ਮੁੱਖ ਮੰਤਰੀ ਚੰਨੀ ਦੇ ਲੋਕ ਪੱਖੀ ਫੈਸਲਿਆਂ ਤੋਂ ਸੂਬਾ ਵਾਸੀ ਪੂਰੀ ਤਰਾਂ ਖੁਸ਼ – ਚੇਅਰਮੈਨ ਕਸਤੂਰੀ ਲਾਲ ਸੇਠ
ਬਟਾਲਾ, 24 ਨਵੰਬਰ ( ਸੁਨੀਲ ਚੰਗਾ / ਅਵਿਨਾਸ਼ ਸ਼ਰਮਾਂ ) – ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਲੋਕ ਪੱਖੀ ਫ਼ੈਸਲਿਆਂ ਤੋਂ ਪੰਜਾਬ ਵਾਸੀਆਂ `ਚ ਖੁਸ਼ੀ ਦੀ ਲਹਿਰ ਹੈ ਅਤੇ ਸੂਬੇ `ਚ ਅਗਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਹੀ ਬਣੇਗੀ। ਇਹ ਪ੍ਰਗਟਾਵਾ ਕਰਦਿਆਂ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਰਾਜ `ਚ 36000 ਕੱਚੇ ਮੁਲਾਜਮ ਪੱਕੇ ਕੀਤੇ ਜਾ ਰਹੇ ਹਨ ਅਤੇ ਲਾਲ ਲਕੀਰ ਅਧੀਨ ਰਹਿੰਦੇ ਲੋਕਾਂ ਨੂੰ ਡਰੋਨ ਮੈਪਿੰਗ ਕਰਕੇ ਮੇਰਾ ਘਰ ਮੇਰਾ ਮਾਣ ਸਕੀਮ ਤਹਿਤ ਮਾਲਕਾਨਾ ਹੱਕ ਵੀ ਪ੍ਰਦਾਨ ਕੀਤੇ ਜਾ ਰਹੇ ਹਨ।
ਚੇਅਰਮੈਨ ਕਸਤੂਰੀ ਲਾਲ ਸੇਠ ਨੇ ਕਿਹਾ ਕਿ ਪੰਜਾਬ `ਚ ਇਸ ਵੇਲੇ ਜਿੱਥੇ ਬਿਜਲੀ ਸਾਰੇ ਦੇਸ਼ ਤੋਂ ਸਸਤੀ ਹੈ, ਉਥੇ ਹੀ ਪੈਟਰੋਲ ਤੇ ਡੀਜਲ ਵੀ ਸਭ ਤੋਂ ਸਸਤੇ ਹਨ। ਉਨ੍ਹਾਂ ਕਿਹਾ ਕਿ ਰੇਤਾ ਤੇ ਬਜਰੀ ਦੇ ਰੇਟ ਵੀ ਘਟਾ ਕੇ ਜਿੱਥੇ ਰੇਤ ਮਾਫ਼ੀਆ ਨੂੰ ਨੱਥ ਪਾਈ ਗਈ, ਉਥੇ ਹੀ ਟਰਾਂਸਪੋਰਟ ਮਾਫ਼ੀਆ ਅਤੇ ਕੇਬਲ ਮਾਫ਼ੀਆ ਨੂੰ ਵੀ ਨੱਥ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਜੋ ਕਿਹਾ ਸੀ ਉਹ ਕਰਕੇ ਵਿਖਾ ਦਿੱਤਾ ਹੈ, ਜਿਸ ਲਈ ਲੋਕ ਹੁਣ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ `ਤੇ ਵਿਸ਼ਵਾਸ਼ ਨਹੀਂ ਕਰਨਗੇ ਕਿਉਂਕਿ ਇਹ ਲੋਕ ਕੇਵਲ ਸਗ਼ੂਫੇ ਹੀ ਛੱਡ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਲਈ 1000 ਰੁਪਏ ਦੇਣ ਦੇ ਕੀਤੇ ਐਲਾਨ `ਤੇ ਚੁਟਕੀ ਲੈਂਦਿਆਂ ਚੇਅਰਮੈਨ ਸੇਠ ਨੇ ਕਿਹਾ ਕਿ ਕੇਜਰੀਵਾਲ, ਨਿਤ ਨਵੇਂ ਸਗ਼ੂਫ਼ੇ ਛੱਡ ਰਹੇ ਹਨ ਪਰੰਤੂ ਆਪਣੇ ਐਲਾਨ ਪਹਿਲਾਂ ਦਿੱਲੀ `ਚ ਤਾਂ ਲਾਗੂ ਕਰਕੇ ਵਿਖਾਉਣ।