ਬਟਾਲਾ(ਅਵਿਨਾਸ਼ ਸ਼ਰਮਾ )
: ਐੱਸ ਐੱਸ ਪੀ ਬਟਾਲਾ (ਆਈ ਪੀ ਐਸ) ਸੁਹੇਲ ਕਾਸਿਮ ਮੀਰ ਦੇ ਨਿਰਦੇਸ਼ਾ ਹੇਠ ਪੁਲੀਸ ਪ੍ਰਸਾਸ਼ਨ ਵਲੋ ਨਸ਼ੀਲੇ ਪਦਾਰਥਾਂ ਦਾ ਕੰਮ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਕਿਲਾ ਲਾਲ ਸਿੰਘ ਦੇ ਮੁੱਖੀ ਐੱਸ ਐਚ ਓ ਪ੍ਰਭਜੋਤ ਸਿੰਘ ਅਠਵਾਲ ਵਲੋ ਵਿਸ਼ੇਸ਼ ਗੱਲ ਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਥਾਣਾ ਕਿਲਾ ਲਾਲ ਸਿੰਘ ਦੀ ਪੁਲੀਸ ਵਲੋ ਪਿੰਡ ਧਵਾਂਨ, ਕੋਟ ਮਜਲਸ ਅਤੇ ਦਮੋਦਰ ਨੂੰ ਜਾਣ ਵਾਲੀ ਸੜਕ ਤੇ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਬੁੱਲਟ ਮੋਟਰਸਾਇਕਲ ਤੇ ਆ ਰਹੇ ਵਿਅਕਤੀ ਨੂੰ ਰੋਕਿਆ ਤਾਂ ਉਸ ਨੇ ਆਪਣੀ ਜੇਬ ਵਿੱਚੋਂ ਕਾਲੇ ਰੰਗ ਦਾ ਮੋਮੀ ਲਿਫ਼ਾਫ਼ਾ ਸੁੱਟ ਦਿੱਤਾ ਜਿਸ ਦੇ ਜਾਂਚ ਕਰਨ ਤੇ ਉਸ ਲਿਫਾਫੇ ਵਿੱਚੋ 110 ਨਸ਼ੀਲੀਆਂ ਗੋਲੀਆਂ ਬਿਨਾਂ ਲੇਬਲ ਤੋ ਪਾਈਆਂ ਗਈਆਂ ਜਿਸ ਨੂੰ ਸੈਕਸ਼ਨ 22 ਦੇ ਅਧੀਨ ਮਾਮਲਾ ਦਰਜ਼ ਕਰ ਗਿਰਫ਼ਤਾਰ ਕਰ ਲਿਆ ਗਿਆ। ਐੱਸ ਐਚ ਓ ਪ੍ਰਭਜੋਤ ਸਿੰਘ ਅਠਵਾਲ ਨੇ ਕਿਹਾ ਕਿ ਉਕਤ ਵਿਅਕਤੀ ਕੋਲੋ ਇਕ ਕਾਲੇ ਰੰਗ ਦਾ ਬੁੱਲਟ ਮੋਟਰਸਾਇਕਲ ਵੀ ਬਰਾਮਦ ਕੀਤੀ ਗਿਆ ਹੈ। ਇਸ ਮੌਕੇ ਤੇ ਏ ਐੱਸ ਆਈ ਧਰਮਿੰਦਰ ਸਿੰਘ, ਏ ਐੱਸ ਆਈ ਸੁਖਦੇਵ ਸਿੰਘ, ਐਮ ਐਚ ਸੀ ਅਰਸ਼ਪ੍ਰੀਤ ਸਿੰਘ ਹਾਜ਼ਿਰ ਸਨ।*