ਬਟਾਲਾ (ਅਵਿਨਾਸ਼ ਸ਼ਰਮਾ)
ਇਨਸਾਫ ਨਾਂ ਮਿਲਣ ਤੇ ਵੀਰਵਾਰ 12 ਵਜੈ ਐੱਸ ਐੱਸ ਪੀ ਦਫਤਰ ਦੇ ਬਾਹਰ ਪ੍ਰੀਵਾਰ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ਼ ਲਗਾਇਆ ਜਾਵੇਗਾ ਧਰਨਾ
: ਅੱਜ ਸ਼ਿਵ ਸੈਨਾ ਬਾਲ ਠਾਕਰੇ ਅਤੇ ਪੰਜਾਬ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਪੁਰਾਣੀ ਸਬਜ਼ੀ ਮੰਡੀ ਦੇ ਬਾਹਰ ਪ੍ਰੈਸ ਦੇ ਦਫਤਰ ਵਿਖੇ ਹੋਈ।ਇਹ ਮੀਟਿੰਗ ਬੀਤੇ ਕੱਲ ਇੱਕ ਪੱਤਰਕਾਰ ਦੀ ਪਤਨੀ ਨੂੰ ਸ਼ਿਵ ਨਗਰ ਦੇ ਇੱਕ ਪਰਿਵਾਰ ਵੱਲੋਂ ਘਰ ਵਿੱਚ ਬੰਦੀ ਬਣਾਉਣ ਅਤੇ ਦੁਰਵਿਹਾਰ ਕਰਨ ਦੇ ਸੰਬੰਧ ਵਿੱਚ ਕੀਤੀ ਗਈ। ਜਿਸ ਦੇ ਸਬੰਧ ਵਿੱਚ ਸਿੰਬਲ ਚੌਂਕੀ ਵਿੱਚ ਇਸ ਦੀ ਲਿਖਤੀ ਦਰਖਾਸਤ ਦਿੱਤੀ ਗਈ ਤੇ ਬਿਆਨ ਵੀ ਪੀੜਤਾ ਵੱਲੋਂ ਕਲਮ ਬੰਦ ਕਰਵਾਏ ਗਏ, ਪਰ ਪੁਲਿਸ ਵੱਲੋਂ ਅੱਜ ਤੱਕ ਪਰਚਾ ਦਰਜ ਨਹੀਂ ਕੀਤਾ ਗਿਆ। ਜਿਸ ਦੇ ਸੰਬੰਧ ਵਿੱਚ ਅੱਜ ਸ਼ਿਵ ਸੈਨਾ ਆਗੂ ਅਤੇ ਪੱਤਰਕਾਰ ਭਾਈਚਾਰਾ ਡੀ,ਐਸ,ਪੀ ਸਿਟੀ ਨੂੰ ਇਸ ਦੇ ਸੰਬੰਧ ਵਿੱਚ ਮਿਲਿਆ। ਡੀ,ਐਸ,ਪੀ ਸਿਟੀ ਨੇ ਵਿਸ਼ਵਾਸ ਦਿੱਤਾ ਕਿ ਤੁਹਾਨੂੰ ਪੂਰਾ ਪੂਰਾ ਇਨਸਾਫ ਮਿਲੇਗਾ ਅਤੇ ਦੋਸ਼ੀਆਂ ਦੇ ਬਣਦੀ ਸਜ਼ਾ ਮਿਲੇਗੀ। ਪੀੜਤਾ ਦਾ ਕਹਿਣਾ ਹੈ ਕਿ ਦੋਸ਼ੀ ਐਨ,ਆਰ,ਆਈ ਅਤੇ ਸਰਮਾਏਦਾਰ, ਰਾਜਨੀਤੀ ਵਿੱਚ ਪਹੁੰਚ ਰੱਖਦੇ ਹਨ। ਪੀੜਤਾ ਦੇ ਪਰਿਵਾਰ ਨੇ ਕਿਹਾ ਕਿ ਅਗਰ ਐਨ,ਆਰ,ਆਈ ਪਰਿਵਾਰ ਬਾਹਰ ਚਲਾ ਗਿਆ ਤਾਂ ਇਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਅਤੇ ਦੋਸ਼ੀਆਂ ਦੇ ਖਿਲਾਫ ਪਰਚਾ ਨਾ ਦਰਜ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਦਿਨ ਵੀਰਵਾਰ 12 ਵਜੇ ਐਸ,ਐਸ,ਪੀ ਦਫਤਰ ਬਟਾਲਾ ਦਾ ਘਿਰਾਓ ਕਰਾਂਗੇ। ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ।