ਵੱਡੀ ਖਬਰ..ਸੁਨਿਆਰੇ ਦੀ ਦੁਕਾਨ ਤੋ ਸੋਨੇ ਦੀਆਂ ਮੁੰਦਰੀਆਂ ਚੁੱਕ ਕੇ ਨਕਲੀ ਰੱਖਣ ਦੇ ਦੋਸ਼ ਵਿੱਚ ਪਤੀ-ਪਤਨੀ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 9 ਦਸੰਬਰ ( ਅਸ਼ਵਨੀ ) : ਸੁਨਿਆਰੇ ਦੀ ਦੁਕਾਨ ਤੋ ਸੋਨੇ ਦੀਆ ਮੁੰਦਰੀਆਂ ਚੁੱਕ ਕੇ ਨਕਲੀ ਮੁੰਦਰੀਆਂ ਰੱਖਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਸੁਨਿਆਰੇ ਦੀ ਸ਼ਿਕਾਇਤ ਤੇ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਜਨਕ ਰਾਜ ਪੁੱਤਰ ਤੇਜ ਰਾਮ ਵਾਸੀ ਧਾਰੀਵਾਲ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਦੀ ਜਿਉਲਰ ਦੀ ਦੁਕਾਨ ਉਪਰ ਬੀਤੀ 3 ਮਾਰਚ ਨੂੰ ਕਰੀਬ 2.20 ਵਜੇ ਸੁਪਿੰਦਰ ਕੋਰ ਪਤਨੀ ਜਸਪਾਲ ਸਿੰਘ ਅਤੇ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਗੁਰਦਿਆਲ ਸਿੰਘ ਵਾਸੀਆਨ ਅਮਿ੍ਰਤਸਰ ਉਸ ਦੀ ਜਿੳ ਦੀ ਦੁਕਾਨ ਤੇ ਅਆਏ ਉਹਨਾ ਤਿੰਨ ਸੋਨੇ ਦੀਅਾ ਲੇਡੀਜ ਮੁੰਦਰੀਆਂ ਲਈਆ ਅਤੇ ਆਪਣੇ ਪਾਸ ਰੱਖ ਲਈਆ ਅਤੇ ਉਹਨਾ ਨਾਲ ਮਿਲਦੀਆਂ ਨਕਲੀ ਮੁੰਦਰੀਅਾ ਵਾਪਸ ਰੱਖ ਦਿੱਤਿਆਂ ਤੇ ਦੁਕਾਨ ਤੋ ਚਲੇ ਗਏ । ਸਹਾਇਕ ਸਬ ਇੰਸਪੈਕਟਰ ਏਲੀਆ ਮਸੀਹ ਨੇ ਦਸਿਆਂ ਕਿ ਜਨਕ ਰਾਜ ਦੀ ਸ਼ਿਕਾਇਤ ਤੇ ਉਕਤ ਪਤੀ-ਪਤਨੀ ਵਿਰੁੱਧ ਧਾਰਾ 420 ਅਤੇ 380 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।