ਦਸੂਹਾ ਅਦਾਲਤ ‘ਚ ਤਾਰੀਖ ਭੁਗਤਣ ਆਏ ਵਿਅਕਤੀ ਦਾ ਮੋਟਰਸਾਈਕਲ ਹੋਇਆ ਚੋਰੀ, ਪੁਲਿਸ ਨੂੰ ਦਿੱਤੀ ਸ਼ਿਕਾਇਤ
ਦਸੂਹਾ 14 ਨਵੰਬਰ (ਚੌਧਰੀ) : ਦਸੂਹਾ ਅਦਾਲਤ ‘ਚ ਤਾਰੀਖ ਭੁਗਤਣ ਆਏ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਕਸ਼ਮੀਰ ਸਿੰਘ ਪੁੱਤਰ ਉਜਾਗਰ ਸਿੰਘ, ਵਾਸੀ ਪਿੰਡ ਜਮਸ਼ੇਰ ਚਠਿਆਲ, ਥਾਣਾ ਗੜ੍ਹਦੀਵਾਲਾ, ਤਹਿਸੀਲ ਦਸੂਹਾ, ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮੈਂ 10.11.2021 ਨੂੰ ਦਸੂਹਾ ਅਦਾਲਤ ਵਿੱਚ ਆਪਣੇ ਕਿਸੇ ਕੇਸ ਦੇ ਸੰਬੰਧ ਵਿੱਚ ਆਪਣੇ ਮੋਟਰ ਸਾਈਕਲ ਸਪਲੈਂਡਰ ਪਲੱਸ ਨੰਬਰ ਪੀ.ਬੀ 07 ਬੀ.ਡੀ 1478 ਤੋਂ ਆਇਆ ਸੀ ਜਦੋਂ ਮੈਂ ਤਾਰੀਖ ਭੁਗਤ ਕੇ ਤਕਰੀਬਨ 3.00 ਵਜੇ ਦੇ ਕਰੀਬ ਅਦਾਲਤ ਵਿੱਚੋਂ ਬਾਹਰ ਆਇਆ ਤਾਂ ਮੈਂ ਦੇਖਿਆ ਕਿ ਮੇਰਾ ਮੋਟਰਸਾਈਕਲ ਸਪਲੈਂਡਰ ਪਲੱਸ ਨੰਬਰ ਪੀ.ਬੀ 07 ਬੀ.ਡੀ 1478 ਅਦਾਲਤ ਕੰਪਲੈਕਸ ਵਿੱਚੋਂ ਜਿਥੇ ਮੈਂ ਮੋਟਰ ਸਾਈਕਲ ਲਗਾਇਆ ਹੋਇਆ ਸੀ ਉਥੋ ਕਿਸੇ ਨੇ ਚੋਰੀ ਕਰ ਲਿਆ ਹੈ ਅਤੇ ਮੈਂ ਉਸ ਦੀ ਕਾਫੀ ਭਾਲ ਕੀਤੀ ਪਰ ਮੋਟਰ ਸਾਈਕਲ ਮੈਨੂੰ ਨਹੀਂ ਲੱਭਿਆ। ਮੇਰੇ ਸਾਰੇ ਕਾਗਜਾਤ ਜਿਸ ਵਿੱਚ ਮੇਰਾ ਅਤੇ ਮੇਰੇ ਲੜਕੇ (ਦਾਰਾ ਸਿੰਘ) ਦਾ ਡਰਾਈਵਿੰਗ ਲਾਇਸੈਂਸ, ਆਰ.ਸੀ. ਅਤੇ ਕੁਝ ਹੋਰ ਵੀ ਕਾਗਜ ਸਨ। ਉਨ੍ਹਾਂ ਦੱਸਿਆ ਕਿ ਮੈਂ ਇਸ ਸਬੰਧੀ ਥਾਣਾ ਦਸੂਹਾ ਵਿਖੇ ਲਿਖਤੀ ਜਾਣਕਾਰੀ ਦੇ ਦਿੱਤੀ ਹੈ।