Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਗਵਰਨਰ ਪੰਜਾਬ ਬਨਵਾਰੀ ਲਾਲ ਪਰੋਹਿਤ ਨੇ ਬਾਰਡਰ ਰੇਂਜ ਦੇ…..

ਗਵਰਨਰ ਪੰਜਾਬ ਬਨਵਾਰੀ ਲਾਲ ਪਰੋਹਿਤ ਨੇ ਬਾਰਡਰ ਰੇਂਜ ਦੇ…..

ਪਠਾਨਕੋਟ,(ਤਰੁਣ/ਰੋਹਿਤ)

ਗਵਰਨਰ ਪੰਜਾਬ ਬਨਵਾਰੀ ਲਾਲ ਪਰੋਹਿਤ ਨੇ ਬਾਰਡਰ ਰੇਂਜ ਦੇ ਪਿੰਡਾਂ ਦੇ ਸਰਪੰਚਾਂ-ਪੰਚਾਂ ਨਾਲ ਕੀਤੀ ਵਿਸੇਸ ਮੀਟਿੰਗ

ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਸਮਾਗਮ ਵਿੱਚ ਹਾਜਰ ਮਹਿਮਾਨਾਂ ਦਾ ਪਠਾਨਕੋਟ ਪਹੁੰਚਣ ਤੇ ਕੀਤਾ ਧੰਨਵਾਦ

 ਵਿਜੈ ਕੁਮਾਰ ਜੰਜੂਆ ਮੁੱਖ ਸਕੱਤਰ ਪੰਜਾਬ ਨੇ ਸਮਾਰੋਹ ਵਿੱਚ ਹਾਜਰ ਮਹਿਮਾਨਾਂ ਦਾ ਕੀਤਾ ਸਵਾਗਤ

12 ਸਤੰਬਰ : ਬਾਰਡਰ ਦੇ ਨਾਲ ਲਗਦੇ ਪਿੰਡਾਂ ਵਿੱਚ ਮਾਈਨਿੰਗ ਦਾ ਹੋਣਾ ਵੀ ਦੇਸ ਦੀ ਸੁਰੱਖਿਆ ਵਿਵਸਥਾ ਵਿੱਚ ਬਹੁਤ ਵੱਡਾ ਖਤਰਾ ਹੈ ਅਤੇ ਦੇਸ ਦੀ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਦੇ ਲਈ ਬਾਰਡਰ ਦੇ ਨਾਲ ਲਗਦੇ ਪਿੰਡਾਂ ਦਾ ਜਾਗਰੁਕ ਹੋਣਾ ਬਹੁਤ ਹੀ ਜਰੂਰੀ ਹੈ ਅਤੇ ਇਸ ਦੇ ਲਈ ਸਮੇਂ ਦੀ ਲੋੜ ਹੈ ਕਿ ਪਿੰਡਾਂ ਅੰਦਰ ਸੁਰੱਖਿਆ ਸਮਿਤੀਆਂ ਗਠਿਤ ਕੀਤੀਆ ਜਾਣ। ਇਹ ਪ੍ਰਗਟਾਵਾ ਸ੍ਰੀ ਬਨਵਾਰੀ ਲਾਲ ਪਰੋਹਿਤ ਗਵਰਨਰ ਪੰਜਾਬ ਨੇ ਅੱਜ ਪਠਾਨਕੋਟ ਵਿਖੇ ਪੰਡਿਤ ਦੀਨ ਦਿਆਲ ਉਪਾਧਿਆਏ ਆੱਡੀਟੋਰੀਅਮ ਵਿੱਚ ਜਿਲ੍ਹਾ ਪਠਾਨਕੋਟ ਅਧੀਨ ਬਾਰਡਰ ਨਾਲ ਲਗਦੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨਾਲ ਇੱਕ ਵਿਸੇਸ ਮੀਟਿੰਗ ਦੋਰਾਨ ਕੀਤਾ।ਅਪਣੇ ਸੰਬੋਧਨ ਦੋਰਾਨ ਗਵਰਨਰ ਪੰਜਾਬ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਨਜਾਇਜ ਮਾਈਨਿੰਗ ਦਾ ਮੂਦਾ ਬਹੁਤ ਵੱਡਾ ਹੈ ਅਤੇ ਇਹ ਮਾਈਨਿੰਗ ਹੁਣ ਦੇਸ ਦੇ ਲਈ ਖਤਰਾ ਬਣਦੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਬਾਰਡਰ ਦੇ ਨਾਲ ਇੰਨੀ ਜਿਆਦਾ ਮਾਈਨਿੰਗ ਹੋ ਗਈ ਹੈ ਕਿ ਸਰਾਰਤੀ ਤੱਤਵ ਉਨ੍ਹਾਂ ਖੱਡਾਂ ਦਾ ਫਾਇਦਾ ਉਠਾਉਂਦੇ ਹੋਏ ਦੇਸ ਅੰਦਰ ਦਾਖਲ ਹੋ ਸਕਦੇ ਹਨ ਜਿਨ੍ਹਾਂ ਦੇ ਕੱਲ ਨੂੰ ਨਤੀਜੇ ਹੋਰ ਵੀ ਗੰਭੀਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਬਾਰਡਰ ਰੇਂਜ ਵਿੱਚ ਆਉਂਦੇ ਪਿੰਡਾਂ ਨੂੰ ਜਾਗਰੂਕ ਕਰਨ ਆਏ ਹਨ ਕਿ ਦੇਸ ਦੀ ਸੁਰੱਖਿਆ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਸਾਡਾ ਸਾਰਿਆਂ ਦਾ ਜਾਗਰੂਕ ਹੋਣਾ ਬਹੁਤ ਹੀ ਲਾਜਮੀ ਹੈ। ਉਨ੍ਹਾਂ ਕਿਹਾ ਕਿ ਬਾਰਡਰ ਦੇ ਨਾਲ ਲਗਦੇ 6 ਜਿਲਿ੍ਹਆਂ ਅੰਦਰ ਇਕ ਲਹਿਰ ਲਿਆਉਂਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸਰਪੰਚ ਅਪਣੇ ਪਿੰਡਾਂ ਅੰਦਰ ਸੁਰੱਖਿਆ ਸਮਿਤੀਆਂ ਦਾ ਗਠਨ ਕਰਨ ਤਾਂ ਜੋ ਭਵਿੱਖ ਵਿੱਚ ਅਗਰ ਕਿਸੇ ਵੀ ਤਰ੍ਹਾਂ ਦੀ ਸਮਗਲਿੰਗ ਜਿਵੈਂ ਮਾਈਨਿੰਗ ਆਦਿ ਇਸ ਬਾਰੇ ਪੁਲਿਸ ਨੂੰ, ਪ੍ਰਸਾਸਨ ਨੂੰ ਅਗਾਹ ਕਰ ਸਕਣ। ਉਨ੍ਹਾਂ ਕਿਹਾ ਕਿ ਅਗਰ ਲੋਕ ਜਾਗਰੂਕ ਹੁੰਦੇ ਹਨ ਤਾਂ ਬਾਰਡਰ ਦੇ ਨਾਲ ਲਗਦੇ ਪਿੰਡਾਂ ਵਿੱਚ ਜੋ ਧਰਤੀ ਦੇ ਖਣਿਜ ਪਦਾਰਥਾਂ ਦੀ ਲੁੱਟ ਚਲ ਰਹੀ ਹੈ ਇਸ ਨੂੰ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਜਰੂਰਤ ਹੈ ਕਿ ਅਸੀਂ ਦੇਸ ਦੀ ਸੁਰੱਖਿਆ ਲਈ ਜਾਗਰੁਕ ਹੋ ਕੇ ਚਲੀਏ ਅਤੇ ਕਿਸੇ ਵੀ ਤਰ੍ਹਾਂ ਦੀ ਸੱਕੀ ਗਤੀਵਿਧੀ ਬਾਰੇ ਪੁਲਿਸ ਅਤੇ ਪ੍ਰਸਾਸਨ ਨੂੰ ਸਰਪੰਚ ਦੇ ਮਾਧਿਅਮ ਰਾਹੀਂ ਸੂਚਿਤ ਕੀਤਾ ਜਾਵੇ।

ਜਿਕਰਯੋਗ ਹੈ ਕਿ ਅੱਜ ਮਾਨਯੋਗ ਗਵਰਨਰ ਪੰਜਾਬ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਵੱਲੋਂ ਜਿਲ੍ਹਾ ਪਠਾਨਕੋਟ ਦੇ ਆੱਡੀਟੋਰੀਅਮ ਵਿੱਚ ਜਿਲ੍ਹਾ ਪਠਾਨਕੋਟ ਅਧੀਨ ਬਾਰਡਰ ਰੇਂਜ ਵਿੱਚ ਆਉਂਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਵਿਸੇਸ ਮੀਟਿੰਗ ਰੱਖੀ ਗਈ ਸੀ।ਸਮਾਗਮ ਦਾ ਸੁਭਅਰੰਭ ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਰਾਸਟਰੀ ਗਾਇਨ ਨਾਲ ਕੀਤਾ ਗਿਆ। ਸਮਾਰੋਹ ਦੋਰਾਨ ਸ੍ਰੀ ਵਿਜੈ ਕੁਮਾਰ ਜੰਜੂਆ ਮੁੱਖ ਸਕੱਤਰ ਪੰਜਾਬ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਪੰਜਾਬ ਦੇ ਗੋਰਵਮਯ ਇਤਹਾਸ ਤੇ ਰੋਸਨੀ ਪਾਈ।ਸਮਾਰੋਹ ਦੇ ਅੰਤ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਜਿਲ੍ਹਾ ਪਠਾਨਕੋਟ ਦੀ ਭਗੋਲਿਕ ਅਤੇ ਇਤਿਹਾਸਿਕ ਗਤੀਵਿਧੀਆਂ ਤੇ ਰੋਸਨੀ ਪਾਈ ਅਤੇ ਪੰਜਾਬ ਦੀ ਧਰਤੀ ਨੂੰ ਸਹੀਦਾਂ ਅਤੇ ਸੁਰਬੀਰਾਂ ਦੀ ਧਰਤੀ ਕਹਿ ਕੇ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਠਾਨਕੋਟ ਲਈ ਖੁਸੀ ਦੀ ਗੱਲ ਹੈ ਕਿ ਮਾਨਯੋਗ ਗਵਰਨਰ ਪੰਜਾਬ ਆਪ ਆ ਕੇ ਬਾਰਡਰ ਨਾਲ ਲਗਦੇ ਪਿੰਡਾਂ ਦੇ ਸਰਪੰਚਾਂ ਪੰਚਾਂ ਦੇ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਦਿੱਤੇ ਆਦੇਸਾਂ ਦੀ ਪਾਲਣਾ ਕਰਦਿਆ ਭਵਿੱਖ ਵਿੱਚ ਕਾਰਜ ਕੀਤੇ ਜਾਣਗੇ। ਉਨ੍ਹਾਂ ਇਸ ਮੋਕੇ ਤੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਰੋਹ ਦਾ ਅੰਤ ਸਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਰਾਸਟਰੀ ਗਾਇਨ ਨਾਲ ਕੀਤਾ ਗਿਆ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਜੈ ਕੁਮਾਰ ਜੰਜੂਆ ਮੁੱਖ ਸਕੱਤਰ ਪੰਜਾਬ,ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ , ਗੋਰਵ ਯਾਦਵ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ,ਜੇ ਐਮ ਬਾਲਾਮੂਰੂਗਨ ਪ੍ਰਿੰਸੀਪਲ ਸੈਕਟਰੀ ਟੂ ਗਵਰਨਰ ਪੰਜਾਬ,ਨੀਲਕੰਠ ਅਵਹਦ ਪ੍ਰਭਾਰੀ ਸੈਕਟਰੀ,ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ, ਗੁਰਪ੍ਰੀਤ ਕੌਰ ਸਪਰਾ ਡਿਵੀਜਨਲ ਕਮਿਸਨਰ ਜਲੰਧਰ ਡਿਵੀਜਨ ਜਲੰਧਰ,ਅਸਵਨੀ ਸਰਮਾ ਵਿਧਾਇਕ ਪਠਾਨਕੋਟ,ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ. ਪਠਾਨਕੋਟ,ਵਿਭੂਤੀ ਸਰਮਾ ਚੇਅਰਮੈਨ ਪੀ.ਟੀ.ਡੀ.ਸੀ. ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ।