ਗੁਰਇਕਬਾਲ ਸਿੰਘ ਕਾਹਲੋਂ ਅਤੇ ਸਾਥੀਆਂ ਨੇ ਸੰਭਾਲੀ ਕਮਾਨ
ਗੁਰਦਾਸਪੁਰ 8 ਨਵੰਬਰ ( ਅਸ਼ਵਨੀ ) : ਲੋਕ ਅਧਿਕਾਰ ਲਹਿਰ ਦੇ ਮੋਢੀ ਬਲਵਿੰਦਰ ਸਿੰਘ ਪਿਆਰੇਆਣਾ ਨੇ ਆਪਣੀ ਮੁਹਿੰਮ ਦੀਆਂ ਹੱਦਾਂ ਵਧਾਉਦਿਆਂ ਗੁਰਦਾਸਪੁਰ ਜਿਲੇ ਦੇ ਵੱਖ ਵੱਖ ਥਾਵਾਂ ਤੇ ਆਮ-ਖਾਸ ਲੋਕਾਂ ਨਾਲ ਮੀਟਿੰਗਾਂ ਕੀਤੀਆਂ।ਧਾਰੀਵਾਲ ਵਿਖੇ ਸ.ਜਸਬੀਰ ਸਿੰਘ ਡਡਵਾਂ ਦੀ ਰਹਿਨੁਮਾਈ ਵਿੱਚ ਪ੍ਰਮੁੱਖ ਸ਼ਹਿਰੀਆਂ ਦੀ ਮੀਟਿੰਗ ਕੀਤੀ।ਉਪਰੰਤ ਗੁਰਦਾਸਪੁਰ ਵਿਖੇ ਸ.ਗੁਰਮੀਤ ਸਿੰਘ ਪਾਹੜਾ ਵੱਲੋਂ ਅਯੋਜਿਤ ਮੀਟਿੰਗ ਵਿੱਚ ਲੋਕ ਅਧਿਕਾਰ ਲਹਿਰ ਦੀਆਂ ਨੀਤੀਆਂ ਤੇ ਪਾਲਿਸੀ ਪ੍ਰੋਗਰਾਮਾਂ ਬਾਰੇ ਬੋਲਦਿਆਂ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਪਿਛਲੇ 74 ਸਾਲਾਂ ਤੋਂ ਝੂਠ ਬੋਲ ਕੇ ਆਮ ਲੋਕਾਂ ਨੂੰ ਆਰਥਿਕ,ਸਮਾਜਿਕ ਤੇ ਮਾਨਸਿਕ ਤੌਰ ਤੇ ਬਰਬਾਦ ਕਰ ਰਹੀਆਂ ਹਨ।ਸਿਆਸੀ ਮਾਫੀਆ ਦੀ ਰਹਿਨੁਮਾਈ ਵਿੱਚ ਰੇਤ ਮਾਫੀਆ, ਟਰਾਂਸਪੋਰਟ ਮਾਫੀਆ,ਡਰੱਗ ਮਾਫੀਆ,ਵਿਦਿਆ ਮਾਫੀਆ, ਸਿਹਤ ਮਾਫੀਆ,ਕੇਬਲ ਮਾਫੀਆ,ਭੂ ਮਾਫੀਆ ਤੇ ਹੋਰ ਮਾਫੀਏ ਲੋਕਾਂ ਤੇ ਸਰਕਾਰ ਨੂੰ ਲੁੱਟ ਰਹੇ ਹਨ।ਚੰਗੀ ਤੇ ਸਸਤੀ ਵਿਦਿਆ, ਸਸਤੀਆਂ ਸਿਹਤ ਸਹੂਲਤਾਂ,ਰੁਜਗਾਰ,ਪੱਕੀਆਂ ਨੌਕਰੀਆਂ ਸਭ ਅਹਿਮ ਮੁੱਦੇ ਠੰਡੇ ਬਸਤੇ ਪਾ ਰੱਖੇ ਹਨ।ਅਸਲ ਵਿੱਚ ਲੋਕਤੰਤਰ ਦੀ ਆੜ ਵਿੱਚ ਸਿਆਸੀ ਮਾਫੀਏ ਦਾ ਰਾਜ ਹੈ।ਉਹਨਾਂ ਨੇ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਜੇ ਇਸ ਸਿਆਸੀ ਮਾਫੀਏ ਤੋਂ ਮੁਕਤ ਅਸਲੀ ਲੋਕਤੰਤਰ ਕਾਇਮ ਕਰਨਾ ਹੈ ਤਾਂ ਲੋਕ ਅਧਿਕਾਰ ਲਹਿਰ ਦੀ ਵਿਚਾਰਧਾਰਾ ਨਾਲ ਜੁੜ ਕੇ ਆਪਣੇ ਆਪਣੇ ਹਲਕੇ ਵਿੱਚ ਕਮੇਟੀਆਂ ਬਣਾ ਕੇ ਉਹਨਾਂ ਰਾਹੀਂ ਚੰਗੇ ਕਿਰਦਾਰ ਵਾਲੇ ਆਪਣੇ ਉਮੀਦਵਾਰ ਚੁਣਕੇ ਉਹਨਾਂ ਦੀ ਚੋਣ ਖੁਦ ਲੜੋ ਅਤੇ ਆਪਣੇ ਲੋਕਾਂ ਦੀ ਸਰਕਾਰ ਬਣਾਓ ਤਾਂ ਜੋ ਚੰਗੀ ਵਿਦਿਆ ਨੀਤੀ,ਸਸਤੀ ਸਿਹਤ ਨੀਤੀ,ਉਦਯੋਗ ਆਧਾਰਿਤ ਖੇਤੀ ਨੀਤੀ,ਵਪਾਰ ਨੀਤੀ, ਟਰਾਸਪੋਰਟ ਨੀਤੀ,ਰੇਤ ਬੱਜਰੀ ਨੀਤੀ,ਰੁਜਗਾਰ ਨੀਤੀ, ਸਮਾਜਿਕ ਸੁਰੱਖਿਆ ਨੀਤੀ ਆਦਿ ਬਣਾ ਕੇ ਪੰਜਾਬ ਨੂੰ ਅਸਲੀ ਰੂਪ ਵਿੱਚ ਬਚਾਇਆ ਜਾ ਸਕੇ।ਬਾਹਰ ਜਾ ਰਹੇ ਪੜ੍ਹੇ ਲਿਖੇ ਲੋਕਾਂ ਨੂੰ ਆਪਣੇ ਸੂਬੇ ਵਿਚ ਰੁਜਗਾਰ ਤੇ ਸਨਮਾਨ ਯੋਗ ਜਿੰਦਗੀ ਜਿਊਣ ਦਾ ਮਹੌਲ ਦਿੱਤਾ ਜਾ ਸਕੇ।ਇਸ ਸਮੇਂ ਉਹਨਾਂ ਨਾਲ ਡਾ.ਜੀ ਐਸ ਕਾਹਲੋਂ ਖੇਤੀ ਵਿਗਿਆਨੀ,ਜਸਬੀਰ ਸਿੰਘ ਡਡਵਾਂ, ਮੁਖਵਿੰਦਰ ਸਿੰਘ ਲੇਹਲ,ਗੁਰਵਿੰਦਰਪਾਲ ਸਿੰਘ ਸਾਹਬੀ, ਸੂਬੇਦਾਰ ਮਾਨ,ਗੁਰਮੁਖ ਸਿੰਘ ਠੇਕੇਦਾਰ,ਬੂਟਾ ਰਾਮ ਅਜ਼ਾਦ ਗੁਰਦਾਸਪੁਰ,ਕਸ਼ਮੀਰ ਸਿੰਘ ਮਾੜੀ,ਹੀਰਾ ਸਿੰਘ ਸੈਨਪੁਰ,ਟਿੰਕੂ ਗਾਦੜੀਆਂ,ਸਮੇਤ ਹੋਰ ਕਈ ਪ੍ਰਮੁੱਖ ਲੋਕ ਹਾਜਰ ਸਨ।