Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing 8 ਗ੍ਰਾਮ ਹੈਰੋਇਨ,800 ਰੁ.ਡਰੱਗ ਮਨੀ ਅਤੇ ਨਸ਼ਾ ਕਰਦੇ 2 ਨੂੰ ਕੀਤਾ ਕਾਬੂ

8 ਗ੍ਰਾਮ ਹੈਰੋਇਨ,800 ਰੁ.ਡਰੱਗ ਮਨੀ ਅਤੇ ਨਸ਼ਾ ਕਰਦੇ 2 ਨੂੰ ਕੀਤਾ ਕਾਬੂ

ਬਟਾਲਾ 27 ਮਈ (ਅਵਿਨਾਸ਼ ਸ਼ਰਮਾ)

: ਸਥਾਨਕ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵਿੱਡੀ ਗਈ ਮੁਹਿੰਮ ਤਹਿਤ ਮਾਨਯੋਗ ਐਸ.ਐਸ.ਪੀ ਸੁਹੇਲ ਕਾਸਮ ਮੀਰ ਬਟਾਲਾ ਅਤੇ ਡੀ.ਐਸ.ਪੀ ਸਿਟੀ ਸੰਜੀਵ ਕੁਮਾਰ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਐਸ.ਐਚ.ਓ ਥਾਣਾ ਸਿਟੀ ਸੁਖਜਿੰਦਰ ਸਿੰਘ ਬਟਾਲਾ ਵੱਲੋ ਕਾਰਵਾਈ ਕਰਦੇ ਹੋਏ ਦੌਰਾਨੇ ਗਸ਼ਤ ASI ਜਗਤਾਰ ਸਿੰਘ ਇੰਚਾਰਜ ਚੌਕੀ ਬੱਸ ਸਟੈਡ ਬਟਾਲਾ ਵੱਲੋ ਸਮੇਤ ਪੁਲਿਸ ਪਾਰਟੀ ਦੋਸ਼ੀ ਰਾਜੇਸ਼ ਉਰਫ ਰਕੇਸ਼ ਉਰਫ ਲੱਕੀ ਪੁੱਤਰ ਵਿਜੇ ਕੁਮਾਰ ਵਾਸੀ 221 ਦਾਰਾ ਸਲਾਮ ਬਟਾਲਾ ਨੂੰ ਕਾਬੂ ਕਰਕੇ ਦੋਸ਼ੀ ਪਾਸੋ 08 ਗ੍ਰਾਮ ਹੈਰੋਇਨ ਅਤੇ 800 ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਮੁੱਕਦਮਾ ਨੰਬਰ 86 ਮਿਤੀ 26-ਮਈ 2025 ਜੁਰਮ 21-27(a)-29-61-85 NDPS Act ਥਾਣਾ ਸਿਟੀ ਬਟਾਲਾਵਿਚ ਦਰਜ ਕੀਤਾ ਹੈ।

ਇਸੇ ਪ੍ਰਕਾਰ ਦੌਰਾਨੇ ਗਸ਼ਤ ASI ਪਲਵਿੰਦਰ ਸਿੰਘ 2297 ਵੱਲੋ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਦੀ ਇਤਲਾਹ ਪਰ ਦਵਿੰਦਰ ਸਿੰਘ ਉਰਫ ਬੱਬਲੂ ਪੁੱਤਰ ਅਜੀਤ ਸਿੰਘ ਵਾਸੀ ਦਾਰਾ ਸਲਾਮ ਬਟਾਲਾ ਨੂੰ ਬੈਂਕ ਕਲੋਨੀ ਮੋੜ ਦੇ ਨੇੜਿਉਂ ਝਾੜੀਆ ਵਿੱਚੋ ਨਸ਼ਾ ਕਰਦੇ ਹੋਏ ਸਮੇਤ ਲਿਬੜੀ ਹੋਈ ਪੰਨੀ ਲਾਇਟਰ ਅਤੇ ਇੱਕ ਨੋਟ 10 ਰੁਪਏ ਕਾਬੂ ਕਰਕੇ ਮੁਕੱਦਮਾ ਨੰਬਰ 87 ਮਿਤੀ 26-ਮਈ2025 ਜੁਰਮ 27-61-85 NDPS Act ਥਾਣਾ ਸਿਟੀ ਬਟਾਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।