ਗੁਰਦਾਸਪੁਰ (ਅਸ਼ਵਨੀ)
ਸ਼ਰਾਬ ਠੇਕਾ ਅਤੇ ਲਾਹਣ ਸਮੇਤ 2 ਕਾਬੂ,ਇਕ ਫ਼ਰਾਰ
22 ਸਤੰਬਰ : ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਪੁਲੀਸ ਵਲੋ 2 ਵਿਅਕਤੀਆ ਨੂੰ 12 ਬੋਤਲਾ ਸ਼ਰਾਬ ਠੇਕਾ ਅਤੇ 200 ਕਿਲੋ ਲਾਹਣ ਸਮੇਤ ਕਾਬੂ ਕਰਨ ਅਤੇ ਇਕ ਦੇ ਫ਼ਰਾਰ ਹੋ ਜਾਣ ਦਾ ਦਾਅਵਾ ਕੀਤਾ ਹੈ।
ਸਹਾਇਕ ਸਬ ਇੰਸਪੈਕਟਰ ਹਰਭਜਨ ਚੰਦ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਅੱਡਾ ਸੋਹਲ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸਨ ਕਿ ਰਵੀ ਮਸੀਹ ਵਾਸੀ ਸੋਹਲ ਨੂੰ ਸਕੂਟਰੀ ਐਕਟਿਵਾ ਨੰਬਰ ਪੀ ਬੀ ਏ ਕੀਯੂ 9220 ਸਮੇਤ ਕਾਬੂ ਕਰਕੇ ਚੈੱਕ ਕੀਤਾ ਤਾਂ 12 ਬੋਤਲਾਂ ਸ਼ਰਾਬ ਠੇਕਾ ਜੋਕਿ ਚੰਡੀਗੜ ਵਿੱਚ ਵੇਚਣ ਯੋਗ ਸੀ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਸ਼ਰਨਜੀਤ ਸਿੰਘ ਉਰਫ ਸੰਨੀ ਅਤੇ ਮਦਨ ਸਿੰਘ ਵਾਸੀ ਚੱਕ ਭੰਗਵਾਂ ਦੇ ਘਰ ਰੇਡ ਕਰਕੇ ਸ਼ਰਨਜੀਤ ਸਿੰਘ ਨੂੰ 200 ਕਿਲੋ ਲਾਹਣ ਸਮੇਤ ਕਾਬੂ ਕੀਤਾ ਜਦੋਕਿ ਮਦਨ ਸਿੰਘ ਮੋਕਾ ਤੋਂ ਫ਼ਰਾਰ ਹੋ ਗਿਆ ।