Prime Punjab Times

Latest news
 *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड...
You are currently viewing  *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆਣ*

 *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆਣ*

ਗੜ੍ਹਦੀਵਾਲਾ (ਚੌਧਰੀ )

*ਭਗਵਾਨ ਵਾਲਮੀਕਿ ਨੌਜਵਾਨ ਸਭਾ ਵੱਲੋਂ ਆਰਥੋ ਨੋਵਾ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਕੈਂਪ ਦਾ ਆਯੋਜਨ*

: ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਵੱਲੋਂ ਆਰਥੋ ਨੋਵਾ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ 26 ਸਤੰਬਰ 2026, ਦਿਨ ਸ਼ਨੀਵਾਰ ਨੂੰ ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 5ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ।

ਇਸ ਮੌਕੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਪੰਜਾਬ ਦੇ ਚੇਅਰਮੈਨ ਵਿਨੋਦ ਕਲਿਆਣ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲਗਾਏ ਜਾ ਰਹੇ ਇਸ ਕੈਂਪ ਦਾ ਉਦੇਸ਼ ਖੂਨਦਾਨ ਰਾਹੀਂ ਲੋੜਵੰਦ ਮਰੀਜ਼ਾਂ ਦੀ ਮਦਦ ਕਰਨਾ ਅਤੇ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਹੈ। ਖੂਨਦਾਨ ਇੱਕ ਮਹਾਨ ਸਮਾਜ ਸੇਵਾ ਹੈ, ਜਿਸ ਰਾਹੀਂ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਜਾ ਸਕਦੀ ਹੈ। ਇਸ ਮੌਕੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਵੱਲੋਂ ਖੂਨਦਾਨ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 26 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ ਪਹੁੰਚ ਕੇ ਖੂਨਦਾਨ ਕਰਨ ਅਤੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।