ਬਟਾਲਾ, 20 ਮਾਰਚ (ਅਵਿਨਾਸ਼ ਸ਼ਰਮਾ)
: ਅੱਜ ਸਿੰਬਲ ਚੌਂਕ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਜਿਸ ਦੀ ਅਗਵਾਈ ਹਲਕਾ ਬਟਾਲਾ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਐਡਵੋਕੇਟ ਅਮਨਦੀਪ ਜੈਂਤੀਪੁਰ ਅਤੇ ਯੂਥ ਕਾਂਗਰਸ ਦੇ ਸਪੋਰਟਸ ਐਂਡ ਕਲਚਰਲ ਸੈਲ ਦੇ ਚੇਅਰਮੈਨ ਸੰਨੀ ਬੱਬਰ ਅਤੇ ਐਸ, ਸੀ, ਵਿੰਗ ਦੇ ਸਾਬਕਾ ਵਾਈਸ ਚੇਅਰਮੈਨ ਸੋਨੂੰ ਸੇਰਗਿੱਲ ਨੇ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਐਡਵੋਕੇਟ ਅਮਨਦੀਪ ਜੈਂਤੀਪੁਰ ਜੀ ਨੇ ਕਿਹਾ ਕਿ ਪਿਛਲੇ ਦਿਨੀਂ ਬਟਾਲਾ ਵਿੱਚ ਨੌਜਵਾਨ ਲੜਕਾ ਹਸਨਦੀਪ ਸਿੰਘ ਦਾ ਨਸ਼ੇ ਦੇ ਸੌਦਾਗਰਾਂ ਵੱਲੋਂ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਇਸ ਦੁੱਖ ਦੀ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਪੁਲਿਸ ਜਿਲ੍ਹਾ ਬਟਾਲਾ ਨੂੰ ਜ਼ੋਰਦਾਰ ਅਪੀਲ ਕਰਦੇ ਹਾਂ ਕਿ ਬਟਾਲਾ ਦੇ ਹੋਰਨਾਂ ਇਲਾਕਿਆਂ ਵਿੱਚ ਚਿੱਟੇ ਵਰਗੇ ਨਸ਼ੇ ਦੇ ਸੌਦਾਗਰ ਸਰੇਆਮ ਧੰਦਾ ਕਰ ਰਹੇ ਹਨ। ਜੇਕਰ ਇਹਨਾਂ ਉਪਰ ਜਲਦ ਕਾਰਵਾਈ ਨਹੀਂ ਕੀਤੀ ਤਾਂ ਸਾਨੂੰ ਮਜਬੂਰਨ ਸੰਘਰਸ ਕਰਨਾ ਪਵੇਗਾ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਤੋਂ ਇਲਾਵਾ ਕੌਂਸਲਰ ਜਗੀਰ ਖੋਖਰ ਅਤੇ ਕੌਂਸਲਰ ਕਸਤੂਰੀ ਲਾਲ ਅਤੇ ਕੌਂਸਲਰ ਰਮੇਸ ਬੂਰਾ ਅਤੇ ਕੌਂਸਲਰ ਜੋਗਿੰਦਰ ਸਿੰਘ ਅਤੇ ਸਾਬਕਾ ਕੌਂਸਲਰ ਸੋਨੂੰ ਭਗਤ ਅਤੇ ਬਾਬਾ ਭੁਪਿੰਦਰ ਸਿੰਘ ਨਾਮਧਾਰੀ ਅਤੇ ਸੰਜੀਵ ਕੁਮਾਰ ਖੋਸਲਾ ਅਤੇ ਯੂਥ ਕਾਂਗਰਸ ਬਟਾਲਾ ਦੇ ਮੀਤ ਪ੍ਰਧਾਨ ਸੰਦੀਪ ਕੁਮਾਰ ਭਗਤ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਹਾਜਰ ਸਨ।