ਰੇਲਵੇ ਸਟੇਸ਼ਨ ਗੁਰਦਾਸਪੁਰ ਕਿਸਾਨ ਮੋਰਚੇ ਤੇ ਮਨਾਈ ਗਈ ਕਿਸਾਨੀ ਸੰਘਰਸ਼ ਦੀ ਵਰ੍ਹੇਗੰਢ
ਗੁਰਦਾਸਪੁਰ 26 ਨਵੰਬਰ ( ਅਸ਼ਵਨੀ ) :- ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਪਹਿਲੀ ਅਕਤੂਬਰ ਤੋਂ ਦੇਰ ਰਾਤ ਦੇ ਸਥਾਈ ਧਰਨੇ ਉੱਪਰ ਅੱਜਜਿੱਥੇ ਦਿੱਲੀ ਦੇ ਸਿੰਘੂ ਟਿਕਰੀ ਅਤੇ ਗਾਜ਼ੀਪੁਰ ਆਦਿ ਮੋਰਚਿਆਂ ਉਪਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਬੈਠੇ ਮਜ਼ਦੂਰਾਂ ਕਿਸਾਨਾਂ ਨੂੰ ਸਾਲ ਪੂਰਾ ਹੋਣ ਤੇ ਕਿਸਾਨ ਸੰਘਰਸ਼ ਦੇ ਵਰ੍ਹੇਗੰਢ ਮਨਾਈ ਗਈ ਅਤੇ ਕਾਲੇ ਕਾਨੂੰਨ ਰਾਤ ਹੋਣ ਤੇ ਜਿੱਤ ਦੇ ਜਸ਼ਨ ਮਨਾਏ ਗਏ ਉੱਥੇ ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਵੀ ਕਿਸਾਨੀ ਸੰਘਰਸ਼ ਦੀ ਵਰ੍ਹੇਗੰਢ ਮਨਾਈ ਗਈ ।
ਇਸ ਮੌਕੇ ਕੀਤੀ ਗਈ ਰੈਲੀ ਦੀ ਅਗਵਾਈ ਸੁਖਦੇਵ ਸਿੰਘ ਭਾਗੋਕਾਂਵਾ , ਗੁਰਦੀਪ ਸਿੰਘ ਮੁਸਤਫਾਬਾਦ , ਮੱਖਣ ਸਿੰਘ ਕੁਹਾੜ , ਸ਼ਿਵਚਰਨ ਸਿੰਘ ਦਰਗਾਹ , ਕੈਪਟਨ ਦਲਬੀਰ ਸਿੰਘ ਦੁੱਗਰੀ , ਅਜੀਤ ਸਿੰਘ ਹੁੰਦਲ , ਬਲਵੀਰ ਸਿੰਘ ਬੈਂਸ , ਕਰਨੈਲ ਸਿੰਘ ਪੰਛੀ , ਗੁਰਪ੍ਰੀਤ ਸਿੰਘ ਘੁੰਮਣ , ਬਲਬੀਰ ਸਿੰਘ ਰੰਧਾਵਾ , ਕਪੂਰ ਸਿੰਘ ਘੁੰਮਣ ਆਦਿ ਨੇ ਸਾਂਝੇ ਤੌਰ ਤੇ ਕੀਤੀ।ਬੁਲਾਰਿਆ ਨੇ ਕਾਲੇ ਕਾਨੂੰਨ ਰੱਦ ਹੋਣ ਤੇ ਕਿਸਾਨੀ ਸੰਘਰਸ਼ ਦੀ ਜਿੱਤ ਉਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਆਗੂਆਂ ਨੇ ਦੱਸਿਆ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਦੇ ਨੁਮਾਇੰਦੇ ਮੋਦੀ ਦੀ ਨਹੀਂ ਸਗੋਂ ਸਮੁੱਚੇ ਕਾਰਪੋਰੇਟ ਸੈਕਟਰ ਦੀ ਅਤੇ ਉਨੀ ਸੌ ਨੱਬੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਨਵੀਂ ਆਰਥਿਕ ਨੀਤੀ ਦੀ ਹਾਰ ਹੋਈ ਹੈ ।
ਆਗੂਆਂ ਕਿਹਾ ਕਿ ਨਵੀਂਆਂ ਆਰਥਿਕ ਨੀਤੀ ਨਾਲ ਅਮੀਰ ਜਮਾਤ ਦੀ ਨੁਮਾਇੰਦਗੀ ਕਰਦਿਆਂ ਕਾਰਪੋਰੇਟ ਘਰਾਣਿਆਂ ਨੂੰ ਹੋਰ ਅਮੀਰ ਬਣਾਉਣ ਦੇ ਹੀਲੇ ਉਪਰਾਲੇ ਕੀਤੇ ਗਏ ਹਨ। ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦਾ ਕੁਹਾੜਾ ਤੇਜ਼ ਕੀਤਾ ਹੈ ਸਿੱਟੇ ਵਜੋਂ ਬੇਰੁਜ਼ਗਾਰੀ ਮਹਿੰਗਾਈ ਵਧੀ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਗਿਆ । ਮੋਦੀ ਸਰਕਾਰ ਨੇ ਕਿਸਾਨਾਂ ਤੋਂ ਜ਼ਮੀਨ ਅਤੇ ਲੋਕਾਂ ਤੋਂ ਰੋਟੀ ਖੋਹ ਕੇ ਅਡਾਨੀ ਅਬਾਨੀਆਂ ਨੂੰ ਸੌਂਪਣ ਲਈ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ।ਕੋਰੋਨਾ ਦਾ ਹਊਆ ਖੜ੍ਹਾ ਕਰਕੇ ਲਾਕਡਾਊਨ ਲਾ ਕੇ ਇਹ ਜ਼ਬਤ ਕੀਤਾ ਗਿਆ ਕਿ ਲੋਕ ਇਨ੍ਹਾਂ ਕਾਨੂੰਨਾਂ ਵਿੱਚ ਵਿਰੁੱਧ ਅਤੇ ਲੇਬਰ ਲਾਅ ਖ਼ਤਮ ਰੌਂਤਾ ਲੋਕ ਲਾਮਬੰਦ ਨਾ ਹੋ ਸਕਣ ।ਪ੍ਰੰਤੂ ਸੰਯੁਕਤ ਕਿਸਾਨ ਮੋਰਚੇ ਨੇ ਅਜਿਹੀ ਨਵੀਂ ਮਿਸਾਲ ਕਾਇਮ ਕੀਤੀ ਅਤੇ ਉਹਨਾ ਲਾਮਿਸਾਲ ਸਾਲ ਭਰ ਘੋਲ ਦਿੱਤਾ ਤੇ ਮੋਦੀ ਨੂੰ ਗੋਡੇ ਟੇਕਣੇ ਪਏ ।ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ ਸ਼ੁਰੂ ਹੋਇਆ ਸੰਘਰਸ਼ ਦੇਸ਼ ਦੀਆਂ ਸਾਢੇ ਪੰਜ ਸੌ ਦੇ ਕਰੀਬ ਜਥੇਬੰਦੀਆਂ ਜੇ ਇਕਮੁੱਠਤਾ ਵਿੱਚ ਸਾਹਮਣੇ ਆਇਆ ।ਕੇਂਦਰ ਵੱਲੋਂ ਘੜੀਆਂ ਅਨੇਕਾਂ ਸਾਜ਼ਿਸ਼ਾਂ ਦੇ ਬਾਵਜੂਦ ਇਹ ਸੰਘਰਸ਼ ਬਰਾਮਦ ਵੀ ਰਿਹਾ ਅਤੇ ਜਿੱਤ ਵਿੱਚ ਤਬਦੀਲ ਹੋਇਆ ।
ਅੱਗੋਂ ਕਿਹਾ ਕਿਸ ਯੂਥ ਕਿਸਾਨ ਮੋਰਚੇ ਵੱਲੋਂ ਲੜੇ ਗਏ ਸੰਘਰਸ਼ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਸਮੱਸਿਆਵਾਂ ਦਾ ਹੱਲ ਕੇਵਲ ਅਤੇ ਕੇਵਲ ਵਿਸ਼ਾਲ ਏਕਤਾ ਅਤੇ ਤਿੱਖੇ ਪੁਰਅਮਨ ਸੰਘਰਸ਼ ਹੀ ਹਨ ।ਇਹ ਸੰਘਰਸ਼ ਦੇਸ਼ ਦੇ ਹੀ ਨਹੀਂ ਸੰਸਾਰ ਭਰ ਵਿੱਚ ਕਿਰਤੀ ਲੋਕਾਂ ਲਈ ਆਉਣ ਵਾਲੇ ਸੰਘਰਸ਼ਾਂ ਦੇ ਰਾਹ ਦਸੇਰਾ ਬਣੇਗਾ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਕੌੜਿਆਂ ਅਤੇ ਲੱਡੂਆਂ ਦਾ ਲੰਗਰ ਵੀ ਵਰਤਾਇਆ ਗਿਆ ।
ਇਸ ਮੌਕੇ ਅਹਿਦ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਇਹ ਮੋਰਚਾ ਕਾਇਮ ਰੱਖਣ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਅਤੇ ਇਸ ਨੂੰ ਹੋਰ ਵਿਸ਼ਾਲ ਵੀ ਕੀਤਾ ਜਾਵੇਗਾ ।
ਇਸ ਸਮੇਂ ਮੋਰਚੇ ਵਿੱਚ ਅਸ਼ਵਨੀ ਕੁਮਾਰ ਡਾ ਜਗਜੀਵਨ ਲਾਲ ਜਮਹੂਰੀ ਅਧਿਕਾਰ ਸਭਾ ਤਜਿੰਦਰ ਕੌਰ ਤਜਿੰਦਰ ਕੌਰ ਇੰਦਰਜੀਤ ਕੌਰ ਅਵਿਨਾਸ਼ ਸਿੰਘ ਅਮਰਜੀਤ ਸਿੰਘ ਸੈਣੀ ਸੰਤਨਗਰ ਮਲਕੀਅਤ ਸਿੰਘ ਬੁੱਡਾ ਕੋਟ ਰਘਬੀਰ ਸਿੰਘ ਚਾਹਲ ਨਿਰਮਲ ਸਿੰਘ ਬਾਠ ਕੁਲਵੰਤ ਸਿੰਘ ਬਾਠ ਲਖਵਿੰਦਰ ਸਿੰਘ ਸੋਹਲ ਬਾਬਾ ਮਹਿੰਦਰ ਸਿੰਘ ਲੱਖਣ ਖੁਰਦ ਹੀਰਾ ਸਿੰਘ ਸੈਣੀ ਡਾ ਸੋਮ ਰਾਜ ਅਮਰਪਾਲ ਟਾਂਡਾ ਨਰਿੰਦਰ ਸਿੰਘ ਕਾਹਲੋਂ ਪ੍ਰਿੰਸੀਪਲ ਕੁਲਵੰਤ ਸਿੰਘ ਮੀਆਂਕੋਟ ਸੰਦੀਪ ਸਿੰਘ ਉੱਚਾ ਧਕਾਲਾ ਅਮਨ ਦੀਪ ਸਿੰਘ ਚੱਕ ਅਰਾਈਆਂ ਮਨਪ੍ਰੀਤ ਸਿੰਘ ਭਾਗੋਕਾਵਾਂ ਸੁਖਦੇਵ ਸਿੰਘ ਅਲਾਵਲਪੁਰ ਆਦਿ ਵੀ ਹਾਜ਼ਰ ਸਨ ।