ਗੜ੍ਹਦੀਵਾਲਾ 2 ਜਨਵਰੀ (ਚੌਧਰੀ) : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਬਹੁਤ ਹੀ ਵੱਡਾ ਬਲ ਮਿਲਿਆ ਜਦੋਂ ਸ਼ਹਿਰ ਦੇ ਪ੍ਰਸਿੱਧ ਨੌਜਵਾਨ ਆਗੂ ਰਾਜੇਸ਼ ਕੁਮਾਰ ਰਾਜ ਟੈਲੀਕੌਮ ਵਾਲੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਸ਼ਹਿਰੀ ਪ੍ਰਧਾਨ ਵਿਵੇਕ ਗੁਪਤਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਜਿਨ੍ਹਾਂ ਨੂੰ ਸਿਰੋਪਾਓ ਭੇਟ ਕਰ ਕੇ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਸਰਦਾਰ ਕਮਲਜੀਤ ਸਿੰਘ ਕੁਲਾਰ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਵਲੋਂ ਜੀ ਆਇਆਂ ਆਖਿਆ ਗਿਆ। ਇਸ ਮੌਕੇ ਸਰਦਾਰ ਕਮਲਜੀਤ ਸਿੰਘ ਕੁਲਾਰ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਲਗਾਤਾਰ ਸ਼ਾਮਲ ਹੋ ਰਹੇ ਹਨ. ਅਤੇ ਬਹੁਤ ਹੀ ਜਲਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰੀ ਬਹੁਮਤ ਨਾਲ ਸਰਕਾਰ ਬਣਾਵੇਗਾ ਜਿਸ ਵਿਚ ਨੌਜਵਾਨਾਂ ਦਾ ਵੱਡਾ ਰੋਲ ਹੋਵੇਗਾ. ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਭੁੱਟੋ ਜ਼ਿਲ੍ਹਾ ਜਨਰਲ ਸਕੱਤਰ ਵਰਿੰਦਰ ਗੋਇਲ ਜ਼ਿਲ੍ਹਾ ਵਾਈਸ ਪ੍ਰਧਾਨ ਸਰਦਾਰ ਜਸਵੰਤ ਸਿੰਘ ਪੱਖੋਵਾਲ,ਕੰਢੀ ਸਰਕਲ ਦੇ ਪ੍ਰਧਾਨ ਸੰਜੀਵ ਸਿੰਘ ਕੋਈ ਗੜ੍ਹਦੀਵਾਲ ਸਰਕਲ ਦੇ ਵਾਈਸ ਪ੍ਰਧਾਨ ਮਾਸਟਰ ਸੰਦੀਪ ਸਿੰਘ ਸੋਨੂੰ ਡੱਫਰ,ਸਰਕਲ ਪ੍ਰਧਾਨ ਬਲਵਿੰਦਰ ਸਿੰਘ ਚਿਪਡ਼ਾ, ਸਾਬਕਾ ਸਰਪੰਚ ਸਤਬੀਰ ਸਿੰਘ ਬੈਰਮਪੁਰ, ਕਮਲਜੀਤ ਸਿੰਘ ਲਿੱਟ,ਜਸਵਿੰਦਰ ਸਿੰਘ ਮਾਛੀਆਂ, ਮਨਜੀਤ ਸਿੰਘ ਮਾਛੀਆਂ. ਹੈਪੀ ਗਡ਼੍ਹਦੀਵਾਲ, ਜਸਵਿੰਦਰ ਸਿੰਘ, ਰਾਣੀ ਇਕਬਾਲ ਸਿੰਘ ਸੰਦਲ ਗੜ੍ਹਦੀਵਾਲ, ਅਮਨ, ਬੱਗਾ, ਸ਼ਹਿਰੀ ਜਨਰਲ ਸਕੱਤਰ ਆਦੇਸ਼ ਗੁਪਤਾ, ਅਵਤਾਰ ਸਿੰਘ ਬੈਰਮਪੁਰ, ਨੌਜਵਾਨ ਯੂਥ ਆਗੂ ਤੇਜਿੰਦਰ ਸਿੰਘ ਨੰਗਲ ਖੂੰਗਾ, ਪ੍ਰਭਦੀਪ ਸਿੰਘ ਝਾਵਰ ਅਤੇ ਲੱਕੀ ਰਾਈ ਵਿਸ਼ੇਸ਼ ਰੂਪ ਵਿੱਚ ਮੌਜੂਦ ਸਨ।
ਸ਼੍ਰੋਮਣੀ ਅਕਾਲੀਦਲ 2022 ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗਾ : ਕਮਲਜੀਤ ਕੁਲਾਰ,ਵਿਵੇਕ ਗੁਪਤਾ
- Post published:January 2, 2022