ਗੁਰਦਾਸਪੁਰ 14 ਨਵੰਬਰ ( ਅਸ਼ਵਨੀ ) :- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 410 ਵੇਂ ਦਿਨ 327 ਵੇਂ ਜਥੇ ਨੇ ਭੁੱਖ ਹੜਤਾਲ ਰੱਖੀ।ਕਿਰਤੀ ਕਿਸਾਨ ਯੂਨੀਅਨ ਵੱਲੋਂ ਚੰਨਣ ਸਿੰਘ ਦੋਰਾਂਗਲਾ , ਦਲੀਪ ਸਿੰਘ ਮੱਦੇਪੁਰ , ਕੁਲਬੀਰ ਸਿੰਘ ਸਿੱਧਵਾਂ ਜਮੀਤਾਂ , ਰਘਬੀਰ ਸਿੰਘ ਚਾਹਲ ਆਦਿ ਨੇ ਇਸ ਵਿੱਚ ਹਿੱਸਾ ਲਿਆ ।
ਧਰਨੇ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ , ਸੂਬੇਦਾਰ ਐੱਸ ਪੀ ਸਿੰਘ ਗੋਸਲ , ਕੈਪਟਨ ਦਲਬੀਰ ਸਿੰਘ ਡੁੱਗਰੀ , ਕਪੂਰ ਸਿੰਘ ਘੁੰਮਣ , ਰਘਬੀਰ ਸਿੰਘ ਚਾਹਲ , ਮਲਕੀਅਤ ਸਿੰਘ ਬੁੱਢਾ ਕੋਟ , ਨਰਿੰਦਰ ਸਿੰਘ ਕਾਹਲੋਂ , ਗੁਰਦੀਪ ਸਿੰਘ ਮੁਸਤਫਾਬਾਦ , ਕੁਲਬੀਰ ਸਿੰਘ ਗੁਰਾਇਆ , ਜਗਜੀਤ ਸਿੰਘ ਆਲ੍ਹਣਾ , ਕੈਪਟਨ ਹਰਭਜਨ ਸਿੰਘ ਢੇਸੀਆਂ , ਕਰਨੈਲ ਸਿੰਘ ਪੰਛੀ , ਪਲਵਿੰਦਰ ਸਿੰਘ ਲੰਬੜਦਾਰ , ਕਰਨੈਲ ਸਿੰਘ ਭੁਲੇਚੱਕ , ਸਟੀਫਨ ਮਸੀਹ ਤੇਜਾ ਆਦਿ ਨੇ ਆਖਿਆ ਕਿ 29 ਨਵੰਬਰ ਦੇ ਦਿੱਲੀ ਪਾਰਲੀਮੈਂਟ ਵੱਲ ਟਰੈਕਟਰ ਮਾਰਚ ਦੀ ਤਿਆਰੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਰਾਹੀਂ ਕਿਸਾਨ – ਮਜ਼ਦੂਰ ਦਿੱਲੀ ਨੂੰ ਕੂਚ ਕਰਨਗੇ । ਪਿੰਡ-ਪਿੰਡ ਮੀਟਿੰਗਾਂ ਕਰਕੇ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਵੱਖ-ਵੱਖ ਜੱਥੇਬੰਦੀਆਂ ਪੂਰੇ ਤਾਣ ਨਾਲ ਇਸ ਦੀ ਤਿਆਰੀ ਵਿਚ ਜੁਟੀਆਂ ਹੋਈਆਂ ਹਨ । ਆਗੂਆਂ ਕਿਹਾ ਕਿ ਮੋਦੀ ਦੀ ਸਰਕਾਰ ਦਾ ਹੰਕਾਰ ਤੋੜਨ ਲਈ ਇਹ ਪਾਰਲੀਮੈਂਟ ਮਾਰਚ ਕਾਰਗਰ ਸਾਬਤ ਹੋਵੇਗਾ ।
ਆਗੂਆਂ ਨੇ ਕਿਹਾ ਕਿ ਮੋਦੀ ਨੂੰ ਰਾਵਣ ਅਤੇ ਹਿਟਲਰ ਦੇ ਹਸ਼ਰ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਖਾਹਮਖਾਹ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਅਜੇ ਵੀ ਮੌਕਾ ਹੈ ਕਿ ਉਹ ਕਾਲੇ ਕਾਨੂੰਨ ਫੌਰੀ ਰੱਦ ਕਰੇ ਅਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦੇਵੇ ।ਵਰਨਾ ਉਸ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਤਾਨਾਸ਼ਾਹੀ ਬਾਦਸ਼ਾਹਾਂ ਦਾ ਹੁੰਦਾ ਰਿਹਾ ਹੈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਲਖਣ ਖੁਰਦ , ਦਵਿੰਦਰ ਸਿੰਘ ਖਹਿਰਾ , ਤਰਸੇਮ ਸਿੰਘ ਹਯਾਤਨਗਰ , ਬਾਬਾ ਬਲਦੇਵ ਸਿੰਘ ਮਾਨੇਪੁਰ , ਰਜਵੰਤ ਸਿੰਘ ਸਲੇਮਪੁਰ , ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ , ਅਮਰਪਾਲ ਸਿੰਘ ਟਾਂਡਾ , ਹੀਰਾ ਸਿੰਘ ਸੈਣੀ , ਸੁਰਜਣ ਸਿੰਘ ਬਾਊਪੁਰ , ਬਲਵੰਤ ਸਿੰਘ ਗੁਰਦਾਸਪੁਰ , ਹਰਦਿਆਲ ਸਿੰਘ ਬੱਬੇਹਾਲੀ ਬਾਵਾ ਰਾਮ , ਮੁਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
