਤ ਵਿੱਚ ਬਦਲ ਗਿਆ ਹੈ। ਮੋਦੀ ਸਰਕਾਰ ਵੱਲੋਂ ਸਾਰੀਆਂ ਮੰਗਾਂ ‘ਤੇ ਸਹਿਮਤੀ ਜਤਾਉਣ ਤੋਂ
0 ਬਾਅਦ ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਉੱਥੇ ਹੀ, ਕਿਸਾਨ ਆਗੂ ਰਾਕੇਸ਼ ਟਿਕੈਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆ ਸਕਦੇ ਹਨ। ਇਸ ਦਾ ਐਲਾਨ ਖੁਦ ਰਾਕੇਸ਼ ਟਿਕੈਤ ਵੱਲੋਂ ਕੀਤਾ ਗਿਆ ਸੀ।