ਡੈਮ ਔਸਤੀ ਪਰਿਵਾਰ 15 ਨਵੰਬਰ ਨੂੰ ਚੀਫ਼ ਇੰਜੀਨੀਅਰ ਦੇ ਦਫਤਰ ਜਰੂਰ ਪਹੁੰਚਣ : ਬਲਕਾਰ ਸਿੰਘ ਪਠਾਨੀਆ
ਸ਼ਾਹਪੁਰਕੰਢੀ 14 ਨਵੰਬਰ (ਬਿਊਰੋ) : ਮੈਂ ਡੈਮ ਔਸਤੀ ਪਰਵਾਰਾਂ ਨੂੰ ਆਪੀਲ਼ ਕਰਦਾ ਹੈ ਕਿ ਮਿਤੀ 15/11/2021 ਨੂੰ ਸਮਾਂ ਸਵੇਰੇ 10:00 ਵਜੇ ਚੀਫ਼ ਇੰਜੀਨੀਅਰ ਦੇ ਦਫਤਰ ਜੁਗਿਆਲ ਦੇ ਬਾਹਰ ਇਕ ਮੀਟਿੰਗ ਰੱਖੀ ਜਾਂਦੀ ਹੈ ਜਿਸ ਵਿੱਚ ਮਿਤੀ 16/11/2021 ਦਿਨ ਮੰਗਲਵਾਰ ਤੋਂ ਭੁੱਖ ਹੜਤਾਲ ਸਬੰਧੀ ਵਿਚਾਰ ਕੀਤਾ ਜਾਣਾ ਹੈ। ਕਿਉਕਿ ਮਹਿਕਮਾਂ /ਸਾਈਨ ਬੋਰਡ/ਸਮਾਚਾਰ ਪੱਤਰ ਵਿੱਚ ਇਹ ਬਿਆਨ ਦੇ ਰਿਹਾ ਹੈਂ ਕਿ ਰਾਵੀ ਦਰਿਆ ਵਿੱਚ ਨਿੱਜੀ ਜਮੀਨਾਂ ਤੇ ਬਣਾਏ ਢਾਂਚੇ ਕੋਲ ਲੋਕਾਂ ਨੂੰ ਜਾਣ ਦੀ ਡੈਮ ਪ੍ਰਸ਼ਾਸਨ ਨੇ ਦਿੱਤੀ ਚੇਤਾਵਨੀ ਵਿਚ ਦਸਿਆ ਹੈ ਕਿ ਪ੍ਰਾਈਵੇਟ ਜਮੀਨ ਤੇ ਦਰਿਆ ਵਿਚ ਕੋਈ ਆਰਜੀ ਢਾਂਚਾ ਆਰਜੀ ਤੋਰ ਤੇ ਢਾਂਚੇ ਬਣਾਏ ਗਏ ਹਨ ਤਾਂ ਉਹਨਾਂ ਕੋਲ ਨਾ ਜਾਣ ਨਹੀਂ ਤਾਂ ਉਹਨਾਂ ਦਾ ਕੱਦੇ ਵੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਸਾਥੀਓ ਮਹਿਕਮਾਂ ਸਾਡੇ ਨਾਲ ਬਹੁਤ ਵੱਡਾ ਧੱਕਾ ਕਰਨਾ ਚਾਹੁੰਦਾ ਹੈ। ਓਹ ਹੁਣ ਕਦੇ ਵੀ ਪਾਣੀ ਛੱਡ ਸਕਦਾ ਹੈ, ਅਤੇ ਸਾਡੇ ਘਰਾਂ ਨੂੰ ਪਾਣੀ ਵਿਚ ਡੋਬ ਸਕਦਾ ਹੈ। ਮੈਂ ਮਿਤੀ 15/11/2011 ਦਿਨ ਸੋਮਵਾਰ ਨੂੰ ਜੋ ਮੀਟਿੰਗ ਰਖਣੇ ਜਾ ਰਿਹਾ ਹਾਂ ਉਸ ਵਿੱਚ ਬੜ ਚੜ ਕੇ ਆਓ ਤੇ ਆਪਣੇ ਆਪਣੇ ਸੁਝਾਅ ਦਿਓ ਕਿ ਕਿ ਕਰਨਾ ਚਾਹੀਦਾ ਹੈ, ਜਿਸ ਨਾਲ ਆਪਣੀ ਗੱਲ ਸਰਕਾਰ ਤਕ ਪਹੁੰਚਾਈ ਜਾ ਸੱਕੇ।