Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਔਰਤ ਦੇ ਕੰਨ ਚੋਂ ਦੋ ਝਪਟਮਾਰ ਸੋਨੇ ਦੀ ਵਾਲੀ ਖੋਹ ਕੇ ਹੋਏ ਫਰਾਰ ,ਮਾਮਲਾ ਦਰਜ

ਔਰਤ ਦੇ ਕੰਨ ਚੋਂ ਦੋ ਝਪਟਮਾਰ ਸੋਨੇ ਦੀ ਵਾਲੀ ਖੋਹ ਕੇ ਹੋਏ ਫਰਾਰ ,ਮਾਮਲਾ ਦਰਜ

ਗੜਸ਼ੰਕਰ 25 ਮਾਰਚ (ਅਸ਼ਵਨੀ ਸ਼ਰਮਾ ) : ਸਕੁਟਰੀ ਤੇ ਜਾ ਰਹੀ ਔਰਤ ਪਾਸੋਂ ਕੰਨ ਚ ਪਾਈ ਵਾਲੀ ਖੋਹਣ ਤੇ ਦੋ ਨੌਜਵਾਨਾਂ ਤੇ ਗੜ੍ਹਸ਼ੰਕਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਹਰਮੇਸ਼ ਕੌਰ ਪਤਨੀ ਲੇਟ ਰਾਮ ਲੁਭਾਇਆ ਵਾਸੀ ਅਨੰਦਪੁਰ ਰੋਡ ਗੜਸ਼ੰਕਰ ਥਾਣਾ ਗੜਸ਼ੰਕਰ ਜ਼ਿਲਾ ਹੁਸ਼ਿਆਰਪੁਰ ( ਉਮਰ ਕਰੀਬ 51 ਸਾਲ) ਨੇ ਦੱਸਿਆ ਕਿ ਉਹ ਆਗਣਵਾੜੀ ਵਿੱਚ ਸਰਕਾਰੀ ਨੌਕਰੀ ਕਰਦੀ ਹੈ ਅੱਜ ਵਕਤ ਕਰੀਬ 10:00 ਵਜੇ ਸੁਭਾ ਇਬਰਾਹੀਮਪੁਰ ਸਕੂਲ ਨੂੰ ਆਪਣੇ ਘਰ ਤੋਂ ਆਪਣੀ ਸਕੂਟਰੀ ਨੰਬਰੀ ਪੀ.ਬੀ-07-ਏ ਈ-4237 ਪਰ ਸਵਾਰ ਹੋ ਕੇ ਜਾ ਰਹੀ ਸੀ ਤਾ ਜਦੋ ਪਿੰਡ ਬਗਵਾਈ ਤੋ ਥੋੜਾ ਪਿੱਛੇ ਸਮਾਧੀਆ ਕੋਲ ਪੁੱਜੀ ਤਾਂ ਪਿੱਛੇ ਤੋ ਦੋ ਅਣਪਛਾਤੇ ਮੋਟਰਸਾਇਕਲ ਪਰ ਆਏ ਜਿਹਨਾ ਨੇ ਉਸਦੀ ਸਕੂਟਰੀ ਦੀ ਖੱਬੀ ਸਾਇਡ ਤੋ ਉਸਦੇ ਕੰਨ ਵਿੱਚ ਪਾਈ ਵਾਲੀ ਸੋਨਾ ਨੂੰ ਝਪਟ ਮਾਰ ਕੇ ਖੋਹ ਕੇ ਲੈ ਗਏ ਜੋ ਹੁਣ ਉਸਨੂੰ ਇਹ ਪਤਾ ਲੱਗਾ ਹੈ ਕਿ ਇਹ ਖੋਹ ਲਵਪ੍ਰੀਤ ਸਿੰਘ ਉਰਫ ਘੰਟੀ ਪੁੱਤਰ ਕਰਨੈਲ ਸਿੰਘ, ਹਰਦੀਪ ਸਿੰਘ ਪੱਤਰ ਕਸ਼ਮੀਰ ਸਿੰਘ ਵਾਸੀਆਨ ਨੰਗਲਾ ਥਾਣਾ ਗੜਸ਼ੰਕਰ ਨੇ ਕੀਤੀ ਹੈ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ।