Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਰਿਟਰਨਿੰਗ ਅਫਸਰ ਨੂੰ ਮੋਬਾਇਲ ਫੋਨ ਤੇ ਧਮਕੀਆ ਦੇਣ ਵਾਲਾ ਪੁਲਿਸ ਵਲੋਂ ਕਾਬੂ

ਰਿਟਰਨਿੰਗ ਅਫਸਰ ਨੂੰ ਮੋਬਾਇਲ ਫੋਨ ਤੇ ਧਮਕੀਆ ਦੇਣ ਵਾਲਾ ਪੁਲਿਸ ਵਲੋਂ ਕਾਬੂ

ਬਟਾਲਾ,8 ਅਕਤੂਬਰ (ਅਵਿਨਾਸ਼ ਸ਼ਰਮਾ )

: ਪਰਸੋਤਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਨਗਰ ਸੁਧਾਰ ਟਰੱਸਟ ਸਕੀਮ ਨੰਬਰ 07 ਕੋਠੀ ਨੰਬਰ 126 ਗੁਰਦਾਸਪੁਰ ਦੀ ਪੰਚਾਇਤੀ ਚੋਣਾ 2024 ਵਿੱਚ ਬਲਾਕ ਬਟਾਲਾ ਵਿਖੇ ਆਰ.ਓ-। ਆਈ. ਕੇ ਗੁਜਰਾਲ ਇੰਸਟੀਚਿਊਟ ਬਟਾਲਾ ਵਿਖੇ ਡਿਉਟੀ ਲੱਗੀ ਸੀ ਅਤੇ ਉਸ ਪਾਸ 12 ਗ੍ਰਾਮ ਪੰਚਾਇਤਾ ਚੋਣਾਂ ਲਈ ਅਲਾਟ ਕੀਤੀਆ ਗਈਆ ਸੀ।

5 ਅਕਤੂਬਰ ਨੂੰ ਸਵੇਰੇ 12-04 ਏ.ਐਮ ਤੋ 12-53 ਏ.ਐਮ ਤੱਕ 10 ਵੱਟਸਐਪ ਕਾਲ ਨੰਬਰ +(510)7149692 ਤੋ ਉਸਦੇ ਨਿੱਜੀ ਨੰਬਰ 94170-73412 ਤੇ ਕਾਲਾ ਆਈਆ ਜੋ ਕਿ ਉਸਨੇ ਰਸੀਵ ਨਹੀ ਕੀਤੀਆ ਅਤੇ ਸਵੇਰੇ ਸਮਾ 08-26 ਏ.ਐਮ ਤੋ 09-00 ਏ.ਐਮ ਦੁਬਾਰਾਂ ਵੱਟਸਐਪ ਕਾਲ ਉਸਦੇ ਨੰਬਰ ਤੇ ਆਈਆ ਤੇ ਉਸਨੇ ਅਟੈਂਡ ਕਰ ਲਈ ਤਾ ਅੱਗੋ ਕਿਸੇ ਨਾ ਮਾਲੂਮ ਵਿਆਕਤੀ ਨੇ ਉਸ ਨੂੰ ਕਿਹਾ ਕਿ ਮੈ ਜੱਗੂ ਭਗਵਾਨਪੁਰੀਆ ਬੋਲ ਰਿਹਾ ਹਾਂ ਤੁਸੀ ਪੰਚਾਇਤ ਦੇ ਇਲੈਕਸ਼ਨ ਵਿੱਚ ਕਿਲਾ ਦਰਸਨ ਸਿੰਘ ਗ੍ਰਾਮ ਪੰਚਾਇਤ ਬਲਾਕ ਬਟਾਲਾ ਦੇ ਇੱਕ ਉਮੀਦਵਾਰ ਦੇ ਨਾਮਜਦਗੀ ਦੇ ਦਸਤਾਵੇਜਂ ਰੱਦ ਕਰ ਦਿਓ ਮੈਂ ਦੁਬਾਰਾ ਫੋਨ ਨਹੀ ਕਰਨਾ ਇਹ ਗੱਲ ਧਮਕੀ ਭਰੇ ਲਹਿਜੇ ਨਾਲ ਕਹੀ ਤੇ ਫੋਨ ਕੱਟ ਦਿੱਤਾ।

ਪਰਸੋਤਮ ਸਿੰਘ ਆਰ.ਓ-1 ਨੂੰ ਧਮਕੀ ਦੇਣ ਸਬੰਧੀ ਮੁਕੱਦਮਾ ਨੰਬਰ 281 ਮਿਤੀ 8-10-24 ਜੁਰਮ 224,351(2) ਭ.ਦ ਥਾਣਾ ਸਿਵਲ ਲਾਈਨ ਬਟਾਲਾ ਬਰਖਿਲਾਫ ਨਾਮਾਲੂਮ ਵਿਆਕਤੀ ਦਰਜ ਰਜਿਸਟਰ ਕੀਤਾ ਗਿਆ ਹੈ।

ਦੋਰਾਨੇ ਤਫਤੀਸ ਟੈਕਨੀਕਲ ਤਾਰੀਕੇ ਨਾਲ ਕੁਝ ਹੀ ਸਮੇ ਵਿੱਚ ਪਰਸੋਤਮ ਸਿੰਘ ਆਰ ਓ ਨੂੰ ਧਮਕੀਆ ਦੇਣ ਵਾਲੇ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗਿੱਲਾਵਾਲੀ ਨੂੰ ਟਰੇਸ ਕਰਕੇ ਅੱਜ ਮਿਤੀ 8 ਅਕਤੂਬਰ 2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਸਬੰਧੀ ਤਫਤੀਸ ਚੱਲ ਰਹੀ ਹੈ। ਜਿਸ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।